Mon, Apr 29, 2024
Whatsapp

Threads App Launch: ਮੇਟਾ ਨੇ ਲਾਂਚ ਕੀਤਾ ਥ੍ਰੈਡਸ ਐਪ , ਜਾਣੋ ਇਸਦੇ ਫੀਚਰ ਤੇ ਕਿਵੇਂ ਕਰਨਾ ਹੈ ਇਸਤੇਮਾਲ !

ਮੇਟਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਨੂੰ ਸਿੱਧੀ ਟੱਕਰ ਦੇਣ ਦੇ ਲਈ ਇੱਕ ਨਵਾਂ ਐਪ 'ਥ੍ਰੈਡਸ' ਲਾਂਚ ਕਰ ਦਿੱਤਾ ਹੈ। ਇਹ ਨਵੀਂ ਐਪ ਉਦਯੋਗਪਤੀ ਐਲੋਨ ਮਸਕ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਨੂੰ ਸਿੱਧੇ ਤੌਰ 'ਤੇ ਚੁਣੌਤੀ ਦੇਵੇਗੀ।

Written by  Aarti -- July 06th 2023 11:12 AM
Threads App Launch: ਮੇਟਾ ਨੇ ਲਾਂਚ ਕੀਤਾ ਥ੍ਰੈਡਸ ਐਪ , ਜਾਣੋ ਇਸਦੇ ਫੀਚਰ ਤੇ ਕਿਵੇਂ ਕਰਨਾ ਹੈ ਇਸਤੇਮਾਲ !

Threads App Launch: ਮੇਟਾ ਨੇ ਲਾਂਚ ਕੀਤਾ ਥ੍ਰੈਡਸ ਐਪ , ਜਾਣੋ ਇਸਦੇ ਫੀਚਰ ਤੇ ਕਿਵੇਂ ਕਰਨਾ ਹੈ ਇਸਤੇਮਾਲ !

Threads App Launch: ਟਵਿੱਟਰ ਨੂੰ ਸਿੱਧਾ ਮੁਕਾਬਲਾ ਦੇਣ ਲਈ ਮੇਟਾ ਨੇ ਇੰਸਟਾਗ੍ਰਾਮ ਤੋਂ ਇੱਕ ਨਵਾਂ ਐਪ ਥ੍ਰੈਡਸ ਲਾਂਚ ਕੀਤਾ ਹੈ ਅਤੇ ਹੁਣ ਸਾਰੇ ਉਪਭੋਗਤਾ ਇਸਨੂੰ ਡਾਊਨਲੋਡ ਕਰ ਸਕਦੇ ਹਨ। ਐਪ ਨੂੰ ਇੰਸਟਾਗ੍ਰਾਮ ਅਕਾਊਂਟ ਨਾਲ ਲੌਗਇਨ ਕਰਨ ਦਾ ਵਿਕਲਪ ਵੀ ਮਿਲ ਰਿਹਾ ਹੈ।

ਟਵਿੱਟਰ ਨੂੰ ਦੇਵੇਗਾ ਸਿੱਧੀ ਟੱਕਰ 


ਕਿਹਾ ਜਾ ਰਿਹਾ ਹੈ ਕਿ ਇਹ ਨਵੀਂ ਐਪ ਉਦਯੋਗਪਤੀ ਐਲੋਨ ਮਸਕ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਨੂੰ ਸਿੱਧੇ ਤੌਰ 'ਤੇ ਚੁਣੌਤੀ ਦੇਵੇਗੀ।

ਕੀ ਹੈ ਥ੍ਰੈਡਸ ਐਪ 

ਥ੍ਰੈਡਸ ਮੈਟਾ ਦੇ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਦਾ ਟੈਕਸਟ ਸ਼ੇਅਰਿੰਗ ਸੰਸਕਰਣ ਹੈ। ਕੰਪਨੀ ਮੁਤਾਬਿਕ ਐਪ 'ਤਾਜ਼ਾ ਅਪਡੇਟ ਕੀਤੀ ਜਾਣਕਾਰੀ ਅਤੇ ਜਨਤਕ ਗੱਲਬਾਤ ਲਈ ਇੱਕ ਨਵਾਂ ਪਲੇਟਫਾਰਮ' ਪ੍ਰਦਾਨ ਕਰੇਗਾ। ਐਪ ਬੁੱਧਵਾਰ ਅੱਧੀ ਰਾਤ ਤੋਂ ਬਾਅਦ ਅਮਰੀਕਾ, ਯੂਕੇ, ਆਸਟ੍ਰੇਲੀਆ, ਕੈਨੇਡਾ ਅਤੇ ਜਾਪਾਨ ਸਮੇਤ 100 ਤੋਂ ਵੱਧ ਦੇਸ਼ਾਂ ਵਿੱਚ ਐਪਲ ਅਤੇ ਗੂਗਲ ਦੇ ਐਂਡਰਾਇਡ ਐਪ ਸਟੋਰਾਂ 'ਤੇ ਉਪਲਬਧ ਹੋ ਗਈ।

ਇਹ ਹੈ ਐਪ ਦੀ ਖਾਸੀਅਤ 

ਦੱਸ ਦਈਏ ਕਿ ਐਪ ਦੇ ਲਾਂਚ ਹੁੰਦੇ ਹੀ ਸ਼ੈੱਫ ਗੋਰਡਨ ਰਾਮਸੇ, ਪੌਪ ਸਟਾਰ ਸ਼ਕੀਰਾ ਅਤੇ ਮਾਰਕ ਹੋਇਲ ਵਰਗੀਆਂ ਮਸ਼ਹੂਰ ਹਸਤੀਆਂ ਨੇ ਇਸ 'ਤੇ ਖਾਤੇ ਬਣਾ ਲਏ ਹਨ। ਇਸ ‘ਤੇ ਕਿਸੇ ਵੀ 'ਥ੍ਰੈੱਡ' (ਭਾਵ ਪੋਸਟ) ਨੂੰ 'ਪਸੰਦ', 'ਮੁੜ ਪੋਸਟ', 'ਜਵਾਬ' ਅਤੇ 'ਕੋਟ' ਕਰਨ ਦਾ ਵਿਕਲਪ ਹੈ। ਇਹ ਸਾਰੇ ਵਿਕਲਪ ਟਵਿੱਟਰ 'ਤੇ ਵੀ ਉਪਲਬਧ ਹਨ।

ਥ੍ਰੈਡਸ ਐਪ ਨੂੰ ਕਿਵੇਂ ਇੰਸਟੋਲ ਕਰੀਏ ਅਤੇ ਕਿਵੇਂ ਕਰਨਾ ਹੈ ਇਸਤੇਮਾਲ?

  • ਪਹਿਲਾਂ ਐਪਲ ਸਟੋਰ ਜਾਂ ਗੂਗਲ ਪਲੇ ਸਟੋਰ 'ਤੇ ਜਾਓ ਅਤੇ 'ਥ੍ਰੈਡ ਐਨ ਇੰਸਟਾਗ੍ਰਾਮ ਐਪ' ਟਾਈਪ ਕਰੋ। 
  • ਐਪ ਦੇ ਲੋਗੋ ਦੀ ਪੁਸ਼ਟੀ ਕਰੋ ਅਤੇ ਇਸਨੂੰ ਆਪਣੇ ਮੋਬਾਈਲ 'ਚ ਇੰਸਟੋਲ ਕਰੋ। ਇੰਸਟਾਲ ਕਰਨ ਤੋਂ ਬਾਅਦ ਐਪ ਨੂੰ ਖੋਲ੍ਹੋ। 
  • ਤੁਹਾਨੂੰ ਹੇਠਾਂ ਇੰਸਟਾਗ੍ਰਾਮ ਦੇ ਨਾਲ ਲੌਗਇਨ ਦਾ ਵਿਕਲਪ ਮਿਲੇਗਾ। ਇਸ 'ਤੇ ਕਲਿੱਕ ਕਰੋ। 
  • ਇੱਥੇ ਕਲਿੱਕ ਕਰਨ ਤੋਂ ਬਾਅਦ, ਲੌਗਇਨ ਕੋਡ ਦਰਜ ਕਰੋ ਜੋ ਤੁਹਾਡੇ ਵਾਟਸਐਪ 'ਤੇ ਆਵੇਗਾ।
  • ਹੁਣ 'ਇੰਸਟਾਗ੍ਰਾਮ ਤੋਂ ਇੰਪੋਰਟ' 'ਤੇ ਕਲਿੱਕ ਕਰੋ।
  •  ਇਸ ਤੋਂ ਬਾਅਦ ਇਹ ਇੰਸਟਾ ਤੋਂ ਤੁਹਾਡੀ ਪ੍ਰੋਫਾਈਲ ਨੂੰ ਐਕਸੈਸ ਕਰੇਗਾ।
  • ਹੁਣ ਸਕਰੀਨ ਦੇ ਹੇਠਾਂ ਦਿਖਾਉਂਦੇ ਰਹਿਣ 'ਤੇ ਕਲਿੱਕ ਕਰੋ। ਫਿਰ ਨਿਯਮ ਅਤੇ ਸ਼ਰਤਾਂ ਨੂੰ ਪੜ੍ਹ ਕੇ ਦੁਬਾਰਾ ਜਾਰੀ ਰੱਖੋ।
  • ਇਸ ਤੋਂ ਬਾਅਦ ਫਾਲੋ ਸੇਮ ਅਕਾਊਂਟਸ (ਜਿਸ ਨੂੰ ਤੁਸੀਂ ਇੰਸਟਾਗ੍ਰਾਮ 'ਤੇ ਫਾਲੋ ਕਰਦੇ ਹੋ) 'ਤੇ ਕਲਿੱਕ ਕਰੋ।
  • ਹੁਣ ਜੁਆਇਨ ਥ੍ਰੈਡ 'ਤੇ ਕਲਿੱਕ ਕਰੋ। ਹੁਣ ਤੁਸੀਂ ਥ੍ਰੈਡਸ ਐਪ ਦੀਆਂ ਵਿਸ਼ੇਸ਼ਤਾਵਾਂ ਦੀ ਵਰਤੋਂ ਕਰ ਸਕਦੇ ਹੋ।

- PTC NEWS

Top News view more...

Latest News view more...