Wed, Nov 4, 2026
Whatsapp

ਤੁਸ਼ਾਰ ਕਪੂਰ ਅਤੇ ਆਯੁਸ਼ਮਾਨ ਖੁਰਾਨਾ ਨੂੰ ਧਮਕੀ ਦੇਣ ਵਾਲਾ ਵਿਅਕਤੀ ਗ੍ਰਿਫ਼ਤਾਰ, ਪੇਸ਼ੇ ਤੋਂ ਆਈ.ਟੀ. (IT) ਇੰਜੀਨੀਅਰ

Ayushmann Khurrana: ਮੁੰਬਈ ਪੁਲਿਸ ਨੂੰ ਬਾਲੀਵੁੱਡ ਦੇ ਦੋ ਮਸ਼ਹੂਰ ਅਦਾਕਾਰਾਂ, ਆਯੁਸ਼ਮਾਨ ਖੁਰਾਨਾ ਅਤੇ ਤੁਸ਼ਾਰ ਕਪੂਰ ਨੂੰ ਮਿਲੀਆਂ ਧਮਕੀਆਂ ਦੇ ਮਾਮਲੇ ਵਿੱਚ ਇੱਕ ਵੱਡੀ ਸਫਲਤਾ ਮਿਲੀ ਹੈ।

Reported by:  PTC News Desk  Edited by:  Amritpal Singh -- November 04th 2026 07:39 PM
ਤੁਸ਼ਾਰ ਕਪੂਰ ਅਤੇ ਆਯੁਸ਼ਮਾਨ ਖੁਰਾਨਾ ਨੂੰ ਧਮਕੀ ਦੇਣ ਵਾਲਾ ਵਿਅਕਤੀ ਗ੍ਰਿਫ਼ਤਾਰ, ਪੇਸ਼ੇ ਤੋਂ ਆਈ.ਟੀ. (IT) ਇੰਜੀਨੀਅਰ

ਤੁਸ਼ਾਰ ਕਪੂਰ ਅਤੇ ਆਯੁਸ਼ਮਾਨ ਖੁਰਾਨਾ ਨੂੰ ਧਮਕੀ ਦੇਣ ਵਾਲਾ ਵਿਅਕਤੀ ਗ੍ਰਿਫ਼ਤਾਰ, ਪੇਸ਼ੇ ਤੋਂ ਆਈ.ਟੀ. (IT) ਇੰਜੀਨੀਅਰ

Ayushmann Khurrana: ਮੁੰਬਈ ਪੁਲਿਸ ਨੂੰ ਬਾਲੀਵੁੱਡ ਦੇ ਦੋ ਮਸ਼ਹੂਰ ਅਦਾਕਾਰਾਂ, ਆਯੁਸ਼ਮਾਨ ਖੁਰਾਨਾ ਅਤੇ ਤੁਸ਼ਾਰ ਕਪੂਰ ਨੂੰ ਮਿਲੀਆਂ ਧਮਕੀਆਂ ਦੇ ਮਾਮਲੇ ਵਿੱਚ ਇੱਕ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਬੈਂਗਲੁਰੂ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਇਨ੍ਹਾਂ ਦੋਵਾਂ ਅਦਾਕਾਰਾਂ ਨੂੰ ਧਮਕੀ ਭਰੀਆਂ ਕਾਲਾਂ ਅਤੇ ਸੰਦੇਸ਼ ਭੇਜ ਰਿਹਾ ਸੀ। ਮੁਲਜ਼ਮ ਦੀ ਪਛਾਣ ਵੈਭਵ ਮਿਸ਼ਰਾ ਵਜੋਂ ਹੋਈ ਹੈ, ਜੋ ਬੈਂਗਲੁਰੂ ਵਿੱਚ ਇੱਕ ਆਈ.ਟੀ. (IT) ਇੰਜੀਨੀਅਰ ਵਜੋਂ ਕੰਮ ਕਰਦਾ ਹੈ।


ਲਾਰੈਂਸ ਬਿਸ਼ਨੋਈ ਦੇ ਨਾਂ 'ਤੇ ਦਿੱਤੀਆਂ ਧਮਕੀਆਂ

ਤੁਸ਼ਾਰ ਕਪੂਰ ਅਤੇ ਆਯੁਸ਼ਮਾਨ ਖੁਰਾਨਾ ਨਾਲ ਜੁੜੀਆਂ ਸ਼ਿਕਾਇਤਾਂ 'ਤੇ ਕਾਰਵਾਈ ਕਰਦੇ ਹੋਏ, ਮੁੰਬਈ ਪੁਲਿਸ ਨੇ ਬੈਂਗਲੁਰੂ ਤੋਂ ਵੈਭਵ ਮਿਸ਼ਰਾ ਨੂੰ ਗ੍ਰਿਫਤਾਰ ਕੀਤਾ। ਮਿਲੀ ਜਾਣਕਾਰੀ ਅਨੁਸਾਰ, ਮਿਸ਼ਰਾ ਬਾਲੀਵੁੱਡ ਦੇ ਕਈ ਸਿਤਾਰਿਆਂ ਅਤੇ ਕਾਰੋਬਾਰੀਆਂ ਨੂੰ ਧਮਕੀ ਭਰੀਆਂ ਕਾਲਾਂ ਅਤੇ ਸੰਦੇਸ਼ ਭੇਜ ਰਿਹਾ ਸੀ, ਜਿਸ ਵਿੱਚ ਉਹ ਖੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਦਾ ਸੀ। ਮਾਮਲੇ ਨਾਲ ਜੁੜੇ ਇੱਕ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਦਾ ਲਾਰੈਂਸ ਬਿਸ਼ਨੋਈ ਜਾਂ ਉਸਦੇ ਗੈਂਗ ਨਾਲ ਅਸਲ ਵਿੱਚ ਕੋਈ ਸਬੰਧ ਨਹੀਂ ਹੈ।


ਤੁਸ਼ਾਰ ਕਪੂਰ ਤੋਂ 5 ਕਰੋੜ ਰੁਪਏ ਦੀ ਮੰਗ ਕੀਤੀ

ਮੰਗਲਵਾਰ ਨੂੰ, ਇੱਕ ਵਿਅਕਤੀ ਨੇ ਤੁਸ਼ਾਰ ਕਪੂਰ ਨੂੰ ਇੱਕ ਧਮਕੀ ਭਰਿਆ ਆਡੀਓ ਨੋਟ ਭੇਜਿਆ, ਜਿਸ ਵਿੱਚ ਉਸਨੇ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਫੋਨ ਕਰਨ ਵਾਲੇ ਨੇ ਆਪਣੀ ਪਛਾਣ 'ਹੈਰੀ ਬਾਕਸਰ' ਨਾਮਕ ਗੈਂਗਸਟਰ ਵਜੋਂ ਦੱਸੀ। ਹਾਲਾਂਕਿ, ਜਾਂਚ ਦੌਰਾਨ ਪੁਲਿਸ ਨੇ ਫੋਨ ਕਰਨ ਵਾਲੇ ਦੀ ਆਵਾਜ਼ ਦੀ ਤੁਲਨਾ ਅਸਲੀ 'ਹੈਰੀ ਬਾਕਸਰ' ਦੀ ਆਵਾਜ਼ ਨਾਲ ਕੀਤੀ ਅਤੇ ਸੱਚਾਈ ਸਾਹਮਣੇ ਆ ਗਈ ਇਹ ਵੈਭਵ ਮਿਸ਼ਰਾ ਹੀ ਸੀ ਜਿਸ ਨੇ ਫੋਨ 'ਤੇ ਤੁਸ਼ਾਰ ਨੂੰ ਧਮਕੀ ਦਿੱਤੀ ਸੀ।


ਆਯੁਸ਼ਮਾਨ ਖੁਰਾਨਾ ਨੂੰ ਵੀ ਮਿਲਿਆ ਧਮਕੀ ਭਰਿਆ ਆਡੀਓ ਸੰਦੇਸ਼

ਤੁਸ਼ਾਰ ਕਪੂਰ ਵਾਲੀ ਘਟਨਾ ਤੋਂ ਬਾਅਦ ਆਯੁਸ਼ਮਾਨ ਖੁਰਾਨਾ ਨੂੰ ਵੀ ਇੱਕ ਧਮਕੀ ਭਰਿਆ ਆਡੀਓ ਸੰਦੇਸ਼ ਮਿਲਿਆ। ਇਸ ਮਾਮਲੇ ਵਿੱਚ ਵੀ ਵੈਭਵ ਮਿਸ਼ਰਾ ਨੇ ਖੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਿਆ ਅਤੇ ਅਦਾਕਾਰ ਤੋਂ ਵੱਡੀ ਰਕਮ ਦੀ ਮੰਗ ਕੀਤੀ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ, ਆਯੁਸ਼ਮਾਨ ਨੇ ਪੁਲਿਸ ਨੂੰ ਸੂਚਿਤ ਕੀਤਾ।


ਟਾਈਗਰ ਸ਼ਰਾਫ ਮਾਮਲੇ ਤੋਂ ਬਾਅਦ ਬਾਲੀਵੁੱਡ ਵਿੱਚ ਹਲਚਲ

ਹਾਲ ਹੀ ਵਿੱਚ ਟਾਈਗਰ ਸ਼ਰਾਫ 'ਤੇ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਬਾਲੀਵੁੱਡ ਵਿੱਚ ਕਾਫੀ ਹਲਚਲ ਮੱਚ ਗਈ ਹੈ। ਪੁੱਛਗਿੱਛ ਦੌਰਾਨ, ਮੁਲਜ਼ਮ ਨੇ ਖੁਲਾਸਾ ਕੀਤਾ ਕਿ ਕਈ ਹੋਰ ਸਿਤਾਰੇ ਜਿਨ੍ਹਾਂ ਵਿੱਚ ਸਲਮਾਨ ਖਾਨ, ਅਕਸ਼ੈ ਕੁਮਾਰ ਅਤੇ ਇਮਰਾਨ ਹਾਸ਼ਮੀ ਸ਼ਾਮਲ ਹਨ ਵੀ ਉਨ੍ਹਾਂ ਦੇ ਨਿਸ਼ਾਨੇ 'ਤੇ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਮੰਨਿਆ ਜਾ ਰਿਹਾ ਹੈ ਕਿ ਜਿਸ ਵਿਅਕਤੀ ਨੇ ਆਯੁਸ਼ਮਾਨ ਅਤੇ ਤੁਸ਼ਾਰ ਨੂੰ ਧਮਕੀ ਦਿੱਤੀ, ਉਸ ਨੇ ਸ਼ਾਇਦ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਲਾਰੈਂਸ ਗੈਂਗ ਦੇ ਨਾਂ ਦੀ ਵਰਤੋਂ ਕੀਤੀ ਹੋਵੇਗੀ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK