Sun, Dec 21, 2025
Whatsapp

Mango Leaves Hair Mask: ਵਾਲ ਝੜਨ ਤੋਂ ਰੋਕਣ ਲਈ ਫਾਇਦੇਮੰਦ ਹੋ ਸਕਦਾ ਇਹ ਮਾਸਕ

ਅੰਬ ਦੇ ਪੱਤਿਆਂ ਵਿੱਚ ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਬੀ ਅਤੇ ਐਂਟੀਆਕਸੀਡੈਂਟਸ ਜਿਵੇਂ ਫਲੇਵੋਨੋਇਡ ਅਤੇ ਫਿਨੋਲ ਹੁੰਦੇ ਹਨ। ਇਸ 'ਚ ਮੌਜੂਦ ਵਿਟਾਮਿਨ ਏ ਅਤੇ ਸੀ ਵਾਲਾਂ ਦੀ ਸਿਹਤ ਦਾ ਖਾਸ ਖਿਆਲ ਰੱਖਦੇ ਹਨ।

Reported by:  PTC News Desk  Edited by:  Aarti -- July 16th 2023 04:45 PM
Mango Leaves Hair Mask: ਵਾਲ ਝੜਨ ਤੋਂ ਰੋਕਣ ਲਈ  ਫਾਇਦੇਮੰਦ ਹੋ ਸਕਦਾ ਇਹ ਮਾਸਕ

Mango Leaves Hair Mask: ਵਾਲ ਝੜਨ ਤੋਂ ਰੋਕਣ ਲਈ ਫਾਇਦੇਮੰਦ ਹੋ ਸਕਦਾ ਇਹ ਮਾਸਕ

Mango Leaves Hair Mask: ਜਿਵੇਂ ਹੀ ਮੌਸਮ ਬਦਲਦਾ ਹੈ, ਜ਼ਿਆਦਾਤਰ ਲੋਕਾਂ ਨੂੰ ਵਾਲ ਝੜਨ ਦੀ ਸ਼ਿਕਾਇਤ ਹੋਣ ਲੱਗ ਜਾਂਦੀ ਹੈ। ਜੇਕਰ ਤੁਹਾਨੂੰ ਵੀ ਇਹੀ ਸ਼ਿਕਾਇਤ ਹੈ ਤਾਂ ਅੰਬ ਦੇ ਪੱਤੇ ਤੁਹਾਡੀ ਮਦਦ ਕਰ ਸਕਦੇ ਹਨ। ਅੰਬ ਦੇ ਪੱਤਿਆਂ ਵਿੱਚ ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਬੀ ਅਤੇ ਐਂਟੀਆਕਸੀਡੈਂਟਸ ਜਿਵੇਂ ਫਲੇਵੋਨੋਇਡ ਅਤੇ ਫਿਨੋਲ ਹੁੰਦੇ ਹਨ। ਇਸ 'ਚ ਮੌਜੂਦ ਵਿਟਾਮਿਨ ਏ ਅਤੇ ਸੀ ਵਾਲਾਂ ਦੀ ਸਿਹਤ ਦਾ ਖਾਸ ਖਿਆਲ ਰੱਖਦੇ ਹਨ। 

ਇੰਨਾ ਹੀ ਨਹੀਂ, ਅੰਬ ਦੇ ਪੱਤੇ ਕੋਲੇਜਨ ਵਧਾਉਣ 'ਚ ਵੀ ਮਦਦ ਕਰਦੇ ਹਨ, ਜੋ ਵਾਲਾਂ ਅਤੇ ਚਮੜੀ ਦੋਵਾਂ ਲਈ ਚੰਗਾ ਮੰਨਿਆ ਜਾਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਸੁੱਕੇ ਵਾਲਾਂ ਦੇ ਝੜਨ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅੰਬ ਦੀਆਂ ਪੱਤੀਆਂ ਨਾਲ ਬਣਿਆ ਹੇਅਰ ਮਾਸਕ ਤੁਹਾਡੀ ਮਦਦ ਕਰ ਸਕਦਾ ਹੈ। ਆਓ ਜਾਣਦੇ ਹਾਂ ਕਿਵੇਂ।


ਅੰਬ ਦੀਆਂ ਪੱਤੀਆਂ ਨਾਲ ਇਸ ਤਰ੍ਹਾਂ ਬਣਾਓ ਹੇਅਰ ਮਾਸਕ : 

ਅੰਬ ਦੀਆਂ ਪੱਤੀਆਂ ਨਾਲ ਹੇਅਰ ਮਾਸਕ ਬਣਾਉਣ ਲਈ ਪਹਿਲਾਂ ਅੰਬ ਦੀਆਂ ਪੱਤੀਆਂ ਦਾ ਪੇਸਟ ਤਿਆਰ ਕਰੋ। ਇਸ ਤੋਂ ਬਾਅਦ ਇਸ ਪੇਸਟ 'ਚ ਦਹੀਂ ਜਾਂ ਜੈਤੂਨ ਦਾ ਤੇਲ ਮਿਲਾਓ। ਹੁਣ ਇਸ ਪੇਸਟ ਨੂੰ ਪੂਰੇ ਵਾਲਾਂ ਅਤੇ ਸਿਰ ਦੀ ਚਮੜੀ 'ਤੇ ਲਗਾਓ ਅਤੇ 20 ਮਿੰਟ ਲਈ ਛੱਡ ਦਿਓ। 20 ਮਿੰਟ ਬਾਅਦ ਵਾਲਾਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। ਇਸ ਤੋਂ ਬਾਅਦ ਤੁਸੀਂ ਹਲਕੇ ਹਰਬਲ ਸ਼ੈਂਪੂ ਨਾਲ ਵਾਲਾਂ ਨੂੰ ਧੋ ਸਕਦੇ ਹੋ।

ਤੁਸੀਂ ਅੰਬ ਦੀਆਂ ਪੱਤੀਆਂ ਨਾਲ ਹੇਅਰ ਮਾਸਕ ਬਣਾਉਣ ਦਾ ਇਕ ਹੋਰ ਤਰੀਕਾ ਵੀ ਅਪਣਾ ਸਕਦੇ ਹੋ। ਇਸ ਮਾਸਕ ਨੂੰ ਬਣਾਉਣ ਲਈ ਅੰਬ ਦੇ 15 ਤੋਂ 20 ਪੱਤੇ ਲਓ ਅਤੇ ਉਨ੍ਹਾਂ ਨੂੰ ਗ੍ਰਾਈਂਡਰ 'ਚ ਚੰਗੀ ਤਰ੍ਹਾਂ ਪੀਸ ਕੇ ਪੇਸਟ ਬਣਾ ਲਓ। ਇਸ ਤੋਂ ਬਾਅਦ ਇਸ 'ਚ ਇਕ ਚੱਮਚ ਆਂਵਲਾ ਪਾਊਡਰ ਅਤੇ ਦਹੀਂ ਮਿਲਾ ਲਓ। ਤੁਹਾਡਾ ਹੇਅਰ ਮਾਸਕ ਤਿਆਰ ਹੈ। ਇਸ ਮਾਸਕ ਨੂੰ ਵਾਲਾਂ 'ਤੇ ਲਗਾਓ ਅਤੇ ਅੱਧੇ ਘੰਟੇ ਬਾਅਦ ਵਾਲਾਂ ਨੂੰ ਧੋ ਲਓ। ਇਸ ਮਾਸਕ ਨੂੰ ਹਫਤੇ 'ਚ ਇਕ ਵਾਰ ਲਗਾਉਣ ਨਾਲ ਫਾਇਦਾ ਹੁੰਦਾ ਹੈ।

ਅੰਬ ਦੇ ਪੱਤਿਆਂ ਤੋਂ ਬਣਿਆ ਹੇਅਰ ਮਾਸਕ ਵਾਲਾਂ ਲਈ ਕਿਵੇਂ ਫਾਇਦੇਮੰਦ ਹੈ?

ਅੰਬ ਦੀਆਂ ਪੱਤੀਆਂ ਨਾਲ ਵਾਲਾਂ ਦੇ ਝੜਨ ਨੂੰ ਰੋਕਿਆ ਜਾ ਸਕਦਾ ਹੈ। ਅੰਬ ਦੇ ਪੱਤਿਆਂ ਵਿੱਚ ਵਿਟਾਮਿਨ ਏ, ਸੀ ਅਤੇ ਈ ਹੁੰਦੇ ਹਨ ਜੋ ਤੁਹਾਡੇ ਵਾਲਾਂ ਨੂੰ ਮਜ਼ਬੂਤ ​​ਕਰਨ ਲਈ ਕੋਲੇਜਨ ਦੇ ਉਤਪਾਦਨ ਨੂੰ ਵਧਾਉਂਦੇ ਹਨ। ਅੰਬ ਦੇ ਪੱਤਿਆਂ ਤੋਂ ਬਣਿਆ ਹੇਅਰ ਮਾਸਕ ਪੂਰੀ ਤਰ੍ਹਾਂ ਨਾਲ ਕੁਦਰਤੀ ਉਪਾਅ ਹੈ, ਜਿਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ। ਅੰਬ ਦੇ ਪੱਤਿਆਂ ਦਾ ਪੇਸਟ ਵਾਲਾਂ 'ਤੇ ਲਗਾਉਣ ਨਾਲ ਸਿਰ ਦੀ ਚਮੜੀ 'ਚ ਖੂਨ ਦਾ ਸੰਚਾਰ ਠੀਕ ਰਹਿੰਦਾ ਹੈ। ਅੰਬ ਦੇ ਪੱਤਿਆਂ ਵਿੱਚ ਮੌਜੂਦ ਤੱਤ ਵਾਲਾਂ ਨੂੰ ਕਾਲੇ ਕਰਨ ਵਿੱਚ ਬਹੁਤ ਮਦਦਗਾਰ ਹੁੰਦੇ ਹਨ।

ਡਿਸਕਲੇਮਰ : 

ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

ਇਹ ਵੀ ਪੜ੍ਹੋ: Old Toothbrush of Use: ਨਾ ਸੁੱਟੋ ਆਪਣਾ ਪੁਰਾਣਾ ਟੂਥਬਰਸ਼, ਇਨ੍ਹਾਂ ਚੀਜ਼ਾਂ ਲਈ ਕਰ ਸਕਦੇ ਹੋ ਉਸਦੀ ਵਰਤੋਂ

- PTC NEWS

Top News view more...

Latest News view more...

PTC NETWORK
PTC NETWORK