Shiromani Akali Dal ਦੇ ਧਰਨੇ ਅੱਗੇ ਝੁਕੀ ਮਾਨ ਸਰਕਾਰ; ਅਕਾਲੀ ਦਲ ਦੇ ਸਮਰਥਕ ਸਰਪੰਚਾਂ ’ਤੇ ਦਰਜ 2 ਪਰਚੇ ਹੋਣਗੇ ਰੱਦ
Shiromani Akali Dal News : ਤਰਨਤਾਰਨ ਉਪ ਚੋਣ ਦੇ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਨੇ ਸਥਾਨਕ ਪੁਲਿਸ ਪ੍ਰਸ਼ਾਸਨ ਵਿਰੁੱਧ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਕੱਲ੍ਹ ਹੀ, ਤਰਨਤਾਰਨ ਦੇ ਐਸਐਸਪੀ ਵਿਰੁੱਧ ਸੂਬੇ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਅਕਾਲੀ ਦਲ ਨੇ ਐਸਐਸਪੀ ਡਾ. ਰਵਜੋਤ ਕੌਰ ਗਰੇਵਾਲ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਦੱਸ ਦਈਏ ਕਿ ਇਸ ਧਰਨੇ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਸ਼ਾਮਲ ਹੋਏ। ਇਸ ਮਗਰੋਂ ਅਕਾਲੀ ਦਲ ਦਾ ਧਰਨਾ ਸਫਲ ਰਿਹਾ।
ਮਿਲੀ ਜਾਣਕਾਰੀ ਮੁਤਾਬਿਕ ਅਕਾਲੀ ਦਲ ਦੇ ਧਰਨੇ ਅੱਗੇ ਮਾਨ ਸਰਕਾਰ ਝੁਕ ਗਈ ਹੈ। ਦਰਅਸਲ ਪੁਲਿਸ ਪ੍ਰਸ਼ਾਸਨ ਅਕਾਲੀ ਦਲ ਦੇ ਸਮਰਥਕ ਸਰਪੰਚਾਂ ’ਤੇ ਦਰਜ ਪਰਚੇ ਨੂੰ ਰੱਦ ਕਰਨ ਦੇ ਲਈ ਤਿਆਰ ਹੋ ਗਈ ਹੈ। ਦੱਸ ਦਈਏ ਕਿ ਇਸ ਸਬੰਧੀ ਸਟੇਜ ’ਤੇ ਐਸਐਸਪੀ ਦਾ ਸੁਨੇਹਾ ਲੈ ਕੇ ਡੀਐਸਪੀ ਪਹੁੰਚੇ ਸੀ। ਜਿਨ੍ਹਾਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਨਾਲ ਹੀ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਸਫਾਈ ਦਿੱਤੀ।
- PTC NEWS