Banking Tips: ਮੋਬਾਈਲ ਬੈਂਕਿੰਗ ਦੌਰਾਨ ਧੋਖਾਧੜੀ ਤੋਂ ਬਚਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
Mobile Banking Tips: ਮੋਬਾਈਲ ਬੈਕਿੰਗ ਭਾਰਤ 'ਚ ਤੇਜ਼ੀ ਨਾਲ ਇੱਕ ਪ੍ਰਸਿੱਧ ਤਰੀਕਾ ਬਣ ਗਈ ਹੈ, ਜਿਸ ਰਾਹੀਂ ਅਸੀਂ ਆਪਣੇ ਸਮਾਰਟਫੋਨ 'ਤੋਂ ਬੈਂਕ ਦਾ ਕੰਮ ਆਸਾਨੀ ਨਾਲ ਕਰ ਸਕਦੇ ਹੋ। ਇਸ ਰਾਹੀਂ ਤੁਸੀ ਆਪਣੇ ਸਮਾਰਟਫੋਨ ਤੋਂ ਹੀ ਆਪਣੇ ਬੈਲੇਂਸ ਦੀ ਜਾਂਚ, ਪੈਸੇ ਟ੍ਰਾਂਸਫਰ ਅਤੇ ਆਪਣੇ ਫ਼ੋਨ ਤੋਂ ਬਿਲਾਂ ਦਾ ਭੁਗਤਾਨ ਕਰ ਸਕਦੇ ਹੋ। ਮੋਬਾਈਲ ਬੈਂਕਿੰਗ ਦੇ ਲਾਭਾਂ ਦੇ ਬਾਵਜੂਦ ਇਹ ਯਾਦ ਰੱਖਣਾ ਹੋਵੇਗਾ ਕਿ ਇਸ ਵਿੱਚ ਦੁਰਵਰਤੋਂ ਦੇ ਜੋਖਮ ਵੀ ਹੁੰਦੇ ਹਨ। ਇਸ ਲਈ HDFC ਬੈਂਕ ਨੇ ਮੋਬਾਈਲ ਬੈਂਕਿੰਗ ਲਈ ਕੁਝ ਜ਼ਰੂਰੀ ਗੱਲਾਂ ਦੱਸੀਆਂ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਧੋਖਾਧੜੀ ਤੋਂ ਬਚ ਸਕਦੇ ਹੋ।
ਮੋਬਾਈਲ ਬੈਂਕਿੰਗ ਲਈ ਜ਼ਰੂਰੀ ਗੱਲਾਂ
ਕਦੇ ਵੀ ਆਪਣਾ ਪਿੰਨ ਜਾਂ ਕੋਈ ਗੁਪਤ ਜਾਣਕਾਰੀ ਫ਼ੋਨ ਜਾਂ ਇੰਟਰਨੈੱਟ 'ਤੇ ਕਿਸੇ ਨਾਲ ਵੀ ਸਾਂਝੀ ਨਹੀਂ ਕਰਨੀ ਚਾਹੀਦੀ।
ਬੈਂਕਾਂ ਦੀ ਨਕਲ ਕਰਨ ਵਾਲੀਆਂ ਈਮੇਲਾਂ ਜਾਂ ਸੋਸ਼ਲ ਮੀਡੀਆ ਲਿੰਕਾਂ 'ਤੇ ਕਲਿੱਕ ਕਰਨ ਤੋਂ ਬਚੋ।
ਪੈਸੇ ਭੇਜਣ ਤੋਂ ਪਹਿਲਾਂ, ਦੋ ਵਾਰ ਜਾਂਚ ਕਰਨੀ ਚਾਹੀਦੀ ਹੈ ਕਿ ਤੁਸੀਂ ਸਹੀ ਵਿਅਕਤੀ ਨੂੰ ਭੇਜ ਰਹੇ ਹੋ।
ਤੁਹਾਨੂੰ ਕ੍ਰੈਡਿਟ ਕਾਰਡ ਦੇ ਵੇਰਵੇ, ਮੋਬਾਈਲ ਬੈਂਕਿੰਗ ਪਾਸਵਰਡ ਅਤੇ ਉਪਭੋਗਤਾ ਆਈਡੀ ਵਰਗੀ ਮਹੱਤਵਪੂਰਨ ਜਾਣਕਾਰੀ ਆਪਣੇ ਫ਼ੋਨ 'ਚ ਨਹੀਂ ਰੱਖਣੀਆਂ ਚਾਹੀਦੀਆਂ।
ਜਦੋਂ ਤੁਸੀਂ ਆਪਣਾ ਮੋਬਾਈਲ ਨੰਬਰ ਬਦਲਦੇ ਹੋ ਤਾਂ ਤੁਹਾਨੂੰ ਆਪਣੇ ਬੈਂਕ ਨੂੰ ਸੂਚਿਤ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਹੋਰ ਨੂੰ ਅਲਰਟ ਨਾ ਮਿਲੇ।
ਆਪਣਾ ਪਿੰਨ ਨੂੰ ਨਾ ਤਾਂ ਕਿਸੇ ਨੂੰ ਦਸਣਾ ਚਾਹੀਦਾ ਹੈ ਨਾ ਹੀ ਕੀਤੇ ਲਿਖ ਕੇ ਰੱਖਣਾ ਚਾਹੀਦਾ ਹੈ। ਬੈਂਕ ਤੋਂ ਪ੍ਰਾਪਤ ਪਿੰਨ ਜਾਂ ਪਾਸਵਰਡ ਨਾਲ ਸਬੰਧਤ ਈਮੇਲਾਂ ਜਾਂ ਦਸਤਾਵੇਜ਼ਾਂ ਨੂੰ ਸੁਰੱਖਿਅਤ ਨਹੀਂ ਰੱਖਣਾ ਚਾਹੀਦੇ।
ਅਣਜਾਣ ਨੰਬਰਾਂ ਤੋਂ ਰਿੰਗਟੋਨ ਜਾਂ ਈਮੇਲ ਅਟੈਚਮੈਂਟਾਂ ਬਾਰੇ ਸੁਚੇਤ ਰਹੋ।
ਜਨਤਕ ਥਾਵਾਂ 'ਤੇ ਸਾਵਧਾਨੀ ਨਾਲ ਬਲੂਟੁੱਥ ਦੀ ਵਰਤੋਂ ਕਰੋ। ਕਿਉਂਕਿ ਕੋਈ ਅਣਜਾਣ ਵਿਅਕਤੀ ਤੁਹਾਡੀ ਜਾਣਕਾਰੀ ਨੂੰ ਚੋਰੀ ਕਰ ਸਕਦਾ ਹੈ।
ਉਨ੍ਹਾਂ ਵੈੱਬਸਾਈਟਾਂ ਤੋਂ ਕੁਝ ਵੀ ਡਾਊਨਲੋਡ ਨਾ ਕਰੋ ਜਿਨ੍ਹਾਂ ਨੂੰ ਤੁਸੀਂ ਨਹੀਂ ਪਛਾਣਦੇ।
ਆਪਣੇ ਸਮਾਰਟਫ਼ੋਨ ਨੂੰ ਅਣਗੌਲਿਆ ਨਾ ਛੱਡੋ।
ਗੁਪਤ ਜਾਣਕਾਰੀ ਨੂੰ SMS/WhatsApp ਜਾਂ ਕਿਸੇ ਹੋਰ ਸਾਧਨ ਰਾਹੀਂ ਸਾਂਝਾ ਨਾ ਕਰੋ।
ਬੈਂਕਿੰਗ ਐਪ 'ਚ ਲੌਗਇਨ ਨਾ ਕਰੋ ਜਾਂ ਜਨਤਕ ਜਾਂ ਅਸੁਰੱਖਿਅਤ ਵਾਈ-ਫਾਈ ਦੀ ਵਰਤੋਂ ਕਰਕੇ ਲੈਣ-ਦੇਣ ਨਾ ਕਰੋ।
ਮੋਬਾਈਲ ਬੈਂਕਿੰਗ ਐਪ ਦੀ ਵਰਤੋਂ ਕਰਦੇ ਸਮੇਂ ਇਸਨੂੰ ਬੰਦ ਕਰਨ ਲਈ, ਐਪ ਨੂੰ ਜ਼ਬਰਦਸਤੀ ਬੰਦ ਨਾ ਕਰੋ, ਸਗੋਂ ਲੌਗ ਆਉਟ ਕਰੋ ਅਤੇ ਫਿਰ ਐਪ ਨੂੰ ਬੰਦ ਕਰੋ।
- PTC NEWS