Mon, Jun 24, 2024
Whatsapp

Mandy Takhar Sidhu Moosewala: ਮੈਂਡੀ ਤੱਖਰ ਨੇ ਸਿੱਧੂ ਮੂਸੇਵਾਲਾ ਨੂੰ ਉਸਦੀ ਬਰਸੀ 'ਤੇ ਕੀਤਾ ਯਾਦ; ਕਿਹਾ- ਲੋਕ ਸੋਚਦੇ ਸੀ ਕਿ ਅਸੀਂ ਡੇਟ ਕਰ ਰਹੇ ਹਾਂ

ਸਿੱਧੂ ਮੂਸੇਵਾਲਾ ਉਰਫ ਸ਼ੁਭਦੀਪ ਸਿੰਘ ਸਿੱਧੂ ਦੀ ਦੂਜੀ ਬਰਸੀ 'ਤੇ, ਉਸਦੀ ਆਖਰੀ ਫਿਲਮ ਯੈੱਸ ਆਈ ਐਮ ਸਟੂਡੈਂਟ (2021) ਦੀ ਸਹਿ-ਕਲਾਕਾਰ, ਅਦਾਕਾਰਾ ਮੈਂਡੀ ਤੱਖਰ ਨੇ ਉਨ੍ਹਾਂ ਦੇ ਸ਼ੂਟਿੰਗ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ।

Written by  Aarti -- May 28th 2024 05:46 PM
Mandy Takhar Sidhu Moosewala: ਮੈਂਡੀ ਤੱਖਰ ਨੇ ਸਿੱਧੂ ਮੂਸੇਵਾਲਾ ਨੂੰ ਉਸਦੀ ਬਰਸੀ 'ਤੇ ਕੀਤਾ ਯਾਦ; ਕਿਹਾ- ਲੋਕ ਸੋਚਦੇ ਸੀ ਕਿ ਅਸੀਂ ਡੇਟ ਕਰ ਰਹੇ ਹਾਂ

Mandy Takhar Sidhu Moosewala: ਮੈਂਡੀ ਤੱਖਰ ਨੇ ਸਿੱਧੂ ਮੂਸੇਵਾਲਾ ਨੂੰ ਉਸਦੀ ਬਰਸੀ 'ਤੇ ਕੀਤਾ ਯਾਦ; ਕਿਹਾ- ਲੋਕ ਸੋਚਦੇ ਸੀ ਕਿ ਅਸੀਂ ਡੇਟ ਕਰ ਰਹੇ ਹਾਂ

Mandy Takhar Sidhu Moosewala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਦੂਜੀ ਬਰਸੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਕਾਰਨ ਪਰਿਵਾਰ ਵੱਲੋਂ ਬਰਸੀ ਚੁੱਪ-ਚੁਪੀਤੇ ਮਨਾਈ ਜਾਵੇਗੀ। 

ਸਿੱਧੂ ਮੂਸੇਵਾਲਾ ਉਰਫ ਸ਼ੁਭਦੀਪ ਸਿੰਘ ਸਿੱਧੂ ਦੀ ਦੂਜੀ ਬਰਸੀ 'ਤੇ, ਉਸਦੀ ਆਖਰੀ ਫਿਲਮ ਯੈੱਸ ਆਈ ਐਮ ਸਟੂਡੈਂਟ (2021) ਦੀ ਸਹਿ-ਕਲਾਕਾਰ, ਅਦਾਕਾਰਾ ਮੈਂਡੀ ਤੱਖਰ ਨੇ ਉਨ੍ਹਾਂ ਦੇ ਸ਼ੂਟਿੰਗ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ। ਉਨ੍ਹਾਂ ਦੱਸਿਆ ਕਿ ਅਸੀਂ ਸਾਰੇ ਸੈੱਟ ਉੱਤੇ ਇਕੱਠੇ ਲੰਚ ਕਰਦੇ ਸੀ। ਉਨ੍ਹਾਂ ਦੀ ਮੰਮੀ ਵੀ ਉੱਥੇ ਹੀ ਹੁੰਦੇ ਸੀ,ਲੰਗਰ ਵਾਂਗ ਮੇਜ਼ 'ਤੇ ਖਾਣਾ ਰੱਖਿਆ ਹੋਇਆ ਹੁੰਦਾ ਸੀ। 


ਉਨ੍ਹਾਂ ਅੱਗੇ ਕਿਹਾ ਕਿ ਸ਼ੂਟਿੰਗ ਦੌਰਾਨ ਵੀ ਮੂਸੇਵਾਲਾ ’ਚ ਇੱਕ ਮਾਸੂਮੀਅਤ ਅਤੇ ਘਬਰਾਹਟ ਸੀ ਕਿਉਂਕਿ ਉਹ ਐਕਟਿੰਗ ਵਿੱਚ ਨਵਾਂ ਸੀ। ਇੱਕ ਮਸ਼ਹੂਰ ਕਲਾਕਾਰ ਦੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਨੂੰ ਦੇਖਣਾ ਦਿਲਚਸਪ ਅਤੇ ਪਿਆਰਾ ਸੀ। ਇਨ੍ਹਾਂ ਹੀ ਨਹੀਂ ਗੱਲ੍ਹਾਂ ਇਹ ਵੀ ਬਣਿਆ ਸੀ ਕਿ ਅਸੀਂ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। 

ਸਿੱਧੂ ਮੂਸੇਵਾਲਾ ਦੇ ਨਾਲ ਮੇਰਾ ਬਹੁਤ ਚੰਗਾ ਤਾਲਮੇਲ ਰਿਹਾ ਹੈ। ਸਾਨੂੰ ਇੱਕ ਦੂਜੇ ਦਾ ਹੋਣਾ ਚੰਗਾ ਲਗਦਾ ਸੀ। ਦਰਅਸਲ, ਕੁਝ ਇੰਟਰਵਿਊ ਤੋਂ ਬਾਅਦ, ਲੋਕਾਂ ਨੇ ਸੋਚਿਆ ਕਿ ਅਸੀਂ ਡੇਟਿੰਗ ਕਰ ਰਹੇ ਹਾਂ ਪਰ ਇਹ ਸੱਚ ਨਹੀਂ ਸੀ। ਜਦੋਂ ਮੇਰਾ ਵਿਆਹ ਹੋਇਆ ਤਾਂ ਬਹੁਤ ਸਾਰੇ ਪ੍ਰਸ਼ੰਸਕਾਂ ਨੇ ਚੁਟਕੀ ਲਈ ਕਿਉਂਕਿ ਉਨ੍ਹਾਂ ਨੂੰ ਲੱਗਾ ਕਿ ਮੈਂ ਸਿੱਧੂ ਨੂੰ ਧੋਖਾ ਦਿੱਤਾ ਹੈ।

ਮੈਂਡੀ ਤੱਖਰ ਨੇ ਦੱਸਿਆ ਕਿ ਫਿਲਮ ’ਚ ਜਾਨ ਨਾਂ ਦਾ ਗਾਣਾ ਸੀ ਜਿਸਦੀ ਅਸੀਂ ਸ਼ੁਟਿੰਗ ਕਰ ਰਹੇ ਸੀ। ਮੈ ਵਾਪਿਸ ਮੁੜਨਾ ਸੀ ਪਰ ਮੈ ਗਲਤੀ ਨਾਲ ਤਿਲਕਣ ਲੱਗੀ ਤਾਂ ਸਿੱਧੂ ਨੇ ਮੈਨੂੰ ਆਪਣੇ ਪਾਸੇ ਵੱਲ ਖਿੱਚ ਲਿਆ ਤਾਂ ਜੋ ਮੈ ਡਿੱਗ ਨਾ ਜਾਵਾਂ ਇਹ ਬਹੁਤ ਹੀ ਪਿਆਰਾ ਪਲ ਸੀ। ਜਿਸ ਨੂੰ ਅਸੀਂ ਗਾਣੇ ’ਚ ਵੀ ਰੱਖਿਆ ਸੀ। ਮੈਨੂੰ ਖੁਸ਼ੀ ਹੈ ਕਿ ਮੈ ਮੂਸੇਵਾਲਾ ਦੀ ਆਖਰੀ ਫਿਲਮ ’ਚ ਉਨ੍ਹਾਂ ਦੇ ਨਾਲ ਸੀ ਅਤੇ ਬਹੁਤ ਚੰਗਾ ਸਮਾਂ ਅਸੀਂ ਬਿਤਾਇਆ। 

ਉਨ੍ਹਾਂ ਨੇ ਮੂਸੇਵਾਲਾ ਨੂੰ ਉਸਦੀ ਬੱਚੇ ਵਰਗੀ ਮਾਸੂਮੀਅਤ ਅਤੇ ਉਸਦੀ ਕਲਾ ਪ੍ਰਤੀ ਸਮਰਪਣ ਲਈ ਵੀ ਯਾਦ ਕੀਤਾ। ਅਦਾਕਾਰਾ ਨੇ ਕਿਹਾ ਕਿ ਉਸ ਕੋਲ ਸਭ ਤੋਂ ਬੱਚਿਆਂ ਵਰਗੀ ਮੁਸਕਰਾਹਟ ਸੀ। ਉਹ ਹਮੇਸ਼ਾ ਹਰ ਸੀਨ ਵਿੱਚ ਆਪਣਾ ਸਰਵੋਤਮ ਦੇਣ ਦੀ ਕੋਸ਼ਿਸ਼ ਕਰਦਾ ਸੀ। ਸਿੱਧੂ ਮੂਸੇਵਾਲਾ ਦੇ ਬਹੁਤ ਸੁਪਨੇ ਸੀ ਉਹ ਪੂਰੇ ਨਾ ਹੋ ਸਕੇ। ਉਨ੍ਹਾਂ ਨੇ ਕਈ ਹਿੱਟ ਗਾਣੇ ਦਿੱਤੇ ਹਨ। ਜਦੋਂ ਵੀ ਉਹ ਜਿੰਮ ’ਚ ਜਾਂਦੀ ਹੈ ਤਾਂ ਉਹ ਮੂਸੇਵਾਲਾ ਦਾ ਗਾਣਾ ਹੀ ਲਗਵਾਉਂਦੀ ਹੈ। 

ਇਹ ਵੀ ਪੜ੍ਹੋ: Anant Radhika Pre Wedding 2.0 ਲਈ 4 ਦਿਨਾਂ ਤੱਕ ਚੱਲੇਗੀ ਕਰੂਜ਼ ਪਾਰਟੀ, ਕੀ ਹੋਵੇਗਾ ਥੀਮ-ਡਰੈੱਸ ਕੋਡ? ਇੱਥੇ ਪੜ੍ਹੋ

- PTC NEWS

Top News view more...

Latest News view more...

PTC NETWORK