Fri, Dec 26, 2025
Whatsapp

ਭੈਣ ਨਾਲ ਸਕੂਲ ਜਾ ਰਹੀ 17 ਸਾਲ ਦੀ ਕੁੜੀ 'ਤੇ ਮੋਟਰਸਾਈਕਲ ਸਵਾਰਾਂ ਨੇ ਸੁੱਟਿਆ ਤੇਜ਼ਾਬ

Reported by:  PTC News Desk  Edited by:  Ravinder Singh -- December 14th 2022 02:46 PM -- Updated: December 14th 2022 02:54 PM
ਭੈਣ ਨਾਲ ਸਕੂਲ ਜਾ ਰਹੀ 17 ਸਾਲ ਦੀ ਕੁੜੀ 'ਤੇ ਮੋਟਰਸਾਈਕਲ ਸਵਾਰਾਂ ਨੇ ਸੁੱਟਿਆ ਤੇਜ਼ਾਬ

ਭੈਣ ਨਾਲ ਸਕੂਲ ਜਾ ਰਹੀ 17 ਸਾਲ ਦੀ ਕੁੜੀ 'ਤੇ ਮੋਟਰਸਾਈਕਲ ਸਵਾਰਾਂ ਨੇ ਸੁੱਟਿਆ ਤੇਜ਼ਾਬ

ਨਵੀਂ ਦਿੱਲੀ: ਬੁੱਧਵਾਰ ਸਵੇਰੇ ਉੱਤਮ ਨਗਰ ਨੇੜੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਕਥਿਤ ਤੌਰ 'ਤੇ 17 ਸਾਲਾ ਲੜਕੀ 'ਤੇ ਤੇਜ਼ਾਬ ਸੁੱਟ ਦਿੱਤਾ, ਜਿਸ ਕਾਰਨ ਲੜਕੀ ਬੁਰੀ ਤਰ੍ਹਾਂ ਝੁਲਸ ਗਈ। ਇਹ ਜਾਣਕਾਰੀ ਪੁਲਿਸ ਨੇ ਦਿੱਤੀ। ਪੁਲਿਸ ਵੱਲੋਂ ਇਕ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਲੜਕੀ 'ਤੇ ਮੋਹਨ ਗਾਰਡਨ ਇਲਾਕੇ 'ਚ ਤੇਜ਼ਾਬੀ ਹਮਲਾ ਹੋਇਆ।



ਪੁਲਿਸ ਦੇ ਡਿਪਟੀ ਕਮਿਸ਼ਨਰ (ਦਵਾਰਕਾ) ਐੱਮ. ਹਰਸ਼ਵਰਧਨ ਨੇ ਕਿਹਾ, “ਇਹ ਸੂਚਨਾ ਮਿਲੀ ਹੈ ਕਿ ਅੱਜ ਸਵੇਰੇ 7.30 ਵਜੇ ਦੇ ਕਰੀਬ ਮੋਟਰਸਾਈਕਲ 'ਤੇ ਆਏ ਦੋ ਵਿਅਕਤੀਆਂ ਨੇ ਕਥਿਤ ਤੌਰ 'ਤੇ 17 ਸਾਲਾ ਲੜਕੀ 'ਤੇ ਤੇਜ਼ਾਬ ਵਰਗਾ ਪਦਾਰਥ ਸੁੱਟ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਘਟਨਾ ਦੇ ਸਮੇਂ ਲੜਕੀ ਆਪਣੀ ਛੋਟੀ ਭੈਣ ਦੇ ਨਾਲ ਸੀ।

ਪੁਲਿਸ ਦੇ ਡਿਪਟੀ ਕਮਿਸ਼ਨਰ (ਦਵਾਰਕਾ) ਐੱਮ. ਹਰਸ਼ਵਰਧਨ ਨੇ ਵੀ ਦੱਸਿਆ ਕਿ ਪੀੜਤ ਲੜਕੀ ਦਾ ਸਫਦਰਜੰਗ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਡੀਸੀਪੀ ਨੇ ਕਿਹਾ ਕਿ ਲੜਕੀ ਨੇ ਦੋ ਵਿਅਕਤੀਆਂ ਦੇ ਨਾਮ ਲਏ ਹਨ ਜੋ ਹਮਲੇ ਲਈ ਜ਼ਿੰਮੇਵਾਰ ਹੋ ਸਕਦੇ ਹਨ। ਇਨ੍ਹਾਂ 'ਚੋਂ ਇਕ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਮਾਮਲੇ ਨੂੰ ਸੁਲਝਾਉਣ ਵਾਲੇ ਅਧਿਕਾਰੀਆਂ ਨੂੰ Y ਸ਼੍ਰੇਣੀ ਦੀ ਸੁਰੱਖਿਆ

ਵਿਦਿਆਰਥਣ 'ਤੇ ਤੇਜ਼ਾਬ ਹਮਲੇ ਦੇ ਇਸ ਮਾਮਲੇ ਨੂੰ ਲੈ ਕੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਪੁਲਿਸ 'ਤੇ ਸਵਾਲ ਖੜ੍ਹੇ ਕੀਤੇ ਹਨ। ਸਵਾਤੀ ਮਾਲੀਵਾਲ ਨੇ ਟਵੀਟ ਕੀਤਾ, "ਦਵਾਰਕਾ ਮੋੜ ਦੇ ਕੋਲ ਇੱਕ ਸਕੂਲੀ ਵਿਦਿਆਰਥਣ 'ਤੇ ਤੇਜ਼ਾਬ ਸੁੱਟਿਆ ਗਿਆ। ਸਾਡੀ ਟੀਮ ਪੀੜਤਾ ਦੀ ਮਦਦ ਲਈ ਹਸਪਤਾਲ ਪਹੁੰਚ ਰਹੀ ਹੈ। ਧੀ ਨੂੰ ਇਨਸਾਫ ਦਿਵਾਇਆ ਜਾਵੇਗਾ। ਦਿੱਲੀ ਮਹਿਲਾ ਕਮਿਸ਼ਨ ਨੇ ਦੇਸ਼ ਵਿੱਚ ਤੇਜ਼ਾਬ 'ਤੇ ਪਾਬੰਦੀ ਲਗਾਉਣ ਲਈ ਸਾਲਾਂ ਤੱਕ ਲੜਾਈ ਲੜੀ ਹੈ।" ਸਰਕਾਰਾਂ ਕਦੋਂ ਜਾਗਣਗੀਆਂ?

- PTC NEWS

Top News view more...

Latest News view more...

PTC NETWORK
PTC NETWORK