Facts: ਜਾਣੋ ਕੌਣ ਸੀ ਆਜ਼ਾਦ ਭਾਰਤ ਦਾ ਪਹਿਲਾ ਵੋਟਰ, ਜਿਸ ਨੇ 106 ਸਾਲ ਤੱਕ 34 ਵਾਰੀ ਕੀਤੀ ਵੋਟ ਦੀ ਵਰਤੋਂ
Lok Sabha Elections Interesting Facts: ਦੇਸ਼ 'ਚ ਲੋਕ ਸਭਾ ਚੋਣਾਂ ਲਈ ਪ੍ਰਚਾਰ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਸਾਰੀਆਂ ਪਾਰਟੀਆਂ ਚੋਣਾਂ ਜਿੱਤਣ ਲਈ ਵੋਟਰਾਂ ਨੂੰ ਲੁਭਾਉਣ ਲਈ ਸਿਰ-ਧੜ ਦੀ ਬਾਜ਼ੀ ਲਗਾ ਰਹੀਆਂ ਹਨ। ਪਰ ਕੀ ਤੁਸੀ ਜਾਣਦੇ ਹੋ ਕਿ ਆਜ਼ਾਦ ਭਾਰਤ ਦਾ ਪਹਿਲਾ ਵੋਟਰ ਕੌਣ ਸੀ, ਜਿਸ ਨੇ ਦੇਸ਼ ਦੀਆਂ ਪਹਿਲੀ ਵਾਰ ਸਾਲ 1952 'ਚ ਹੋਈਆਂ ਲੋਕ ਸਭਾ ਚੋਣਾਂ 'ਚ ਸਭ ਤੋਂ ਪਹਿਲਾਂ ਵੋਟ ਦੇ ਹੱਕ ਦੀ ਵਰਤੋਂ ਕੀਤੀ ਸੀ। ਹਿਮਾਚਲ ਦੇ ਸ਼ਿਆਮ ਸ਼ਰਨ ਨੇਗੀ ਉਹ ਵਿਅਕਤੀ ਹਨ, ਜਿਨ੍ਹਾਂ ਨੂੰ ਦੇਸ਼ ਦਾ ਪਹਿਲਾ ਵੋਟਰ ਕਿਹਾ ਗਿਆ ਹੈ।
ਦੇਸ਼ ਦਾ ਪਹਿਲਾ ਵੋਟਰ ਕਹਾਉਣ ਦਾ ਮਾਣ ਹਿਮਾਚਲ ਪ੍ਰਦੇਸ਼ ਦੇ ਮਾਸਟਰ ਸ਼ਿਆਮ ਸ਼ਰਨ ਨੇਗੀ ਨੂੰ ਜਾਂਦਾ ਹੈ। ਵੈਸੇ ਤਾਂ ਉਹ ਹੁਣ ਇਸ ਦੁਨੀਆ 'ਚ ਨਹੀਂ ਹੈ। ਪਰ ਉਹ ਆਜ਼ਾਦ ਭਾਰਤ 'ਚ ਆਪਣੀ ਵੋਟ ਪਾਉਣ ਵਾਲੇ ਪਹਿਲੇ ਵਿਅਕਤੀ ਸਨ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ 12 ਫਰਵਰੀ 1952 ਨੂੰ ਜਦੋਂ ਪਹਿਲੀ ਵਾਰ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਸਨ ਤਾਂ ਮਾਸਟਰ ਸ਼ਿਆਮ ਸ਼ਰਨ ਨੇਗੀ ਨੇ 4 ਮਹੀਨੇ ਪਹਿਲਾਂ ਹੀ ਆਪਣੀ ਵੋਟ ਪਾਈ ਸੀ। ਕਿਉਂਕਿ ਸਰਦੀਆਂ ਦਾ ਮੌਸਮ ਆਉਣ ਵਾਲਾ ਸੀ ਅਤੇ ਭਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਸੀ।
ਦੱਸ ਦਈਏ ਕਿ ਵੈਸੇ ਤਾਂ ਕਬਾਇਲੀ ਖੇਤਰਾਂ 'ਚ ਵੋਟਿੰਗ ਕਰਵਾਉਣ ਦਾ ਫੈਸਲਾ 4 ਮਹੀਨੇ ਪਹਿਲਾਂ 25 ਅਕਤੂਬਰ 1951 ਨੂੰ ਲਿਆ ਗਿਆ ਸੀ, ਜਦੋਂ 21 ਸਾਲ ਦੇ ਕਿਸੇ ਵੀ ਵਿਅਕਤੀ ਨੂੰ ਵੋਟ ਪਾਉਣ ਦਾ ਅਧਿਕਾਰ ਸੀ।
ਮਾਸਟਰ ਸ਼ਿਆਮ ਸ਼ਰਨ ਨੇਗੀ ਦਾ ਜਨਮ 1 ਜੁਲਾਈ 1917 ਨੂੰ ਕਿਨੌਰ ਜ਼ਿਲ੍ਹੇ ਦੇ ਕਲਪਾ 'ਚ ਹੋਇਆ ਸੀ। ਉਨ੍ਹਾਂ ਨੇ ਪਹਿਲੀ ਵਾਰ 1951 'ਚ ਦੇਸ਼ 'ਚ ਹੋਈਆਂ ਪਹਿਲੀਆਂ ਲੋਕ ਸਭਾ ਚੋਣਾਂ ਲਈ ਕਲਪਾ ਬੂਥ 'ਚ ਆਪਣੀ ਵੋਟ ਪਾਈ ਸੀ। ਭਾਰੀ ਬਰਫ਼ਬਾਰੀ ਦੇ ਡਰ ਕਾਰਨ ਕਲਪਾ 'ਚ ਆਮ ਚੋਣਾਂ ਤੋਂ ਸਿਰਫ਼ 4 ਮਹੀਨੇ ਪਹਿਲਾਂ ਕਿਨੌਰ 'ਚ ਵੋਟਾਂ ਪਈਆਂ ਸਨ। ਇਸ 'ਤੇ ਉਨ੍ਹਾਂ ਨੂੰ ਦੇਸ਼ ਦੇ ਪਹਿਲੇ ਵੋਟਰ ਹੋਣ ਦਾ ਮਾਣ ਹਾਸਲ ਹੋਇਆ ਹੈ।
ਹਿਮਾਚਲ ਪ੍ਰਦੇਸ਼ 'ਚ ਲੋਕ ਸਭਾ ਚੋਣਾਂ 'ਚ ਵੋਟ ਪਾਉਣ ਤੋਂ ਬਾਅਦ ਮਾਸਟਰ ਨੇਗੀ ਦੀ ਮੌਤ ਹੋ ਗਈ ਸੀ। ਦਸ ਦਈਏ ਕਿ ਉਨ੍ਹਾਂ ਨੇ 2 ਨਵੰਬਰ ਨੂੰ ਬੈਲਟ ਪੇਪਰ ਰਾਹੀਂ ਹਿਮਾਚਲ ਲੋਕ ਸਭਾ ਚੋਣਾਂ ਲਈ ਵੋਟ ਪਾਈ ਅਤੇ ਫਿਰ 5 ਨਵੰਬਰ ਨੂੰ ਉਸਦੀ ਮੌਤ ਹੋ ਗਈ ਸੀ। ਨੇਗੀ ਨੇ ਆਪਣੇ ਜੀਵਨ ਕਾਲ 'ਚ 34ਵੀਂ ਵਾਰ ਵੋਟ ਪਾਈ ਸੀ।
-