Ajnala News : ਦਵਾਈ ਲੈਣ ਜਾ ਰਹੇ ਮਾਂ-ਪੁੱਤ ਨਾਲ ਵਾਪਰਿਆ ਖੌਫਨਾਕ ਹਾਦਸਾ, ਦੋਵਾਂ ਦੀ ਮੌਕੇ 'ਤੇ ਹੋਈ ਮੌਤ
Ajnala Accident : ਅਜਨਾਲਾ ਚੁਗਾਵਾਂ ਰੋਡ ਤੇ ਸਥਿਤ ਪਿੰਡ ਬੋਹਲੀਆਂ ਵਿੱਚ ਅੱਜ ਉਸ ਸਮੇਂ ਦਰਦਨਾਕ ਦ੍ਰਿਸ਼ ਵੇਖਣ ਨੂੰ ਮਿਲਿਆ, ਜਦ ਦਵਾਈ ਲੈਣ ਜਾ ਰਹੇ ਮਾਂ ਅਤੇ ਪੁੱਤਰ ਦੀ ਇੱਕ ਰੋਡ ਐਕਸੀਡੈਂਟ ਵਿੱਚ ਮੌਤ ਹੋ ਗਈ।
ਪ੍ਰਤੱਖਦਰਸ਼ੀਆਂ ਮੁਤਾਬਿਕ ਉਠੀਆਂ ਪਿੰਡ ਤੋਂ ਜੋਗਿੰਦਰ ਕੁਮਾਰ ਆਪਣੀ ਮਾਤਾ ਕੈਲਾਸ਼ ਰਾਣੀ ਨੂੰ ਲੈ ਕੇ ਅਜਨਾਲਾ ਹਸਪਤਾਲ 'ਚੋਂ ਦਵਾਈ ਲੈਣ ਜਾ ਰਿਹਾ ਸੀ ਜਦ ਉਹ ਪਿੰਡ ਬੋਹਲੀਆਂ ਦੇ ਡੇਰਿਆਂ ਕੋਲ ਪਹੁੰਚਿਆ ਤਾਂ ਉਸਦੇ ਮੋਟਰਸਾਈਕਲ ਇੱਕ ਟਰੈਕਟਰ ਵਿੱਚ ਜਾਂ ਵਜਾ ਜਿਸ ਨਾਲ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਵੱਲੋਂ ਮੌਕੇ ਤੋਂ ਲਾਸ਼ਾਂ ਅਤੇ ਦੋਵਾਂ ਵਹੀਕਲਾਂ ਨੂੰ ਟਰੈਕਟਰਾਂ ਤੇ ਮੋਟਰਸਾਈਕਲ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦੇਣ ਦੀ ਹੋਏ ਐਸਐਚਓ ਅਜਨਾਲਾ ਨੇ ਦੱਸਿਆ ਕਿ ਵਗਿੰਦਰ ਕੁਮਾਰ ਆਪਣੀ ਮਾਤਾ ਕੈਲਾਸ਼ ਧਾਣੀ ਨੂੰ ਲੈ ਕੇ ਅਜਨਾਲਾ ਹਸਪਤਾਲ ਵਿੱਚ ਦਵਾਈ ਲੈ ਕੇ ਆ ਰਿਹਾ ਸੀ, ਜਦਕਿ ਰਸਤੇ ਵਿੱਚ ਪਹੁੰਚੇ ਤਾਂ ਉਸਦਾ ਐਕਸੀਡੈਂਟ ਹੋ ਗਿਆ, ਜਿਸ ਵਿੱਚ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਉਹਨਾਂ ਦੱਸਿਆ ਕਿ ਲਾਸ਼ਾਂ ਨੂੰ ਅਤੇ ਵਹੀਕਲਾਂ ਨੂੰ ਕਬਜ਼ੇ ਵਿੱਚ ਲਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
- PTC NEWS