ਰਾਜਪੁਰਾ ਦੇ ਫੋਕਲ ਪੁਆਇੰਟ 'ਚ ਸੂਦ ਪੈਕੇਜ ਫੈਕਟਰੀ ਨੂੰ ਦੇਰ ਰਾਤ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ
ਰਾਜਪੁਰਾ (ਅਮਰਜੀਤ ਸਿੰਘ ਪੰਨੂ) : ਪੁਰਾਣਾ ਰਾਜਪੁਰਾ ਦੇ ਫੋਕਲ ਪੁਆਇੰਟ ਫੈਕਟਰੀ ਏਰੀਏ ਵਿੱਚ ਸੂਦ ਪੈਕਜ ਪੈਟੀ ਨੂੰ ਦੇਰ ਰਾਤ ਅਚਾਨਕ ਅੱਗ ਲੱਗ ਗਈ ਅਤੇ ਧੂੰਆਂ-ਧੂੰਆਂ ਹੋ ਗਿਆ ਤੁਰੰਤ ਫਾਇਰ ਬ੍ਰਿਗੇਡ ਰਾਜਪੁਰਾ ਨੂੰ ਇਸ ਦੀ ਸੂਚਨਾ ਦਿੱਤੀ ਗਈ ਤਾਂ ਤੁਰੰਤ ਗੁਰਚਰਨ ਸਿੰਘ ਫਾਇਰ ਬ੍ਰਿਗੇਡ ਲੀਡਿੰਗ ਅਫਸਰ ਮੌਕੇ ਤੇ ਅੱਗ ਵਜਾਉਣ ਵਾਲੀਆਂ ਗੱਡੀਆਂ ਨੂੰ ਲੈ ਕੇ ਪਹੁੰਚੇ ਤਾਂ ਤੁਰੰਤ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਪਰ ਅੱਗ ਜ਼ਿਆਦਾ ਹੋਣ ਕਾਰਨ ਦੋ ਗੱਡੀਆਂ ਹੋਰ ਮੰਗਵਾਣੀਆਂ ਪਈਆਂ ਤਾਂ ਅੱਗ ਤੇ ਕਾਬੂ ਪਾਇਆ ਗਿਆ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ।
ਫਾਇਰ ਬ੍ਰਿਗੇਡ ਅਫਸਰ ਗੁਰਚਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਅੱਗ ਲੱਗਣ ਦੀ ਘਟਨਾ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਗੱਡੀਆਂ ਲੈ ਕੇ ਪਹੁੰਚੇ ਅਤੇ ਅੱਗ 'ਤੇ ਜੱਦੋ-ਜਹਿਦ ਬਾਅਦ ਕਾਬੂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਅੱਗ ਦੇ ਕਾਰਨਾਂ ਬਾਰੇ ਵੀ ਅਜੇ ਤੱਕ ਕੁੱਝ ਸਪੱਸ਼ਟ ਨਹੀਂ ਹੋਇਆ।
- PTC NEWS