Punjab Municipal Corporation Election Result 2024 Updates : ਲੁਧਿਆਣਾ ਦੇ ਵਾਰਡ ਨੰਬਰ 60 ਤੋਂ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਪਤਨੀ ਮਮਤਾ ਆਸ਼ੂ ਹਾਰੀ, ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਬੱਬਲ ਜਿੱਤੇ
ਸਮਰਾਲਾ ਸਥਾਨਕ ਨਗਰ ਕੌਂਸਲ ਦੇ ਵਾਰਡ ਨੰਬਰ 12 ਤੋਂ ਕੌਂਸਲਰ ਚੁਣਨ ਲਈ ਹੋਈ ਉਪ -ਚੋਣ ਵਿਚ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ ਹੈ । ਅਕਾਲੀ ਦਲ ਦੇ ਤਜਿੰਦਰ ਸਿੰਘ ਤੇਜੀ ਨੇ ਸਿੱਧੇ ਮੁਕਾਬਲੇ ਵਿਚ ਆਮ ਆਦਮੀ ਪਾਰਟੀ ਦੇ ਹਰਪ੍ਰੀਤ ਸਿੰਘ ਬੇਦੀ ਨੂੰ 112 ਵੋਟਾਂ ਦੇ ਨਾਲ ਹਰਾਇਆ ਹੈ। ਇਸ ਨਾਲ ਸਥਾਨਕ ਕੌਂਸਲ ਵਿਚ ਅਕਾਲੀ ਦਲ ਦੇ ਕੌਂਸਲਰਾਂ ਦੀ ਗਿਣਤੀ ਹੁਣ ਤਿੰਨ ਹੋ ਗਈ ਹੈ। ਇਸ ਵਾਰਡ ਤੋਂ ਕਾਂਗਰਸੀ ਉਮੀਦਵਾਰ ਦੇ ਨਾਮਜ਼ਦਗੀ ਪੇਪਰ ਰੱਦ ਕਰ ਦਿੱਤੇ ਗਏ ਸਨ। ਕਾਂਗਰਸ ਤੋਂ ਜਿੱਤੇ ਅਤੇ ਬਾਅਦ ਵਿਚ ਆਪ ਦੇ ਹਮਾਇਤੀ ਬਣੇ ਕੌਂਸਲਰ ਰਣਧੀਰ ਸਿੰਘ ਧੀਰਾ ਦੇ ਅਸਤੀਫੇ ਕਾਰਨ ਇਸ ਵਾਰਡ ਤੋਂ ਉਪ ਚੋਣ ਕਰਵਾਈ ਗਈ ਹੈ। ਕੁੱਲ 1059 ਵੋਟਾਂ ਵਿਚੋਂ 691 ਵੋਟਾਂ ਪੋਲ ਹੋਈਆਂ ਜਿਨਾਂ ਵਿਚੋਂ ਅਕਾਲੀ ਦਲ ਦੇ ਜਿੱਤੇ ਉਮੀਦਵਾਰ ਤੇਜੀ ਨੂੰ 398 , ਆਮ ਆਦਮੀ ਪਾਰਟੀ ਦੇ ਉਮੀਦਵਾਰ ਬੇਦੀ ਨੂੰ 286 ਜਦਕਿ ਸੱਤ ਵੋਟਾਂ ਨੋਟਾ ਨੂੰ ਪਈਆਂ ਹਨ।
ਨਗਰ ਪੰਚਾਇਤ ਘੱਗਾ ਦੀਆਂ 12 ਵਾਰਡਾਂ ਲਈ 77.06 ਫ਼ੀਸਦੀ ਵੋਟਿੰਗ ਹੋਈ ਹੈ ਜਦਕਿ ਭਾਦਸੋਂ ਨਗਰ ਪੰਚਾਇਤ ਦੀਆਂ 11 ਵਾਰਡਾਂ ਲਈ 74.26 ਫ਼ੀਸਦੀ ਵੋਟਾਂ ਪਈਆਂ ਹਨ। ਇਹ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਰਾਜਪੁਰਾ, ਨਾਭਾ ਤੇ ਪਾਤੜਾਂ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਨਗਰ ਪੰਚਾਇਤ ਘੱਗਾ ਦੀ ਚੋਣ 'ਚ ਆਪ ਦੇ 8, ਆਜ਼ਾਦ 4 ਤੇ ਕਾਂਗਰਸ ਦਾ 1 ਉਮੀਦਵਾਰ ਜੇਤੂ ਰਹਿਣ ਸਮੇਤ ਭਾਦਸੋਂ ਨਗਰ ਪੰਚਾਇਤ 'ਚ ਆਪ ਦੇ 5, ਆਜ਼ਾਦ 3 ਤੇ ਬੀ.ਜੇ.ਪੀ. ਦੇ 2 ਤੇ ਅਕਾਲੀ ਦਲ ਦਾ 1 ਉਮੀਦਵਾਰ ਜੇਤੂ ਰਹੇ ਹਨ।
ਨਗਰ ਪੰਚਾਇਤ ਘੱਗਾ ਦੇ ਆਰ.ਓ. ਐਸ.ਡੀ.ਐਮ ਸਮਾਣਾ ਤਰਸੇਮ ਚੰਦ ਨੇ ਦੱਸਿਆ ਕਿ ਇੱਥੇ ਵਾਰਡ ਨੰਬਰ 1 ਅਜ਼ਾਦ ਉਮੀਦਵਾਰ ਕੁਲਦੀਪ ਕੌਰ, 2 ਨੰਬਰ ਵਾਰਡ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਿਰਵਿਰੋਧ ਜੇਤੂ ਰਹੇ ਸਨ। 3 ਨੰਬਰ ਵਾਰਡ ਤੋਂ ਆਪ ਦੀ ਕੁਲਵਿੰਦਰ ਕੌਰ, 4 ਨੰਬਰ ਵਾਰਡ ਤੋਂ ਆਪ ਦੇ ਸ਼ਕਤੀ ਗੋਇਲ, 5 ਨੰਬਰ ਵਾਰਡ ਤੋਂ ਆਜ਼ਾਦ ਤਰਵਿੰਦਰ ਸਿੰਘ, 6 ਨੰਬਰ ਵਾਰਡ ਤੋਂ ਆਪ ਦੇ ਜਸਵੰਤ ਸਿੰਘ, 7 ਨੰਬਰ ਵਾਰਡ ਤੋਂ ਆਪ ਦੇ ਬਲਜੀਤ ਕੌਰ, 8 ਨੰਬਰ ਵਾਰਡ ਤੋਂ ਆਜ਼ਾਦ ਹਰਮੇਲ ਸਿੰਘ, 9 ਨੰਬਰ ਵਾਰਡ ਤੋਂ ਕਾਂਗਰਸ ਦੇ ਸੋਨੀ ਕੌਰ, 10 ਨੰਬਰ ਵਾਰਡ ਤੋਂ ਆਪ ਦੇ ਹਰਪਾਲ ਕੌਰ, 11 ਨੰਬਰ ਵਾਰਡ ਤੋਂ ਆਪ ਦੇ ਗੁਰਜੀਤ ਕੌਰ, 12 ਨੰਬਰ ਵਾਰਡ ਤੋਂਆਪ ਦੇ ਮਿੱਠੂ ਸਿੰਘ ਤੇ 13 ਨੰਬਰ ਵਾਰਡ ਤੋਂ ਆਜ਼ਾਦ ਅਮਨਦੀਪ ਕੌਰ ਜੇਤੂ ਰਹੇ ਹਨ।
ਨਗਰ ਪੰਚਾਇਤ ਭਾਦਸੋਂ ਦੇ ਆਰ.ਓ. ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਨੇ ਦੱਸਿਆ ਕਿ ਇੱਥੇ ਵਾਰਡ ਨੰਬਰ 1 ਤੋਂ ਆਪ ਦੇ ਰੁਪਿੰਦਰ ਸਿੰਘ, ਵਾਰਡ ਨੰਬਰ 2 ਤੋਂ ਭਾਰਤੀ ਜਨਤਾ ਪਾਰਟੀ ਦੇ ਕਿਰਨ ਗੁਪਤਾ, ਵਾਰਡ ਨੰਬਰ 3 ਤੋਂ ਆਜ਼ਾਦ ਗੁਰਜੋਗਾ ਸਿੰਘ, ਵਾਰਡ ਨੰਬਰ 4 ਤੋਂ ਆਪ ਦੇ ਬਲਜਿੰਦਰ ਕੌਰ, ਵਾਰਡ ਨੰਬਰ 5 ਤੋਂ ਸ੍ਰੋਮਣੀ ਅਕਾਲੀ ਦਲ ਦੇ ਪ੍ਰੇਮ ਚੰਦ, ਵਾਰਡ ਨੰਬਰ 6 ਤੋਂ ਭਾਰਤੀ ਜਨਤਾ ਪਾਰਟੀ ਦੇ ਅਮਰਜੀਤ ਸਿੰਘ, ਵਾਰਡ ਨੰਬਰ 7 ਆਜ਼ਾਦ ਹਰਸ਼ਿਤ, ਵਾਰਡ ਨੰਬਰ 8 ਤੋਂ ਆਪ ਦੇ ਸਤਵਿੰਦਰ ਕੌਰ, ਵਾਰਡ ਨੰਬਰ 9 ਤੋਂ ਆਜ਼ਾਦ ਨਿਰਮਲਾ ਰਾਣੀ, ਵਾਰਡ ਨੰਬਰ 10 ਤੋਂ ਆਪ ਦੀ ਮਧੂ ਬਾਲਾ ਅਤੇ 11 ਤੋਂ ਆਪ ਦੇ ਸਤਨਾਮ ਸਿੰਘ ਜੇਤੂ ਰਹੇ ਹਨ।
ਪਾਤੜਾਂ ਦੀ 16 ਨੰਬਰ ਵਾਰਡ ਦੇ ਆਰ.ਓ. ਐਸ.ਡੀ.ਐਮ. ਅਸ਼ੋਕ ਕੁਮਾਰ ਨੇ ਦੱਸਿਆ ਕਿ ਆਮ ਆਦਮੀ ਕ੍ਰਿਸ਼ਨ ਕੁਮਾਰ ਨੇ ਜਿੱਤ ਹਾਸਲ ਕੀਤੀ ਅਤੇ ਇੱਥੇ 67 ਫ਼ੀਸਦੀ ਵੋਟਾਂ ਪਈਆਂ ਹਨ। ਨਾਭਾ ਦੀ ਵਾਰਡ ਨੰਬਰ 6 ਦੇ ਰਿਟਰਨਿੰਗ ਅਫ਼ਸਰ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਆਪ ਹਿਤੇਸ਼ ਖੱਟਰ ਨੇ ਜਿੱਤ ਹਾਸਲ ਕੀਤੀ। ਜਦੋਂਕਿ ਰਾਜਪੁਰਾ ਦੀ ਵਾਰਡ ਨੰਬਰ 2 ਦੇ ਆਰ.ਓ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸੁਖਚੈਨ ਸਿੰਘ ਸਰਵਾਰਾ ਨੇ ਜਿੱਤ ਹਾਸਲ ਕੀਤੀ ਹੈ।
ਨਗਰ ਕੌਂਸਲ ਚੋਣਾਂ ਤਲਵੰਡੀ ਸਾਬੋ
ਵਾਰਡ ਨੰਬਰ 01 ਸਰਬਜੀਤ ਕੋਰ ਆਮ ਆਦਮੀ ਪਾਰਟੀ
ਵਾਰਡ ਨੰਬਰ 02 ਦਵਿੰਦਰ ਸਿੰਘ ਸੂਬਾ ਕਾਂਗਰਸ ਪਾਰਟੀ
ਵਾਰਡ ਨੰਬਰ 03 ਮਨਜੀਤ ਕੌਰ ਆਮ ਆਦਮੀ ਪਾਰਟੀ
ਵਾਰਡ ਨੰਬਰ 04 ਗੁਰਪ੍ਰੀਤ ਸਿੰਘ ਕੀਪਾ ਨੰਬਰਦਾਰ ਅਜਾਦ
ਵਾਰਡ ਨੰਬਰ 07 ਕੁਲਬੀਰ ਕੋਰ ਆਮ ਆਦਮੀ ਪਾਰਟੀ
ਵਾਰਡ ਨੰਬਰ 08 ਰਵੀ ਕੁਮਾਰ ਕੋਕੀ ਸ਼੍ਰੋਮਣੀ ਅਕਾਲੀ ਦਲ
ਵਾਰਡ ਨੰਬਰ 11 ਭਰਪੂਰ ਸਿੰਘ ਅਜਾਦ
ਵਾਰਡ ਨੰਬਰ 12 ਵਰਮਦੇਵ ਸਿੰਘ ਆਮ ਆਦਮੀ ਪਾਰਟੀ
ਵਾਰਡ ਨੰਬਰ 13 ਸਵਿੰਦਰ ਕੋਰ ਚੱਠਾ ਅਜਾਦ
ਵਾਰਡ ਨੰਬਰ 14 ਸਿਮਰਤ ਕੋਰ ਚੱਠਾ ਕਾਂਗਰਸ ਪਾਰਟੀ
ਅੰਮ੍ਰਿਤਸਰ ਦੇ ਹਲਕਾ ਪੂਰਬੀ ਦੇ ਵਾਰਡ ਨੰਬਰ 30 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਅਵਤਾਰ ਸਿੰਘ ਟਰੱਕਾਂ ਵਾਲੇ ਜਿੱਤੇ
ਨਗਰ ਕੌਂਸਲ ਰਾਮਪੁਰਾਫੂਲ ਦੀਆ ਚੋਣਾ ਵਿੱਚ ਜੇਤੂ ਉਮੀਦਵਾਰ
ਵਾਰਡ ਨੰਬਰ 1 : ਪਰਮਿੰਦਰ ਕੌਰ ( ਅਕਾਲੀ )
ਵਾਰਡ ਨੰਬਰ 2 : ਆਪ
ਵਾਰਡ ਨੰਬਰ 3 : ਆਪ
ਵਾਰਡ ਨੰਬਰ 4 : ਜਸਪਾਲ ਜੱਸੂ ( ਆਪ )
ਵਾਰਡ ਨੰਬਰ 5 : ਮੀਨਾ ਰਾਣੀ ( ਆਜਾਦ )
ਵਾਰਡ ਨੰਬਰ 6 : ਸੂਰਜ ਰਾਜੋਰਾ ( ਆਜਾਦ )
ਵਾਰਡ ਨੰਬਰ 7 : ਆਪ
ਵਾਰਡ ਨੰਬਰ 8 : ਨਿੱਕਾ ( ਆਪ )
ਵਾਰਡ ਨੰਬਰ 9 : ਪੂਜਾ ਰਾਣੀ ( ਆਜਾਦ )
ਵਾਰਡ ਨੰਬਰ 10 : ਅੰਕੁਸ਼ ਗਰਗ ( ਆਜਾਦ
ਵਾਰਡ ਨੰਬਰ 11 : ਨਿਰਮਲਾ ਦੇਵੀ ( ਆਪ )
ਵਾਰਡ ਨੰਬਰ 12 : ਸੁਰਜੀਤ ਸਿੰਘ ( ਆਜਾਦ )
ਵਾਰਡ ਨੰਬਰ 13 : ਰੁਪਿੰਦਰ ਕੌਰ ਢਿੱਲੋ ( ਆਪ )
ਵਾਰਡ ਨੰਬਰ 14 : ਹੈਪੀ ਬਾਂਸਲ ( ਆਜਾਦ )
ਵਾਰਡ ਨੰਬਰ 15 : ਰੂਬੀ ਬਰਾੜ ( ਆਪ)
ਵਾਰਡ ਨੰਬਰ 16 : ਪ੍ਰਿੰਸ ਨੰਦਾ ( ਆਪ )
ਵਾਰਡ ਨੰਬਰ 17 : ਬਿੰਦੂ ਬਿੱਟਾ ( ਆਜਾਦ )
ਵਾਰਡ ਨੰਬਰ 18 : ਸੁਨੀਲ ਬਿੱਟਾ ( ਆਜਾਦ)
ਵਾਰਡ ਨੰਬਰ 19 : ਰਜਨੀ ਬਾਲਾ ( ਆਜਾਦ )
ਵਾਰਡ ਨੰਬਰ 20 : ਕੁਲਦੀਪ ਸਿੰਘ ( ਆਜਾਦ )
ਵਾਰਡ ਨੰਬਰ 21 : ਰੂਬੀ ਢਿੱਲੋ ( ਆਜਾਦ )
ਲੁਧਿਆਣਾ ਦੇ ਵਾਰਡ ਨੰਬਰ 60 ਤੋਂ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਪਤਨੀ ਮਮਤਾ ਆਸ਼ੂ ਹਾਰੀ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਬੱਬਲ ਜਿੱਤੇ
7 ਵਾਰਡਾਂ ਵਿਚ ਕਾਂਗਰਸ, 3 ਵਾਰਡਾਂ ਵਿੱਚ ਆਪ ਤੇ 3 ਵਾਰਡਾਂ ਵਿੱਚ ਆਜ਼ਾਦ ਉਮੀਦਵਾਰ ਜਿੱਤੇ। ਕਾਂਗਰਸ ਨੇ 7 ਵਾਰਡਾਂ ਵਿੱਚ ਜਿੱਤ ਪ੍ਰਾਪਤ ਕਰਕੇ ਮੁੱਲਾਂਪੁਰ ਦਾਖਾ ਨਗਰ ਕੌਂਸਲ ਤੇ ਕੀਤਾ ਕਬਜ਼ਾ
ਭਾਦਸੋਂ ਨਗਰ ਪੰਚਾਇਤ ਚੋਣਾਂ ਵਿੱਚ ਕੁੱਲ 11 ਵਾਰਡਾਂ ਵਿੱਚੋਂ ਪੰਜ ਵਾਰਡਾਂ ਵਿੱਚ ਆਮ ਆਦਮੀ ਪਾਰਟੀ, ਤਿੰਨ ਵਾਰਡਾ ਵਿੱਚ ਆਜ਼ਾਦ ਉਮੀਦਵਾਰ, ਦੋ ਵਾਰਾਂ ਵਿੱਚ ਬੀਜੇਪੀ ਅਤੇ ਇੱਕ ਵਾਰਡ ਵਿੱਚ ਸ਼੍ਰੋਮਣੀ ਅਕਾਲੀ ਦਲ ਜੇਤੂ ਕਰਾਰ ਹੋਇਆ। ਭਾਦਸੋ ਦੇ ਵਾਰਡ ਨੰਬਰ ਸੱਤ ਤੋਂ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਪ੍ਰੇਮ ਲਾਲਕਾ ਨੇ ਜੀਤ ਪ੍ਰਾਪਤ ਕੀਤੀ
ਖੇਮਕਰਨ ਨਗਰ ਪੰਚਾਇਤ ਲਈ 5 ਵਾਰਡਾਂ ਵਿਚ ਹੋਈ ਚੋਣ ਦੌਰਾਨ 3 ਨੰਬਰ ਵਾਰਡ ਵਿਚ ਆਮ ਆਦਮੀ ਪਾਰਟੀ ਪ੍ਰਕਾਸ਼ ਕੌਰ ਨੇ ਜਿੱਤ ਕੀਤੀ ਦਰਜ ਵਾਰਡ ਨੰਬਰ 8 ਵਿਚੋਂ ਨਿਰਮਲ ਸਿੰਘ ਬੱਲ ਆਮ ਆਦਮੀ ਪਾਰਟੀ ਵਾਰਡ ਨੰਬਰ 13 ਵਿਚ ਜਗੀਰ ਸਿੰਘ ਨੇ ਜਿੱਤ ਕੀਤੀ ਦਰਜ 11 ਨੰਬਰ ਵਾਰਡ ਵਿਚੋਂ ਮਨਜੀਤ ਸਿੰਘ ਅਤੇ 6 ਨੰਬਰ ਵਾਰਡ ਵਿਚੋਂ ਬੋਹੜ ਸਿੰਘ ਆਮ ਆਦਮੀ ਪਾਰਟੀ ਦੇ ਚੋਣ ਜਿੱਤੇ ਖੇਮਕਰਨ ਦੀਆਂ 5 ਵਾਰਡਾਂ ਵਿਚ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ
ਨਗਰ ਕੌਂਸਲ ਚੋਣਾਂ ਵਿੱਚ ਹੋ ਰਹੀ ਗਿਣਤੀ ਦੌਰਾਨ 13 ਵਾਰਡਾਂ ਵਿਚੋਂ 7 ਵਿੱਚ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ
ਭਾਦਸੋਂ ਨਗਰ ਪੰਚਾਇਤ ਚੋਣਾਂ ਵਿੱਚ ਕੁੱਲ 11 ਵਾਰਡਾਂ ਵਿੱਚੋਂ 5 ਵਾਰਡਾਂ ਵਿੱਚ ਆਪ ਪਾਰਟੀ, 3 ਵਾਰਡਾਂ ਵਿੱਚ ਆਜ਼ਾਦ ਉਮੀਦਵਾਰ, 2 ਵਾਰਡਾਂ ਵਿੱਚ ਭਾਜਪਾ ਅਤੇ 1 ਵਾਰਡ ਵਿੱਚ ਸ਼੍ਰੋਮਣੀ ਅਕਾਲੀ ਦਲ ਜੇਤੂ ਰਿਹਾ। ਭਾਦਸੋਂ ਦੇ ਵਾਰਡ ਨੰਬਰ 7 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਲਾਲਕਾ ਨੇ ਜਿੱਤ ਹਾਸਲ ਕੀਤੀ।
ਮਜੀਠਾ ਦੇ ਵਾਰਡ ਨੰਬਰ 4 ਤੋਂ ਦਵਿੰਦਰ ਸਿੰਘ ਵੱਲੋਂ ਜਿਮਨੀ ਚੋਣ ਦੌਰਾਨ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ।
ਵਾਰਡ ਨੰਬਰ 79 ’ਚ ਆਜ਼ਾਦ ਉਮੀਦਵਾਰ ਨੇ ਲਗਾਇਆ ਧਰਨਾ
ਈਵੀਐਮ ਮਸ਼ੀਨ ’ਤੇ ਚੋਣ ਨਿਸ਼ਾਨ ਫੀਕਾ ਹੋਣ ਕਾਰਨ ਵੋਟਿੰਗ ਪ੍ਰਕਿਰਿਆ ਰੁਕੀ
ਪਿਛਲੇ 15 ਮਿੰਟ ਤੋਂ ਵੋਟਿੰਗ ਬੰਦ, ਇਨਸਾਫ ਦੀ ਕੀਤੀ ਜਾ ਰਹੀ ਮੰਗ
ਮਿਲੀ ਜਾਣਕਾਰੀ ਅਨੁਸਾਰ ਵਾਰਡ ਨੰਬਰ 58 ਤੋਂ ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ ਦੇ ਭਰਾ BJP ਉਮੀਦਵਾਰ ਰਾਜਨ ਅੰਗੁਰਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਮਨੀਸ਼ ਤੋਂ 58 ਵੋਟਾਂ ਤੋਂ ਹਾਰੇ
ਅਜਨਾਲਾ ਨਗਰ ਪੰਚਾਇਤ ਦੀਆਂ ਹੋਈਆਂ ਉਪ ਚੋਣਾਂ ਵਿੱਚ ਵਾਰਡ ਨੰਬਰ ਸੱਤ ਤੋਂ ਨੀਲਮਾ ਰਾਣੀ ਅਤੇ ਵਾਰਡ ਨੰਬਰ ਪੰਜ ਤੋਂ ਗੁਰਦੇਵ ਸਿੰਘ ਜੇਤੂ ਕਰਾਰ
ਹੁਸ਼ਿਆਰਪੁਰ ਵਾਰਡ ਨੰਬਰ 6 ਚੋ ਆਮ ਆਦਮੀ ਪਾਰਟੀ ਦਾ ਉਮੀਦਵਾਰ ਅਤੇ ਬ੍ਰਮਹ ਸ਼ੰਕਰ ਜਿੰਪਾਂ ਦਾ ਵੱਡਾ ਭਰਾ ਰਾਜੇਸ਼ਵਰ ਦਯਾਲ ਬੱਬੀ ਜੇਤੂ
ਖੇਮਕਰਨ ਨਗਰ ਪੰਚਾਇਤ ਲਈ 5 ਵਾਰਡਾਂ ਵਿਚ ਹੋਈ ਚੋਣ ਦੌਰਾਨ 3 ਨੰਬਰ ਵਾਰਡ ਵਿਚ ਆਮ ਆਦਮੀ ਪਾਰਟੀ ਪ੍ਰਕਾਸ਼ ਕੌਰ ਨੇ ਜਿੱਤ ਕੀਤੀ ਦਰਜ ਵਾਰਡ ਨੰਬਰ 8 ਵਿਚੋਂ ਨਿਰਮਲ ਸਿੰਘ ਬੱਲ ਆਮ ਆਦਮੀ ਪਾਰਟੀ ਵਾਰਡ ਨੰਬਰ 13 ਵਿਚ ਜਗੀਰ ਸਿੰਘ ਨੇ ਜਿੱਤ ਕੀਤੀ ਦਰਜ 11 ਨੰਬਰ ਵਾਰਡ ਵਿਚੋਂ ਮਨਜੀਤ ਸਿੰਘ ਅਤੇ 6 ਨੰਬਰ ਵਾਰਡ ਵਿਚੋਂ ਬੋਹੜ ਸਿੰਘ ਆਮ ਆਦਮੀ ਪਾਰਟੀ ਦੇ ਚੋਣ ਜਿੱਤੇ ਖੇਮਕਰਨ ਦੀਆਂ 5 ਵਾਰਡਾਂ ਵਿਚ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ
123 ਵੋਟਾਂ ਹਾਸਿਲ ਕਰ ਮਾਰੀ ਬਾਜ਼ੀ
ਬਰਨਾਲਾ ਨਗਰ ਪੰਚਾਇਤ ਹੰਡਿਆਇਆ ਦੇ ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਬਾਵਾ ਚੋਣ ਜਿੱਤ ਗਏ।ਗੁਰਮੀਤ ਸਿੰਘ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ, ਉਹ ਤਿੰਨ ਵਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਹਨ।ਗੁਰਮੀਤ ਸਿੰਘ ਨੂੰ 204 ਵੋਟਾਂ ਮਿਲੀਆਂ ਹਨ ਜਦਕਿ ਉਨ੍ਹਾਂ ਦੇ ਵਿਰੋਧੀ ਭਾਜਪਾ ਉਮੀਦਵਾਰ ਨੂੰ 142 ਵੋਟਾਂ ਮਿਲੀਆਂ ਹਨ।ਗੁਰਮੀਤ ਸਿੰਘ ਨੇ ਇਹ ਚੋਣ ਭਾਰੀ ਵੋਟਾਂ ਦੇ ਫਰਕ ਨਾਲ ਜਿੱਤੇ
ਬਰਨਾਲਾ ਦੀ ਨਗਰ ਪੰਚਾਇਤ ਹੰਡਿਆਇਆ ਦੇ ਵਾਰਡ ਨੰਬਰ 6 ਵਿੱਚ ਬੂਥ ਕੈਪਚਰਿੰਗ ਦੀ ਕੋਸ਼ਿਸ਼ ਨੂੰ ਲੈ ਕੇ ਹੰਗਾਮਾ ਹੋ ਗਿਆ। ਇਸ ਵਿੱਚ ਆਮ ਆਦਮੀ ਪਾਰਟੀ, ਭਾਜਪਾ ਅਤੇ ਆਜ਼ਾਦ ਉਮੀਦਵਾਰਾਂ ਦੇ ਸਮਰਥਕ ਆਹਮੋ-ਸਾਹਮਣੇ ਆ ਗਏ। ਪਾਰਟੀ ਵਰਕਰਾਂ ਵਿਚ ਤਕਰਾਰ ਸ਼ੁਰੂ ਹੋ ਗਈ। ਹਫੜਾ-ਦਫੜੀ ਦਾ ਮਾਹੌਲ ਦੇਖਦੇ ਹੋਏ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ।
ਪਟਿਆਲਾ ਨਗਰ ਨਿਗਮ ਚੋਣਾਂ ਦੇ ਵਿੱਚ 4 ਵੱਜਦੇ ਹੀ ਪੋਲਿੰਗ ਬੂਥਾਂ ਦੇ ਗੇਟ ਬਾਹਰ ਤੋਂ ਬੰਦ ਕਰ ਦਿੱਤੇ ਗਏ। ਪਟਿਆਲਾ ਨਗਰ ਨਿਗਮ ਦੀਆਂ ਚੋਣਾਂ ਵਿੱਚ ਅੱਜ ਸਾਰਾ ਦਿਨ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ। ਵਾਰਡ ਨੰਬਰ 40 ਦੇ ਵਿੱਚ ਜਿੱਥੇ ਸਵੇਰੇ 6:30 ਵਜੇ ਹੀ ਇੱਟਾਂ ਰੋੜੇ ਵਰਸਾਏ ਗਏ। ਬਾਅਦ ਵਿੱਚ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਨੂੰ ਬੀਜੇਪੀ ਆਗੂ ਜੈ ਇੰਦਰ ਕੌਰ ਵੱਲੋਂ ਘੇਰਿਆ ਗਿਆ। ਇਸ ਤੋਂ ਬਿਨਾਂ ਵੀ ਬਹੁਤ ਸਾਰੇ ਵਾਰਡਾਂ ਦੇ ਵਿੱਚ ਹਿੰਸਕ ਤਸਵੀਰਾਂ ਸਾਹਮਣੇ ਆਈਆਂ ਜਿਸ ਕਰਕੇ ਜਿਆਦਾਤਰ ਲੋਕ ਆਪਣੇ ਘਰਾਂ ਦੇ ਵਿੱਚ ਵੋਟ ਪਾਉਣ ਨਹੀਂ ਨਿਕਲੇ। ਜਿਸ ਦਾ ਨਤੀਜਾ ਇਹ ਹੋਇਆ ਕਿ ਹੁਣ ਤੱਕ ਦਾ ਵੋਟ ਫੀਸਦ ਬਹੁਤ ਹੀ ਘੱਟ ਨਜ਼ਰ ਆ ਰਿਹਾ ਹੈ।
ਲੁਧਿਆਣਾ ਦੇ ਵਾਰਡ ਨੰਬਰ 11 ਵਿੱਚ ਮਹਿਲਾ ਵੋਟਰ ਕਾਜਲ ਅਤੇ ਅਜੈ ਆਪਣੀ ਵੋਟ ਨਹੀਂ ਪਾ ਸਕੇ। ਕਾਜਲ ਦੀ ਵੋਟ ਕਿਸੇ ਹੋਰ ਨੇ ਪਾਈ। ਜਦਕਿ ਅਜੈ ਕੋਲ ਪਰਚੀ ਹੋਣ ਦੇ ਬਾਵਜੂਦ ਉਸ ਦੀ ਵੋਟ ਕੱਟੇ ਜਾਣ ਦੀ ਸੂਚਨਾ ਮਿਲੀ।
ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਸਵੇਤ ਮਲਿਕ ਨੇ ਪਰਿਵਾਰ ਸਮੇਤ ਆਪਣੀ ਵੋਟ ਵਾਰਡ ਨੰਬਰ 4 ਦੇ ਬੂਥ ਨੰਬਰ 8 ’ਤੇ ਵੋਟ ਪਾਈ

ਧਰਮਕੋਟ ਨਗਰ ਕੌਂਸਲ ਦੇ ਅੱਠ ਵਾਰਡਾਂ ਦੀ ਚੋਣ ਮਾਨਯੋਗ ਹਾਈਕੋਰਟ ਵੱਲੋਂ ਮੁਲਤਵੀ ਕਰਨ ਤੋਂ ਬਾਅਦ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ।
ਮਾਨਯੋਗ ਹਾਈਕੋਰਟ ਦਾ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਧੰਨਵਾਦ ਕੀਤਾ ਅਤੇ ਕਿਹਾ 21 ਨਵੰਬਰ ਨੂੰ ਜਦੋ ਨੋਮੀਨੇਸ਼ਨ ਫਾਈਲ ਕਰਨ ਗਏ ਤਾਂ ਉੱਥੇ ਸੱਤਾ ਧਿਰ ਦੇ ਕੁਝ ਲੋਕਾਂ ਵੱਲੋਂ ਸਾਡੀਆਂ ਫਾਈਲਾਂ ਪਾੜ ਦਿੱਤੀ ਗਈਆਂ। ਜਿਸ ਤੋਂ ਬਾਅਦ ਅਸੀਂ ਮਾਨਯੋਗ ਹਾਈਕੋਰਟ ਦਾ ਰੁੱਖ ਕੀਤਾ ਸੀ ਅਤੇ ਹਾਈਕੋਰਟ ਦੇ ਫੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਜਦ ਇਹ ਅੱਠ ਵਾਰਡਾਂ ਦੀਆਂ ਚੋਣਾਂ ਦੁਬਾਰਾ ਹੋਣਗੀਆਂ ਤਾਂ ਪ੍ਰਸ਼ਾਸਨ ਨਿਰਪੱਖ ਹੋ ਕੇ ਚੋਣਾਂ ਕਰਵਾਵੇਗਾ ।
ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਵਾਰਡ ਨੰਬਰ 2 ਵਿੱਚ ਪਹੁੰਚ ਕੇ ਪੱਤਰਕਾਰ ਨੂੰ ਜਾਣਕਾਰੀ ਦਿੱਤੀ ਗਈ ਰਾਜਪੁਰੇ ਦਾ ਐਸਐਚ ਓ ਖੁਦ ਖੜ ਕੇ ਵੋਟਾਂ ਪਵਾ ਰਿਹਾ ਹੈ ਅਤੇ ਸੱਤਾਧਾਰੀ ਪਾਰਟੀ ਧੱਕੇ ਨਾਲ ਵੋਟਾਂ ਪਵਾ ਰਹੀ ਹੈ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਜੋ ਸਾਡੇ ਉਮੀਦਵਾਰ ਹਨ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ। ਸੱਤਾਧਾਰੀ ਪਾਰਟੀ ਦੇ ਉਮੀਦਵਾਰ ਹਨ ਉਹ ਵਾਰ ਵਾਰ ਅੰਦਰ ਜਾ ਕੇ ਆਪਣੀਆਂ ਵੋਟਾਂ ਪਾ ਰਹੇ ਹਨ।
ਪਟਿਆਲਾ ਦੇ ਵਾਰਡ ਨੰਬਰ 15 ਦੇ ਵਿੱਚ ਵੀ ਚੋਣਾਂ ਦੌਰਾਨ ਗੁੰਡਾਗਰਦੀ ਦਾ ਨੰਗਾ ਨਜ਼ਰ ਆਇਆ ਜਿੱਥੇ ਕਿ ਇੱਕ ਘਰ ਦੇ ਅੰਦਰ ਵੜ ਕੇ ਖੜੀਆਂ ਗੱਡੀਆਂ ਨਾਲ ਭੰਨ ਤੋੜ ਕੀਤੀ ਗਈ ਹੈ ਗੱਡੀਆਂ ਦੇ ਸ਼ੀਸ਼ੇ ਪੂਰੀ ਤਰਹਾਂ ਭੰਨ ਦਿੱਤੇ ਗਏ ਹਨ ਉਥੇ ਹੀ ਘਰ ਦੀ ਮਾਲਕ ਬਜ਼ੁਰਗ ਔਰਤ ਦਾ ਕਹਿਣਾ ਹੈ ਕਿ ਕਰੀਬ 200 ਤੋਂ 250 ਦੇ ਕਰੀਬ ਲੋਕ ਸਨ ਜਿਨ੍ਹਾਂ ਨੇ ਸਾਡੇ ਘਰ ਦੇ ਉੱਤੇ ਆ ਕੇ ਪਥਰਾ ਕਰ ਦਿੱਤਾ ਤੇ ਭੰਨਤੋੜ ਕੀਤੀ ਹੈ। ਆਮ ਲੋਕਾਂ ਦਾ ਵੀ ਇਹੀ ਕਹਿਣਾ ਹੈ ਕਿ ਮੌਜੂਦਾ ਸਰਕਾਰ ਦੇ ਕਈ ਆਗੂ ਵੀ ਉਸ ਭੀੜ ਦੇ ਵਿੱਚ ਸ਼ਾਮਿਲ ਸਨ ਜਿਨਾਂ ਵੱਲੋਂ ਇਹ ਹਮਲਾ ਕੀਤਾ ਗਿਆ।
ਅਜਨਾਲਾ ਨਗਰ ਪੰਚਾਇਤ ਦੀਆਂ 2 ਵਾਰਡਾ ਦੀਆਂ ਹੋਂ ਰਹੀਆਂ ਜਿਮਣੀ ਚੋਣਾਂ ਦੌਰਾਨ ਅਜਨਾਲਾ ਵਿਖੇ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਆਹਮੋ ਸਾਹਮਣੇ ਹੋਏ। ਇਸ ਦੌਰਾਨ ਆਪਸ ਚ ਇਕੱਠੇ ਹੋਏ ਸਮਾਰਥਕਾਂ ਨੂੰ ਲੈਕੇ ਮਾਮੂਲੀ ਬਹਿਸਬਾਜੀ ਕਰਦੇ ਨਜ਼ਰ ਆਏ। ਇਸ ਦੌਰਾਨ ਸਾਂਸਦ ਔਜਲਾ ਨੇ ਕਿਹਾ ਕਿ ਕੈਬਨਿਟ ਮੰਤਰੀ ਸੈਂਕੜੇ ਸਮਰਥਕ ਨਾਲ ਲੈ ਕੇ ਮਾਹੌਲ ਖਰਾਬ ਕਰ ਰਹੇ ਹਨ।
ਨਗਰ ਪੰਚਾਇਤ ਘੱਗਾ ਵਿੱਚ ਦੁਪਹਿਰ 12 ਵਜੇ ਤੱਕ ਸੱਠ ਫੀਸਦੀ ਵੋਟਿੰਗ ਹੋਈ ਹੈ, ਇੱਥੇ ਬਾਰਾਂ ਵਾਰਡਾਂ ਲਈ ਇੱਕ ਉਮੀਦਵਾਰ ਬਿਨਾਂ ਮੁਕਾਬਲਾ ਚੁਣਿਆ ਗਿਆ ਹੈ।
ਅੰਮ੍ਰਿਤਸਰ ਦੇ ਡੀਸੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਖਬਰਾਂ ਦੇਖੀਆਂ ਸਨ ਕਿ ਚੋਣਾਂ ਦੌਰਾਨ ਅਜਨਾਲਾ ਵਿਖੇ ਗੋਲੀਬਾਰੀ ਹੋਈ ਹੈ। ਮੈਂ ਸਪੱਸ਼ਟ ਤੌਰ 'ਤੇ ਦੱਸਣਾ ਚਾਹੁੰਦੀ ਹਾਂ ਕਿ ਅਜਨਾਲਾ ਵਿਖੇ ਚੋਣਾਂ ਦੌਰਾਨ ਕੋਈ ਗੋਲੀਬਾਰੀ ਨਹੀਂ ਹੋਈ ਅਤੇ ਚੋਣ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲ ਰਹੀ ਹੈ।

ਜ਼ਿਲ੍ਹਾ ਬਠਿੰਡਾ ਦੀ ਸਵੇਰੇ 11 ਵਜੇ ਤੱਕ ਦੀ ਰਿਪੋਰਟ ਅਨੁਸਾਰ 27.04 ਫ਼ੀਸਦੀ ਵੋਟ ਪੋਲ ਹੋਈ ਹੈ।
ਪਟਿਆਲਾ ਮਗਰੋਂ ਹੁਣ ਲੁਧਿਆਣਾ ’ਚ ਹੋਇਆ ਹੰਗਾਮਾ
ਸਾਹਨੇਵਾਲ ਵਾਰਡ ਨੰਬਰ 11 ਦਾ ਮਾਮਲਾ
ਵੋਟਰ ਲਿਸਟ ’ਚ ਨਾ ਹੋਣ ਕਾਰਨ ਭੜਕੇ ਵੋਟਰ
ਕਸਬਾ ਬਨੂੜ ਦੇ ਵਾਰਡ ਨੰਬਰ 6 ਵਿੱਚ ਵੋਟਾਂ ਪੈ ਰਹੀਆਂ ਹਨ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਖੜੇ ਹਨ ਉਸ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਮਨ ਸ਼ਾਂਤੀ ਨਾਲ ਵੋਟਾਂ ਪੈ ਰਹੀਆਂ ਹਨ ਲੋਕਾਂ ਵਿੱਚ ਵੋਟਾਂ ਪਾਉਣ ਦਾ ਭਾਰੀ ਉਤਸਾਹ ਹੈ।
ਬਲਾਚੌਰ ਨਗਰ ਕੌਂਸਲ ਚੋਣਾਂ ਸਵੇਰੇ 7 ਵਜੇ ਸ਼ੁਰੂ ਹੋ ਗਈਆਂ ਬਲਾਚੌਰ ਵਿੱਚ 15 ਬੂਥ ਬਣਾਏ ਗਏ ਹਨ ਇਹਨਾਂ 15 ਬੂਥਾਂ ਉੱਤੇ 16490 ਵੋਟਰ ਤੇ 43 ਉਮੀਦਵਾਰਾਂ ਦੇ ਕਿਸਮਤ ਦਾ ਫੈਸਲਾ ਅੱਜ ਸ਼ਾਮ 4 ਵਜੇ ਤੋਂ ਬਾਅਦ ਹੋਵੇਗਾ I ਪੁਲਿਸ ਪ੍ਰਸ਼ਾਸਨ ਵਲੋਂ ਪੁਖਤਾ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਪੂਰੀ ਮੁਸਤੈਦੀ ਦੇ ਨਾਲ ਵੋਟਿੰਗ ਕਰਵਾ ਰਿਹਾ ਹੈ I
ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੇ ਆਪਣੇ ਪਰਿਵਾਰ ਸਮੇਤ ਵਾਰਡ ਨੰ: 59 ਦੇ ਬੂਥ ਨੰਬਰ 6 'ਤੇ ਆਪਣੀ ਵੋਟ ਪਾਈ।ਚੁੱਘ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਸ਼ਰੇਆਮ ਧੋਖਾ ਦਿੱਤਾ ਹੈ ਪਰ ਭਾਜਪਾ ਨੂੰ ਖੂਬ ਸਮਰਥਨ ਮਿਲ ਰਿਹਾ ਹੈ, ਇਸ ਵਾਰ ਚੋਣਾਂ 'ਚ ਭਾਜਪਾ ਹੀ ਜਿੱਤੇਗੀ। ਹੋ ਜਾਵੇਗਾ
ਅੰਮ੍ਰਿਤਸਰ ਵਿੱਚ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਵੇਰ ਤੋਂ ਹੀ ਕਈ ਬੂਥਾਂ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਸਵੇਰੇ 9 ਵਜੇ ਤੱਕ ਅੰਮ੍ਰਿਤਸਰ ਵਿੱਚ ਔਸਤਨ 9 ਫੀਸਦੀ, ਅਜਨਾਲਾ ਵਿੱਚ 12 ਫੀਸਦੀ ਅਤੇ ਬਾਬਾ ਬਕਾਲਾ ਸਾਹਿਬ ਵਿੱਚ 9.5 ਫੀਸਦੀ ਵੋਟਿੰਗ ਹੋਈ ਹੈ।
ਨਗਰ ਨਿਗਮ ਪਟਿਆਲਾ, ਨਗਰ ਪੰਚਾਇਤ ਘੱਗਾ ਅਤੇ ਭਾਦਸੋਂ ਸਮੇਤ ਨਗਰ ਕੌਂਸਲ ਨਾਭਾ, ਰਾਜਪੁਰਾ ਤੇ ਪਾਤੜਾਂ ਦੀਆਂ ਉਪ ਚੋਣਾਂ ਲਈ ਸਵੇਰੇ 9 ਵਜੇ ਤੱਕ 7 ਫ਼ੀਸਦੀ ਵੋਟਿੰਗ ਹੋਈ।
ਨਗਰ ਪੰਚਾਇਤ ਖੇਮਕਰਨ ਦੇ ਵਾਰਡ 3,6,8,11,13 ਲਈ ਵੋਟਿੰਗ ਸ਼ਾਂਤੀਪੂਰਵਕ ਸ਼ੁਰੂ ਹੋ ਗਈ। ਇੱਥੇ ਕੁੱਲ 13 ਵਾਰਡ ਹਨ, ਜਿਨ੍ਹਾਂ ਵਿੱਚੋਂ ਅੱਠ ਵਾਰਡਾਂ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ।
ਸਿਆਸਤ ਵਿੱਚ ਇਹ ਰਵਾਇਤ ਰਹੀ ਹੈ ਕਿ ਨਗਰ ਪੰਚਾਇਤ ਖੇਮਕਰਨ ਦੇ 5 ਵਾਰਡਾਂ ਅਤੇ ਨਗਰ ਪੰਚਾਇਤ ਭਿੱਖੀਵਿੰਡ ਦੇ 1 ਵਾਰਡ ਦੀ ਉਪ ਚੋਣ ਰਿਟਰਨਿੰਗ ਅਫ਼ਸਰ ਕਮ ਐਸਡੀਐਮ ਗੁਰਦੇਵ ਸਿੰਘ ਦੀ ਦੇਖ-ਰੇਖ ਵਿੱਚ ਹੋ ਰਹੀ ਹੈ। ਧਾਮ।
ਬਰਨਾਲਾ ਜ਼ਿਲ੍ਹੇ ਦੀ ਨਗਰ ਪੰਚਾਇਤ ਹੰਡਿਆਇਆ ਦੇ 12 ਵਾਰਡਾਂ ਦੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ ਹੈ, ਭਾਵੇਂ ਠੰਢ ਕਾਰਨ ਲੋਕ ਪੋਲਿੰਗ ਬੂਥਾਂ 'ਤੇ ਘੱਟ ਹੀ ਪਹੁੰਚੇ ਪਰ ਜਿਵੇਂ-ਜਿਵੇਂ ਦਿਨ ਚੜ੍ਹਦਾ ਜਾ ਰਿਹਾ ਹੈ | ਲੋਕਾਂ ਵਿੱਚ ਦੇਖਿਆ ਜਾ ਰਿਹਾ ਹੈ,
ਪਟਿਆਲਾ ਦੇ ਵਾਰਡ ਨੰਬਰ 40 ਦੇ ਵਿੱਚ ਸਵੇਰੇ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਗੁੰਡਾਗਰਦੀ ਦੀ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਫਿਲਹਾਲ ਮਾਹੌਲ ਸ਼ਾਂਤੀ ਪੂਰਵਕ ਹੈ ਪਰ ਪਟਿਆਲਾ ਵਿਖੇ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਦੀਆਂ ਇਸ ਤਸਵੀਰਾਂ ਨਾਲ ਵੋਟਰ ਦਹਿਸ਼ਤ ਵਿੱਚ ਹਨ
ਖੇਮਕਰਨ ਨਗਰ ਪੰਚਾਇਤ ਲਈ ਮੱਠੀ ਰਫਤਾਰ ਨਾਲ ਵੋਟਾਂ ਪਾਉਣ ਦਾ ਕੰਮ ਹੋਇਆ ਸ਼ੁਰੂ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਕੀਤੇ ਗਏ ਪੁਖਤਾ ਪ੍ਰਬੰਧ
ਹੁਸ਼ਿਆਰਪੁਰ ਨਗਰ ਨਿਗਮ ਦੇ ਤਿੰਨ 6,7,27 ਵਾਰਡ ਦੀ ਅੱਜ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਸੇਵਰ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ ਜੋ ਸ਼ਾਮ ਚਾਰ ਵਜੇ ਤੱਕ ਰਹੇਗੀ। ਉੱਥੇ ਹੀ ਵੋਟ ਪੋਲ ਕਾਰਨ ਆਏ ਲੋਕ ਦਾ ਕਹਿਣਾ ਹੈ ਕਿ ਜੋ ਵਿਅਕਤੀ ਉਨ੍ਹਾਂ ਦੀ ਵਾਰਡ ਦਾ ਇਮਾਨਦਾਰੀ ਨਾਲ ਕੰਮ ਕਰਵਾ ਸਕੇ ਉਹ ਉਸ ਨੂੰ ਆਪਣਾ ਵੋਟ ਪੋਲ ਕਰ ਰਹੇ ਹਨ।
Municipal Corporation Election 2024 Live Updates : ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ 21 ਦਸੰਬਰ ਅੱਜ ਨੂੰ ਨਗਰ ਨਿਗਮ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਇਸ ਦੇ ਲਈ ਚੋਣ ਕਮਿਸ਼ਨ ਦੀਆਂ ਅਗਲੀਆਂ ਤਿਆਰੀਆਂ ਮੁਕੰਮਲ ਹੋਣ ਦੇ ਦਾਅਵੇ ਕੀਤੇ ਗਏ ਹਨ। ਚੋਣਾਂ ਵਿੱਚ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੇ 700 ਤੋਂ ਵੱਧ ਉਮੀਦਵਾਰ ਮੈਦਾਨ ਵਿੱਚ ਹਨ। ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਦੀ 9 ਦਸੰਬਰ ਆਖਰੀ ਮਿਤੀ ਸੀ।
ਪੰਜ ਨਗਰ ਨਿਗਮਾਂ ਅਤੇ 41 ਨਗਰ ਕੌਂਸਲਾਂ ਦੀਆਂ 21 ਦਸੰਬਰ ਨੂੰ ਅੱਜ ਹੋ ਰਹੀ ਵੋਟਿੰਗ ਨੂੰ ਲੈ ਕੇ ਚੋਣ ਕਮਿਸ਼ਨ ਨੇ ਪੰਜਾਬ ’ਚ ਛੁੱਟੀ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਫਗਵਾੜਾ ਅਤੇ ਪਟਿਆਲਾ ਵਿੱਚ ਨਿਗਮ ਚੋਣਾਂ ਹੋ ਰਹੀਆਂ ਹਨ। ਇਨ੍ਹਾਂ 5 ਸ਼ਹਿਰਾਂ ਵਿੱਚ 37 ਲੱਖ, 32 ਹਜ਼ਾਰ ਵੋਟਰ ਹਨ। ਜਿਨ੍ਹਾ ਵਿੱਚ 19 ਲੱਖ, 55 ਹਜ਼ਾਰ ਮਰਦ ਵੋਟਰ ਹਨ, 17 ਲੱਖ, 75 ਹਜ਼ਾਰ ਔਰਤਾਂ ਵੋਟਰ ਹਨ। ਇਨ੍ਹਾਂ ਵੋਟਰਾਂ ਰਾਹੀਂ ਨਗਰ ਨਿਗਮ ਵਿੱਚ 381 ਮੈਂਬਰ ਚੁਣੇ ਜਾਣਗੇ, ਜਦਕਿ ਨਗਰ ਕੌਂਸਲਾਂ ਵਿੱਚ 598 ਮੈਂਬਰ ਚੁਣੇ ਜਾਣਗੇ।
ਅੰਮ੍ਰਿਤਸਰ
ਅੰਮ੍ਰਿਤਸਰ ਜ਼ਿਲ੍ਹੇ ਦੇ 113 ਅਤੇ ਸ਼ਹਿਰ ਦੇ 85 ਵਾਲਾਂ ਦੇ ਲਈ ਚੋਣ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਅੰਮ੍ਰਿਤਸਰ ਵਿੱਚ ਬਣਾਏ ਗਏ ਵੱਖ ਵੱਖ 13 ਕੇਂਦਰਾਂ ਤੋਂ ਅੱਜ ਪੋਲਿੰਗ ਪਾਰਟੀਆਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠਾਂ ਬਣਾਏ ਗਏ ਕੁੱਲ 841 ਬੂਥਾਂ ਦੇ ਲਈ ਸਖਤ ਸੁਰੱਖਿਆ ਪ੍ਰਬੰਧ ਦਾ ਹੇਠ ਰਵਾਨਾ ਹੋਈਆਂ।
ਅੰਮ੍ਰਿਤਸਰ ਦੇ 85 ਵਾਰਡਾਂ ਤੋਂ ਇਲਾਵਾ ਬਾਬਾ ਬਕਾਲਾ ਅਤੇ ਰਾਜਾ ਸਾਂਸੀ ਦੇ 13 13 ਵਾਰ ਮਜੀਠਾ ਤੇ ਰਈਆ ਦਾ ਇੱਕ ਇੱਕ ਵਾਰ ਅਤੇ ਅਜਨਾਲਾ ਦੇ ਦੋ ਵਾਲਾਂ ਲਈ ਵੋਟਾਂ ਪੈਣ ਦਾ ਕੰਮ ਨੇ ਚੜਾਇਆ ਜਾਵੇਗਾ। ਪੁਲਿਸ ਅਧਿਕਾਰੀਆਂ ਦੇ ਅਨੁਸਾਰ ਚੋਣ ਪ੍ਰਕਿਰਿਆ ਨੂੰ ਸ਼ਾਂਤੀ ਪੂਰਵਕ ਅਤੇ ਪਾਰਦਰਸ਼ੀ ਢੰਗ ਦੇ ਨਾਲ ਨੇਪਰੇ ਚੜਾਉਣ ਦੇ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਅਤੇ ਹਰ ਪੋਲਿੰਗ ਬੂਥ ਤੇ ਛੇ ਤੋਂ ਸੱਤ ਸੁਰੱਖਿਆ ਮੁਲਾਜ਼ਮ ਤੇ ਰਾਤ ਰਹਿਣਗੇ ਜ਼ਿਨ੍ਹਾਂ ਦੀ ਗਿਣਤੀ ਸੰਵੇਦਨਸ਼ੀਲ ਅਤੇ ਅਤੀ ਸੰਵੇਦਨਸ਼ੀਲ ਬੂਥਾ ਤੇ ਹੋਰ ਵੀ ਜਿਆਦਾ ਰਹੇਗੀ।
ਇਸ ਤੋਂ ਇਲਾਵਾ ਚੋਣ ਪ੍ਰਕਿਰਿਆ ਦੇ ਦੌਰਾਨ ਪੈਟਰੋਲੀਜ ਦੀ ਵੀ ਤੈਨਾਤੀ ਕੀਤੀ ਜਾਵੇਗੀ ਜੋ ਲਗਾਤਾਰ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਚੋਣ ਪ੍ਰਕਿਰਿਆ ਨੂੰ ਅਮਨ ਸ਼ਾਂਤੀ ਨਾਲ ਨੇਪਰੇ ਚੜਾਉਣ ਦਾ ਯਤਨ ਕਰਨਗੀਆਂ ਅਧਿਕਾਰੀਆਂ ਅਨੁਸਾਰ ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇ ਤੋਂ ਲੈ ਕੇ ਬਾਅਦ ਦੁਪਹਿਰ 4 ਵਜੇ ਤੱਕ ਹੋਵੇਗਾ ਉਸ ਤੋਂ ਬਾਅਦ ਉਹਨਾਂ ਬੂਥਾ ਤੇ ਹੀ ਵੋਟਾਂ ਦੀ ਗਿਣਤੀ ਕਰਕੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ।
ਜੇਕਰ 2018 ਦੇ ਵਿੱਚ ਹੋਈਆਂ ਨਗਰ ਨਿਗਮ ਚੋਣਾਂ ਤੇ ਝਾਂਤ ਮਾਰੀਏ ਤਾਂ ਕਾਂਗਰਸ ਪਾਰਟੀ ਨੇ ਤੇ 64 ਉਮੀਦਵਾਰਾਂ ਭਾਜਪਾ ਦੇ ਛੇ ਸ਼੍ਰੋਮਣੀ ਅਕਾਲੀ ਦਲ ਦੇ ਸੱਤ ਅਤੇ ਅੱਠ ਅਜੀਤ ਅੱਠ ਵਾੜਾ ਤੋਂ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਸੀ ਪਰ ਇਸ ਵਾਰ ਸਥਾਨਕ ਸਰਕਾਰਾਂ ਦੀ ਇਹ ਜੰਗ ਕੌਣ ਜਿੱਤੇਗਾ ਇਸ ਦੇ ਲਈ ਇੰਤਜ਼ਾਰ ਰਹੇਗਾ ਕੱਲ ਸ਼ਾਮ ਦਾ ਜਦੋਂ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਜਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਸ੍ਰੀਮਤੀ ਪਰਮਜੀਤ ਕੌਰ ਨੇ ਦੱਸਿਆ ਕਿ ਨਗਰ ਨਿਗਮ ਦੀਆਂ 85 ਵਾਰਡਾਂ ਲਈ ਕੁੱਲ 811 ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 300 ਸੰਵੇਦਨਸ਼ੀਲ ਅਤੇ 245 ਅਤਿ ਸੰਵੇਦਨਸ਼ੀਲ ਹਨ।
ਵਧੀਕ ਜਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਬਾਬਾ ਬਕਾਲਾ ਸਾਹਿਬ ਵਿੱਖੇ 13 ਵਾਰਡਾਂ ਵਿੱਚ 13 ਬੂਥਾਂ ਤੇ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਜਿਥੇ 5 ਬੂਥ ਸੰਵੇਦਨਸ਼ੀਲ, ਰਈਆ ਅਤੇ ਮਜੀਠਾ ਵਿਖੇ 1-1 ਬੂਥ ਤੇ ਚੋਣਾਂ ਹੋਣੀਆਂ ਹਨ ਅਤੇ 1-1 ਬੂਥ ਨੂੰ ਹੀ ਸੰਵੇਦਨਸ਼ੀਲ, ਰਾਜਾਸਾਂਸੀ ਵਿਖੇ 13 ਵਾਰਡਾਂ ਵਿੱਚ 13 ਬੂਥਾਂ ਅਤੇ ਅਜਨਾਲਾ ਵਿਖੇ 2 ਵਾਰਡਾਂ ਵਿੱਚ 2 ਬੂਥਾਂ ਤੇ ਚੋਣ ਕਰਵਾਈ ਜਾਣੀ ਹੈ। ਉਨਾਂ ਦੱਸਿਆ ਕਿ ਇਸ ਤਰ੍ਹਾਂ ਜਿਲ੍ਹੇ ਵਿੱਚ 115 ਵਾਰਡਾਂ ਤੇ ਚੋਣਾਂ ਕਰਵਾਈਆਂ ਜਾਣੀਆਂ ਹਨ। ਜਿਥੇ 289 ਆਮ ਬੂਥ, 307 ਸੰਵੇਦਨਸ਼ੀਲ ਅਤੇ 245 ਅਤਿ ਸੰਵੇਦਨਸ਼ੀਲ ਬੂਥ ਐਲਾਨੇ ਗਏ ਹਨ।
ਹੁਸ਼ਿਆਰਪੁਰ
ਹੁਸ਼ਿਆਰਪੁਰ ਨਗਰ ਨਿਗਮ ਦੇ ਤਿੰਨ ਵਾਰਡਾਂ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਅੱਜ ਪੋਲਿੰਗ ਟੀਮਾਂ ਰਵਾਨਾ ਕੀਤੀਆਂ ਗਈਆਂ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਤਹਿਸੀਲਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਦੇ 6,7 ਤੇ 27 ਨੰਬਰ ਵਾਰਡ ਲਈ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਅਤੇ ਪੋਲੀਟੈਕਨਿਕ ਕਾਲਜ ਤੋਂ ਟੀਮਾਂ ਨੂੰ ਰਵਾਨਾ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹਨਾਂ ਤਿੰਨਾਂ ਵਾਰਡਾਂ ਲਈ 8 ਟੀਮਾਂ ਰਵਾਨਾ ਕੀਤੀਆਂ ਗਈਆਂ ਹਨ ਅਤੇ ਕੱਲ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਉਸ ਉਪਰੰਤ ਉੱਥੇ ਹੀ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਨਤੀਜੇ ਐਲਾਨੇ ਜਾਣਗੇ।
- PTC NEWS