Mia Khalifa In Bigg Boss OTT 2: ਸਲਮਾਨ ਖ਼ਾਨ ਦੇ ਇਸ ਸ਼ੋਅ ‘ਚ ਨਜ਼ਰ ਆ ਸਕਦੀ ਹੈ ਮੀਆ ਖਲੀਫਾ !; ਇੱਥੇ ਪੜ੍ਹੋ ਪੂਰੀ ਜਾਣਕਾਰੀ
Mia Khalifa In Bigg Boss OTT 2: ਬਿੱਗ ਬੌਸ ਦੇ ਓਟੀਟੀ ਵਰਜ਼ਨ ਦਾ ਦੂਜਾ ਸੀਜ਼ਨ ਧਮਾਕੇਦਾਰ ਹੋਣ ਜਾ ਰਿਹਾ ਹੈ। ਜੀਓ ਸਿਨੇਮਾ 'ਤੇ ਰਿਲੀਜ਼ ਹੋਣ ਵਾਲੇ ਇਸ ਸ਼ੋਅ ਨੂੰ ਸ਼ਾਨਦਾਰ ਪੱਧਰ 'ਤੇ ਸ਼ੁਰੂ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਸ਼ੋਅ ਦਾ ਪ੍ਰੋਮੋ ਆਇਆ ਸਾਹਮਣੇ
ਦੱਸ ਦਈਏ ਕਿ ਇਕ ਪਾਸੇ ਸ਼ੋਅ ਦਾ ਪ੍ਰੋਮੋ ਸਾਹਮਣੇ ਆ ਗਿਆ ਹੈ। ਉੱਥੇ ਹੀ ਦੂਜੇ ਪਾਸੇ ਸ਼ੋਅ ‘ਚ ਸ਼ਾਮਲ ਹੋਣ ਵਾਲੇ ਮੁਕਾਬਲੇਬਾਜ਼ਾਂ ਦੇ ਨਾਂ ਵੀ ਸਾਹਮਣੇ ਆਉਣ ਲੱਗੇ ਹਨ। ਜਿਸ ‘ਚ ਮੀਆ ਖਲੀਫਾ ਦਾ ਨਾਂ ਸਾਹਮਣੇ ਆ ਰਿਹਾ ਹੈ ਕਿ ਉਹ ਸ਼ੋਅ ‘ਚ ਸ਼ਾਮਲ ਹੋ ਸਕਦੀ ਹੈ।
ਮੀਆ ਖਲੀਫਾ ਨਾਲ ਕੀਤਾ ਗਿਆ ਸੰਪਰਕ
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੀਆ ਖਲੀਫਾ ਨੂੰ ਬਿੱਗ ਬੌਸ ਓਟੀਟੀ 2 ਵਿੱਚ ਆਉਣ ਲਈ ਸੰਪਰਕ ਕੀਤਾ ਗਿਆ ਹੈ।ਹੁਣ ਉਨ੍ਹਾਂ ਦੀ ਪ੍ਰਤੀਕਿਰਿਆ ਕੀ ਹੋਵੇਗੀ, ਇਹ ਅਜੇ ਪਤਾ ਨਹੀਂ ਹੈ ਪਰ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਮੀਆ ਨੂੰ ਬਿੱਗ ਬੌਸ 9 ਲਈ ਵੀ ਬੁਲਾਇਆ ਗਿਆ ਸੀ। ਬਿੱਗ ਬੌਸ 'ਚ ਐਡਲਟ ਸਿਤਾਰਿਆਂ ਦਾ ਆਉਣਾ ਕੋਈ ਨਵੀਂ ਗੱਲ ਨਹੀਂ ਹੈ, ਇਹ ਟਰੈਂਡ ਸੰਨੀ ਲਿਓਨ ਤੋਂ ਸ਼ੁਰੂ ਹੋਇਆ ਸੀ।
ਇਸ ਦਿਨ ਹੋਵੇਗਾ ਸ਼ੋਅ ਦਾ ਪ੍ਰੀਮੀਅਰ
ਸਲਮਾਨ ਖਾਨ 'ਬਿੱਗ ਬੌਸ ਓਟੀਟੀ ਹਿੰਦੀ' ਦੇ ਦੂਜੇ ਸੀਜ਼ਨ ਦੀ ਮੇਜ਼ਬਾਨੀ ਕਰਦੇ ਨਜ਼ਰ ਆਉਣਗੇ, ਜਿਸ ਦਾ ਪ੍ਰੀਮੀਅਰ 17 ਜੂਨ ਨੂੰ ਹੋਵੇਗਾ। ਆਈਪੀਐਲ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਜੀਓ ਸਿਨੇਮਾ ਹੁਣ 'ਬਿੱਗ ਬੌਸ ਓਟੀਟੀ' ਦੇ ਨਾਲ ਲੋਕਾਂ ਦਾ ਮਨੋਰੰਜਨ ਕਰਨ ਦੇ ਲਈ ਤਿਆਰ ਹੈ।
ਇਹ ਵੀ ਪੜ੍ਹੋ: ਗਾਇਕੀ ਛੱਡ ਰਹੇ ਹਨ ਸ਼ੈਰੀ ਮਾਨ! ਗਾਇਕ ਦੀ ਪੋਸਟ ਵੇਖ ਪ੍ਰਸ਼ੰਸਕ ਹੋਏ ਹੈਰਾਨ...
- PTC NEWS