ਮੁਕੇਸ਼ ਅੰਬਾਨੀ ਦੇਣਗੇ ਹੋਮ ਲੋਨ, ਜਾਣੋ ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਦੀ ਯੋਜਨਾ
jio home loan: ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਆਪਣੇ ਸੁਪਨਿਆਂ ਦਾ ਘਰ ਬਣਾਉਣ ਲਈ ਦੇਸ਼ ਦੇ ਲੋਕਾਂ ਦੀ ਮਦਦ ਕਰਨਗੇ। ਜੀ ਹਾਂ, ਉਨ੍ਹਾਂ ਦੀ NBFC ਕੰਪਨੀ ਜਲਦ ਹੀ ਆਮ ਲੋਕਾਂ ਨੂੰ ਲੋਨ ਦੇਣ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਲਈ ਕੰਪਨੀ ਵੱਲੋਂ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਮੁਕੇਸ਼ ਅੰਬਾਨੀ ਨੇ ਪਿਛਲੇ ਸਾਲ ਆਪਣੀ NBFC ਕੰਪਨੀ Jio Financial ਦੀ ਸ਼ੁਰੂਆਤ ਕੀਤੀ ਸੀ। ਸ਼ੁੱਕਰਵਾਰ ਨੂੰ ਜੀਓ ਫਾਈਨਾਂਸ਼ੀਅਲ ਕੰਪਨੀ ਦੇ ਸ਼ੇਅਰ 1 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਨਾਲ ਬੰਦ ਹੋਏ। ਆਓ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਮੁਕੇਸ਼ ਅੰਬਾਨੀ ਦੀ ਕੰਪਨੀ ਨੇ ਕਿਸ ਤਰ੍ਹਾਂ ਦਾ ਪਲਾਨ ਬਣਾਇਆ ਹੈ।
ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ
ਜੀਓ ਫਾਈਨਾਂਸ਼ੀਅਲ ਸਰਵਿਸਿਜ਼ ਦੀ ਗੈਰ-ਬੈਂਕਿੰਗ ਫਾਈਨਾਂਸ ਕੰਪਨੀ (NBFC) Jio Finance Limited ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਹੋਮ ਲੋਨ ਸੇਵਾ ਸ਼ੁਰੂ ਕਰਨ ਦੇ ਆਖਰੀ ਪੜਾਅ 'ਤੇ ਹੈ। ਇਸ ਨੂੰ ਟੈਸਟਿੰਗ (ਬੀਟਾ) ਵਜੋਂ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੰਪਨੀ ਪ੍ਰਾਪਰਟੀ ਦੇ ਖਿਲਾਫ ਲੋਨ ਅਤੇ ਪ੍ਰਤੀਭੂਤੀਆਂ ਦੇ ਖਿਲਾਫ ਲੋਨ ਵਰਗੇ ਹੋਰ ਉਤਪਾਦ ਵੀ ਪੇਸ਼ ਕਰਨ ਜਾ ਰਹੀ ਹੈ।
ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਹਿਤੇਸ਼ ਸੇਠੀਆ ਨੇ ਸ਼ੁੱਕਰਵਾਰ ਨੂੰ ਪਹਿਲੀ ਸਾਲਾਨਾ ਆਮ ਬੈਠਕ (ਪੋਸਟ-ਲਿਸਟਿੰਗ) 'ਚ ਸ਼ੇਅਰਧਾਰਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਸੀਂ ਹੋਮ ਲੋਨ ਲਾਂਚ ਕਰਨ ਦੇ ਆਖਰੀ ਪੜਾਅ 'ਤੇ ਹਾਂ, ਜੋ ਕਿ ਇੱਕ ਪਰਖ ਦੇ ਆਧਾਰ 'ਤੇ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਹੋਰ ਉਤਪਾਦ ਜਿਵੇਂ ਕਿ ਜਾਇਦਾਦ ਵਿਰੁੱਧ ਕਰਜ਼ਾ ਅਤੇ ਪ੍ਰਤੀਭੂਤੀਆਂ ਵਿਰੁੱਧ ਕਰਜ਼ਾ ਵੀ ਪਾਈਪਲਾਈਨ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਜੀਓ ਫਾਈਨਾਂਸ ਲਿਮਟਿਡ ਨੇ ਪਹਿਲਾਂ ਹੀ ਮਾਰਕੀਟ ਵਿੱਚ ਸੁਰੱਖਿਅਤ ਲੋਨ ਉਤਪਾਦ ਪੇਸ਼ ਕੀਤੇ ਹਨ ਜਿਵੇਂ ਕਿ ਸਪਲਾਈ ਚੇਨ ਫਾਈਨਾਂਸਿੰਗ, ਮਿਉਚੁਅਲ ਫੰਡਾਂ ਦੇ ਵਿਰੁੱਧ ਲੋਨ ਅਤੇ ਉਪਕਰਣ ਵਿੱਤ ਲਈ ਐਂਟਰਪ੍ਰਾਈਜ਼ ਹੱਲ।
ਸ਼ੇਅਰਾਂ ਵਿੱਚ ਗਿਰਾਵਟ
ਇਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਜੀਓ ਫਾਈਨਾਂਸ਼ੀਅਲ ਦੇ ਸ਼ੇਅਰਾਂ 'ਚ ਇਕ ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲੀ ਸੀ। ਬੀਐਸਈ ਦੇ ਅੰਕੜਿਆਂ ਮੁਤਾਬਕ ਇਹ 1.21 ਫੀਸਦੀ ਦੀ ਗਿਰਾਵਟ ਨਾਲ 321.75 ਰੁਪਏ 'ਤੇ ਬੰਦ ਹੋਇਆ। ਹਾਲਾਂਕਿ ਕਾਰੋਬਾਰੀ ਸੈਸ਼ਨ ਦੌਰਾਨ ਕੰਪਨੀ ਦੇ ਸ਼ੇਅਰ ਵੀ 320.50 ਰੁਪਏ ਦੇ ਹੇਠਲੇ ਪੱਧਰ 'ਤੇ ਪਹੁੰਚ ਗਏ। ਕੰਪਨੀ ਦੇ ਸ਼ੇਅਰ 331.60 ਰੁਪਏ ਦੇ ਦਿਨ ਦੇ ਉੱਚੇ ਪੱਧਰ 'ਤੇ ਪਹੁੰਚ ਗਏ। ਹਾਲਾਂਕਿ, Jio Financial ਦਾ 52-ਹਫਤੇ ਦਾ ਉੱਚ ਪੱਧਰ 394.70 ਰੁਪਏ ਸੀ। ਕੰਪਨੀ ਦਾ ਮਾਰਕੀਟ ਕੈਪ 2 ਲੱਖ ਕਰੋੜ ਰੁਪਏ ਤੋਂ ਵੱਧ ਦੇਖਿਆ ਜਾ ਰਿਹਾ ਹੈ।
- PTC NEWS