MP Kangana Ranaut : ''ਪੰਜਾਬ 'ਚ ਮੇਰੀ ਜਾਨ ਨੂੰ ਖਤਰਾ...'', ਕੰਗਨਾ ਰਣੌਤ ਨੇ ਜ਼ਮਾਨਤ ਅਰਜ਼ੀ 'ਚ ਚੰਡੀਗੜ੍ਹ ਥੱਪੜ ਕਾਂਡ ਦਾ ਵੀ ਕੀਤਾ ਜ਼ਿਕਰ
Kangana Ranaut Bail : ਬਠਿੰਡਾ ਦੀ ਅਦਾਲਤ ਵਿੱਚ ਮਾਨਹਾਨੀ ਕੇਸ ਵਿੱਚ ਪੇਸ਼ ਹੋਏ ਮੈਂਬਰ ਪਾਰਲੀਮੈਂਟ ਅਤੇ ਫਿਲਮ ਅਦਾਕਾਰ ਕੰਗਨਾ ਰਨੌਤ ਨੇ ਅਗਲੀ ਪੇਸ਼ੀ ਤੇ ਅਦਾਲਤ ਵਿੱਚ ਪੇਸ਼ ਨਾ ਹੋਣ ਦੀ ਅਪੀਲ ਕਰਦੇ ਹੋਏ ਵੀਡੀਓ ਕਾਨਫਰਸਿੰਗ ਰਾਹੀਂ ਉਸ ਦੀ ਪੇਸ਼ੀ ਕਰਨ ਦੀ ਅਪੀਲ ਕੀਤੀ।
ਕੰਗਨਾ ਰਨੌਤ ਦੇ ਵਕੀਲ ਵੱਲੋਂ ਮਾਨਯੋਗ ਅਦਾਲਤ ਨੂੰ ਲਗਾਈ ਗਈ ਦਰਖਾਸਤ ਵਿੱਚ ਇਹ ਵੀ ਕਿਹਾ ਗਿਆ ਕਿ ਉਸ ਨੂੰ ਪੰਜਾਬ ਵਿੱਚ ਖਤਰਾ ਹੈ
ਮਾਣਹਾਨੀ ਦੇ ਮਾਮਲੇ ਵਿੱਚ ਪੇਸ਼ ਹੋਈ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਨੇ ਅਦਾਲਤ ਵਿੱਚ ਆਪਣੀ ਸੁਰੱਖਿਆ ਬਾਰੇ ਗੰਭੀਰ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਆਪਣੀ ਅਰਜ਼ੀ ਵਿੱਚ, ਉਸਨੇ ਕਿਹਾ ਕਿ 29 ਨਵੰਬਰ, 2021 ਨੂੰ, ਉਸਦੀ ਬੇਨਤੀ 'ਤੇ ਮਨਪ੍ਰੀਤ ਸਿੰਘ ਅਤੇ ਕਈ ਅਣਪਛਾਤੇ ਵਿਅਕਤੀਆਂ ਵਿਰੁੱਧ ਇੱਕ ਐਫਆਈਆਰ ਦਰਜ ਕੀਤੀ ਗਈ ਸੀ, ਜਿਸ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਗੰਭੀਰ ਧਮਕੀਆਂ ਦੇਣ ਦਾ ਦੋਸ਼ ਲਗਾਇਆ ਗਿਆ ਸੀ।
ਅਰਜ਼ੀ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ 6 ਜੂਨ, 2024 ਨੂੰ, ਚੰਡੀਗੜ੍ਹ ਹਵਾਈ ਅੱਡੇ 'ਤੇ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਦੁਆਰਾ ਉਸ 'ਤੇ ਸਰੀਰਕ ਹਮਲਾ ਕੀਤਾ ਗਿਆ ਸੀ। ਇਹ ਘਟਨਾ ਇੱਕ ਉੱਚ-ਸੁਰੱਖਿਆ ਜ਼ੋਨ ਵਿੱਚ ਵਾਪਰੀ, ਜਿਸ ਨਾਲ ਉਸਦੀ ਸੁਰੱਖਿਆ ਬਾਰੇ ਚਿੰਤਾਵਾਂ ਹੋਰ ਵਧ ਗਈਆਂ।
ਕੰਗਨਾ ਨੇ ਅਦਾਲਤ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਉਸਨੂੰ ਹਰ ਸੁਣਵਾਈ ਦੌਰਾਨ ਵੀਡੀਓ ਕਾਨਫਰੰਸਿੰਗ (ਵੀਸੀ) ਰਾਹੀਂ ਪੇਸ਼ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਉਸਦੀ ਨਿੱਜੀ ਸੁਰੱਖਿਆ ਅਤੇ ਨਿਰਪੱਖ ਸੁਣਵਾਈ ਦੋਵਾਂ ਨੂੰ ਯਕੀਨੀ ਬਣਾਇਆ ਜਾ ਸਕੇ।
ਉਸਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਮੌਜੂਦਾ ਹਾਲਾਤਾਂ ਵਿੱਚ ਸੁਣਵਾਈ ਵਿੱਚ ਸ਼ਾਮਲ ਹੋਣ ਲਈ ਪੰਜਾਬ ਦੀ ਯਾਤਰਾ ਕਰਨਾ ਉਸ ਲਈ ਅਸੁਰੱਖਿਅਤ ਹੈ।
- PTC NEWS