KBC 17 : ਕੌਣ ਬਣੇਗਾ ਕਰੋੜਪਤੀ ਦੇ ਮੰਚ 'ਤੇ ਪਹੁੰਚਿਆ ਸੰਗਰੂਰ ਦਾ ਮਾਨਵਪ੍ਰੀਤ ਸਿੰਘ ,ਜਿੱਤੇ 25 ਲੱਖ ਰੁਪਏ
KBC 17 : ਸੰਗਰੂਰ ਜ਼ਿਲ੍ਹੇ ਦੇ ਪਿੰਡ ਖੇਤਲੇ ਦਾ ਰਹਿਣ ਵਾਲਾ ਮਾਨਵਪ੍ਰੀਤ ਸਿੰਘ 'ਕੌਣ ਬਣੇਗਾ ਕਰੋੜਪਤੀ' ਦੇ ਮੰਚ 'ਤੇ ਪਹੁੰਚਿਆ ਹੈ। ਅਮਿਤਾਭ ਬੱਚਨ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇ ਕੇ ਮਾਨਵਪ੍ਰੀਤ ਸਿੰਘ ਨੇ 25 ਲੱਖ ਰੁਪਏ ਜਿੱਤੇ ਹਨ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਸੰਬੰਧੀ ਜਦੋਂ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਮਾਨਵਪ੍ਰੀਤ ਸਿੰਘ ਦੀ ਮਾਤਾ ਨੇ ਕਿਹਾ ਕਿ ਸਾਡਾ ਪੁੱਤਰ ਸ਼ੁਰੂ ਤੋਂ ਹੀ ਬਹੁਤ ਮਿਹਨਤੀ ਹੈ ,ਜਿਸਦੀ ਰੁਚੀ ਅਜੇ ਕੰਮਾਂ ਵਿੱਚ ਸ਼ੁਰੂ ਤੋਂ ਹੀ ਹੈ। ਉਸਨੇ ਪਹਿਲਾਂ IAS ਦਾ ਟੈਸਟ ਵੀ ਦਿੱਤਾ ਪਰ ਉਸ ਵਿੱਚ ਕਲੀਅਰ ਨਹੀਂ ਹੋਇਆ। ਜਿਸ ਤੋਂ ਬਾਅਦ ਉਸਨੇ ਬੈਂਕ ਵਿੱਚ ਨੌਕਰੀ ਜੁਆਇਨ ਕਰ ਲਈ ,ਜੋ ਇਸ ਸਮੇਂ ਲਖਨਊ ਦੇ ਵਿੱਚ ਨੌਕਰੀ ਕਰ ਰਿਹਾ ਹੈ। ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਸਾਨੂੰ ਸਾਡੇ ਬੱਚੇ ਉਥੇ ਬਹੁਤ ਮਾਣ ਹੈ। ਜਿਸ ਦੇ ਕਾਰਨ ਸਾਨੂੰ ਦੇਸ਼ਾਂ ਵਿਦੇਸ਼ਾਂ 'ਚੋਂ ਵਧਾਈਆਂ ਦੇ ਫੋਨ ਆ ਰਹੇ ਹਨ। ਪਰਿਵਾਰਕ ਮੈਂਬਰਾਂ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਹੈ।
ਸਾਲ 2023 'ਚ KBC ’ਚ ਪਹੁੰਚਿਆ ਸੀ ਲੁਧਿਆਣੇ ਦਾ ਹਲਵਾਈ
ਸਾਲ 2023 'ਚ ਪਿਛਲੇ ਸਾਲ ਲੁਧਿਆਣਾ ’ਚ ਹਲਵਾਈ ਦਾ ਕੰਮ ਕਰਨ ਵਾਲਾ ਸਖ਼ਸ਼ ਕੌਣ ਬਣੇਗਾ ਕਰੋੜਪਤੀ ਦੀ ਹਾਟ ਸੀਟ ’ਤੇ ਪਹੁੰਚਿਆ ਸੀ। ਉਹ ਪਿਛਲੇ 23 ਸਾਲਾਂ ਤੋਂ ਕੌਣ ਬਣੇਗਾ ਕਰੋੜਪਤੀ ਲਈ ਮਿਹਨਤ ਕਰ ਰਿਹਾ ਸੀ, ਇਸ ਤੋਂ ਪਹਿਲਾਂ ‘ਫਾਸਟੇਸਟ ਫਿੰਗਰ ਫਸਟ’ ਤੱਕ ਪਹੁੰਚ ਕੇ ਵਾਪਸ ਆ ਗਿਆ ਸੀ। ਸਾਲ 2024 'ਚ ਤਕਰੀਬਨ 23 ਸਾਲਾਂ ਬਾਅਦ ਉਸਦਾ ਸੁਪਨਾ ਸੱਚ ਹੋ ਗਿਆ। ਲੁਧਿਆਣੇ ਦਾ ਹਵਾਈ ਅਰਜੁਨ ਸਿੰਘ ਰਾਜ ਪੁਰੋਹਿਤ ਕੇ. ਬੀ. ਸੀ. ਦੀ ਹਾਟ ਸੀਟ ’ਤੇ ਪਹੁੰਚਿਆ। ਹਾਲਾਂਕਿ ਅਰਜੁਨ ਸਿੰਘ ਇਸ ’ਚ ਸਾਢੇ 3 ਲੱਖ ਰੁਪਏ ਹੀ ਜਿੱਤ ਸਕਿਆ ਸੀ। ਇਸ ਮੌਕੇ ਉਸਦਾ ਕਹਿਣਾ ਸੀ ਕਿ ਉਸ ਲਈ ਇਨਾਮ ਰਾਸ਼ੀ ਅਹਿਮੀਅਤ ਨਹੀਂ ਰੱਖਦੀ ਬਲਕਿ ਸਦੀ ਦੇ ਮਹਾ-ਨਾਇਕ ਅਮਿਤਾਬ ਬੱਚਨ ਨਾਲ ਹਾਟ-ਸੀਟ ’ਤੇ ਬੈਠ ਉਨ੍ਹਾਂ ਦਾ ਸਵਾਲਾਂ ਦਾ ਜਵਾਬ ਦੇਣਾ ਜ਼ਿਆਦਾ ਅਹਿਮ ਸੀ।
ਸਾਲ 2022 'ਚ ਜ਼ੀਰਕਪੁਰ ਦੀ ਮਾਨਿਆ ਚਮੋਲੀ ਨੇ ਜਿੱਤੇ ਸੀ 25 ਲੱਖ ਰੁਪਏ
ਸਾਲ 2022 'ਚ ਜ਼ੀਰਕਪੁਰ ਦੀ 11 ਸਾਲਾ ਮਾਨਿਆ ਚਮੋਲੀ ਨੇ ਕੌਨ ਬਣੇਗਾ ਕਰੋੜਪਤੀ ਜੂਨੀਅਰ ਸੀਜ਼ਨ 14 ਵਿੱਚ 25 ਲੱਖ ਰੁਪਏ ਜਿੱਤੇ ਸਨ। ਮਾਨਿਆ ਉਸ ਸਮੇਂ ਜ਼ੀਰਕਪੁਰ ਦੇ ਮਾਨਵ ਮੰਗਲ ਸਕੂਲ ਵਿੱਚ ਛੇਵੀਂ ਜਮਾਤ ਵਿੱਚ ਪੜ੍ਹਦੀ ਸੀ। ਮਾਨਿਆ ਨੇ ਦੱਸਿਆ ਸੀ ਕਿ ਉਸ ਦੀ ਮਾਂ ਅਰਚਨਾ ਚਮੋਲੀ ਨੇ ਵੀ ਕੇਬੀਸੀ ‘ਚ ਹਿੱਸਾ ਲਿਆ ਸੀ ਪਰ ਉਹ ਹੌਟ ਸੀਟ ‘ਤੇ ਨਹੀਂ ਪਹੁੰਚ ਸਕੀ। ਮਾਨਿਆ ਨੇ ਦੱਸਿਆ ਕਿ ਬਿੱਗ ਬੀ ਦੇ ਸਾਹਮਣੇ ਹੌਟ ਸੀਟ ‘ਤੇ ਬੈਠਣ ਦਾ ਉਨ੍ਹਾਂ ਦਾ ਅਨੁਭਵ ਬਹੁਤ ਵਧੀਆ ਰਿਹਾ ਹੈ। ਮਾਨਿਆ ਨੂੰ ਵਿਸ਼ੇਸ਼ ਤੌਰ 'ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵਲੋਂ ਆਪਣੇ ਦਫ਼ਤਰ ਵਿਖੇ ਸੱਦ ਕੇ ਸਨਮਾਨਿਤ ਕੀਤਾ ਗਿਆ ਸੀ।
- PTC NEWS