Moga News : ਅਣਪਛਾਤੇ ਵਿਅਕਤੀ ਨੇ ਨੌਜਵਾਨ ਨੂੰ ਮਾਰੀਆਂ ਗੋਲੀਆਂ, ਹਾਲਤ ਗੰਭੀਰ ਹੋਣ ਕਰਕੇ ਫਰੀਦਕੋਟ ਕੀਤਾ ਰੈਫ਼ਰ
Moga News : ਮੋਗਾ ਵਿਖੇ ਦੇਰ ਰਾਤ ਮਹਾਂਵੀਰ ਨਗਰ ਵਿੱਚ ਅਣਪਛਾਤੇ ਵਿਅਕਤੀ ਵਲੋਂ ਇਕ ਨੌਜਵਾਨ ਨੂੰ ਚਾਰ ਤੋਂ ਪੰਜ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨਾਲ ਉਸ ਦੀ ਹਾਲਤ ਗੰਭੀਰ ਹੋ ਗਈ ਅਤੇ ਸਾਹਿਲ ਕੁਮਾਰ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਆਪਣੇ ਘਰ ਦੇ ਬਾਹਰ ਦੋਸਤਾਂ ਨਾਲ ਬੈਠਾ ਸੀ ਅਤੇ ਅਣਪਛਾਤੇ ਨੌਜਵਾਨ ਨੇ ਆਉਂਦੇ ਹੀ ਉਸ ਉੱਪਰ ਫਾਇਰਿੰਗ ਕਰ ਦਿੱਤੀ ਤੇ ਮੌਕੇ ’ਤੋਂ ਫਰਾਰ ਹੋ ਗਿਆ। ਪੀੜਤ ਨੂੰ ਉਸ ਦੇ ਸਾਥੀਆਂ ਵਲੋਂ ਮੋਗਾ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ ਅਤੇ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਵਿਚ ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਦਿੰਦੇ ਹੋਏ ਥਾਣਾ ਸਾਊਥ ਦੇ ਇੰਚਾਰਜ ਵਰੁਣ ਕੁਮਾਰ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਮਹਾਂਵੀਰ ਨਗਰ ਵਿੱਚ ਸਾਹਿਲ ਕੁਮਾਰ ਦੇ ਉੱਪਰ ਅਣਪਛਾਤੇ ਵਿਅਕਤੀ ਨੇ ਗੋਲੀਆਂ ਚਲਾਈਆਂ ਹਨ। ਅਸੀਂ ਮੌਕੇ 'ਤੇ ਪਹੁੰਚੇ ਹਾਂ ਅਤੇ ਜਾਂਚ ਕਰ ਰਹੇ ਹਾਂ। ਜੋ ਪਰਿਵਾਰਕ ਮੈਂਬਰਾਂ ਵੱਲੋਂ ਬਿਆਨ ਲਿਖਾਏ ਜਾਣਗੇ ,ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਜਾਣਕਾਰੀ ਦਿੰਦੇ ਹੋਏ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਸਾਹਿਲ ਕੁਮਾਰ ਦੇ ਚਾਰ ਤੋਂ ਪੰਜ ਗੋਲੀਆਂ ਲੱਗੀਆਂ ਹਨ। ਫਸਟ ਐਡ ਟਰੀਟਮੈਂਟ ਦਿੱਤਾ ਗਿਆ ਹੈ, ਨਾਜੁਕ ਹਾਲਤ ਨੂੰ ਦੇਖਦੇ ਹੋਏ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।
- PTC NEWS