MRI Machine ਹਮੇਸ਼ਾ ਚਾਲੂ ਰੱਖੀ ਜਾਂਦੀ ਹੈ, ਐਮਰਜੈਂਸੀ ਵਿੱਚ ਹੀ ਹੁੰਦੀ ਹੈ ਬੰਦ , ਜਾਣੋ ਕਾਰਨ
MRI Machine : ਤੁਸੀਂ ਅਕਸਰ ਸਿਹਤ ਵਿਗੜਨ 'ਤੇ MRI ਕਰਵਾਉਣ ਦੀ ਸਲਾਹ ਦਿੰਦੇ ਸੁਣਿਆ ਹੋਵੇਗਾ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਹਸਪਤਾਲ ਜਾਂ ਡਾਇਗਨੌਸਟਿਕ ਸੈਂਟਰ 'ਚ ਹਰ ਸਮੇਂ ਐਮਆਰਆਈ ਮਸ਼ੀਨ ਕਿਉਂ ਚੱਲਦੀ ਰਹਿੰਦੀ ਹੈ? MRI ਮਸ਼ੀਨ ਬੰਦ ਕਿਉਂ ਨਹੀਂ ਹੁੰਦੀ ਹੈ, ਅੱਜ ਅਸੀਂ ਤੁਹਾਨੂੰ ਇਸ ਅਹਿਮ ਸਵਾਲ ਦਾ ਜਵਾਬ ਦੇਣ ਜਾ ਰਹੇ ਹਾਂ।
ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ MRI ਮਸ਼ੀਨਾਂ ਬਣਾਉਣ ਵਾਲੀਆਂ ਕੰਪਨੀਆਂ ਮਸ਼ੀਨ 'ਚ ਇੱਕ ਨਹੀਂ ਸਗੋਂ ਦੋ ਵੱਡੇ ਸੁਪਰਕੰਡਕਟਿੰਗ ਮੈਗਨੇਟ (superconducting magnets) ਲਗਾਉਂਦੀਆਂ ਹਨ। ਮਸ਼ੀਨ 'ਚ ਸਥਾਪਤ ਸੁਪਰਕੰਡਕਟਿੰਗ ਮੈਗਨੇਟ ਉਦੋਂ ਹੀ ਸਹੀ ਢੰਗ ਨਾਲ ਕੰਮ ਕਰਨ ਦੇ ਯੋਗ ਹੁੰਦੇ ਹਨ, ਜਦੋਂ ਇਨ੍ਹਾਂ ਚੁੰਬਕਾਂ ਨੂੰ ਠੰਡਾ ਰੱਖਿਆ ਜਾਂਦਾ ਹੈ। ਅਜਿਹੇ 'ਚ ਮਨ 'ਚ ਇਹ ਸਵਾਲ ਆਉਂਦਾ ਹੈ ਕਿ ਮੈਗਨੇਟ ਨੂੰ ਠੰਡਾ ਕਿਵੇਂ ਰੱਖਿਆ ਜਾਂਦਾ ਹੈ?
MRI ਮਸ਼ੀਨ ਨੂੰ ਠੰਡਾ ਰੱਖਣ ਲਈ ਇਹ ਚੀਜ਼ ਪਾਈ ਜਾਂਦੀ ਹੈ
ਕੰਪਨੀਆਂ MRI ਮਸ਼ੀਨਾਂ ਨੂੰ ਠੰਡਾ ਰੱਖਣ ਲਈ ਤਰਲ ਹੀਲੀਅਮ (liquid helium) ਦੀ ਵਰਤੋਂ ਕਰਦੀਆਂ ਹਨ। ਮਸ਼ੀਨ 'ਚ ਤਰਲ ਹੀਲੀਅਮ ਡੋਲ੍ਹਿਆ ਜਾਂਦਾ ਹੈ, ਜੇਕਰ ਕਿਸੇ ਕਾਰਨ ਮਸ਼ੀਨ ਅਚਾਨਕ ਬੰਦ ਹੋ ਜਾਂਦੀ ਹੈ ਤਾਂ ਮਸ਼ੀਨ 'ਚ ਲਗਾਏ ਗਏ ਇਹ ਮੈਗਨੇਟ ਗਰਮ ਹੋਣ ਲੱਗਦੇ ਹਨ। ਗਰਮ ਹੋਣ ਕਾਰਨ ਮਸ਼ੀਨ ਨੂੰ ਠੰਡਾ ਰੱਖਣ ਵਾਲੀ ਤਰਲ ਹੀਲੀਅਮ ਗੈਸ ਉੱਡਣ ਲੱਗਦੀ ਹੈ।
ਅਜਿਹੇ 'ਚ ਜੇਕਰ ਮਸ਼ੀਨ ਨੂੰ ਠੰਡਾ ਰੱਖਣ ਵਾਲੀ ਤਰਲ ਹੀਲੀਅਮ ਗੈਸ ਵਾਸ਼ਪੀਕਰਨ ਹੋ ਜਾਂਦੀ ਹੈ ਤਾਂ ਤੁਸੀਂ ਸਮਝ ਸਕਦੇ ਹੋ ਕਿ ਕੀ ਹੋਵੇਗਾ, ਜੇਕਰ ਮਸ਼ੀਨ ਜ਼ਿਆਦਾ ਗਰਮ ਹੋ ਜਾਂਦੀ ਹੈ ਤਾਂ MRI ਮਸ਼ੀਨ ਦੇ ਖਰਾਬ ਹੋਣ ਦੀ ਸੰਭਾਵਨਾ ਵੀ ਵੱਧ ਸਕਦੀ ਹੈ। ਕਰੋੜਾਂ ਰੁਪਏ ਦੀ ਲਾਗਤ ਵਾਲੀ ਇਸ ਮਸ਼ੀਨ ਦੀ ਮੁਰੰਮਤ ਲਈ ਲੱਖਾਂ ਦਾ ਖਰਚਾ ਆ ਸਕਦਾ ਹੈ। ਇਹੀ ਕਾਰਨ ਹੈ ਕਿ MRI ਮਸ਼ੀਨ ਸਿਰਫ ਰੱਖ-ਰਖਾਅ ਦੌਰਾਨ ਜਾਂ ਸਿਰਫ ਐਮਰਜੈਂਸੀ ਸਥਿਤੀਆਂ 'ਚ ਬੰਦ ਕੀਤੀ ਜਾਂਦੀ ਹੈ। ਇਨ੍ਹਾਂ ਦੋਵਾਂ ਸਥਿਤੀਆਂ ਤੋਂ ਇਲਾਵਾ ਇਸ ਮਸ਼ੀਨ ਨੂੰ ਬੰਦ ਕਰਨ ਦੀ ਗਲਤੀ ਨਹੀਂ ਕੀਤੀ ਜਾਂਦੀ।
- PTC NEWS