Thu, May 22, 2025
Whatsapp

Talwandi Sabo Murder : ਤਲਵੰਡੀ ਸਾਬੋ 'ਚ ਕਤਲ ਦੀ ਵਾਰਦਾਤ, ਖੇਤਾਂ 'ਚ ਸੁੱਟੀ ਵਿਅਕਤੀ ਦੀ ਲਾਸ਼, ਸੜਕ ਤੋਂ ਮਿਲਿਆ ਮੋਟਰਸਾਈਕਲ

Talwandi Sabo News : ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦਾ ਮੋਟਰਸਾਈਕਲ ਸੜਕ 'ਤੇ ਡਿੱਗਿਆ ਪਿਆ ਮਿਲਿਆ। ਪੁਲਿਸ ਨੇ ਮੋਟਰਸਾਈਕਲ ਕਬਜ਼ੇ 'ਚ ਲੈ ਕੇ ਮਾਮਲੇ ਦੀ ਜ਼ਾਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਹਿਚਾਣ ਦਰਸ਼ਨ ਸਿੰਘ ਪੁੱਤਰ ਸੋਣ ਸਿੰਘ ਬਾਂਦਰ ਪੱਤੀ ਪਿੰਡ ਭਾਗੀਵਾਦਰ ਵਜੋਂ ਹੋਈ।

Reported by:  PTC News Desk  Edited by:  KRISHAN KUMAR SHARMA -- February 19th 2025 03:27 PM -- Updated: February 19th 2025 03:32 PM
Talwandi Sabo Murder : ਤਲਵੰਡੀ ਸਾਬੋ 'ਚ ਕਤਲ ਦੀ ਵਾਰਦਾਤ, ਖੇਤਾਂ 'ਚ ਸੁੱਟੀ ਵਿਅਕਤੀ ਦੀ ਲਾਸ਼, ਸੜਕ ਤੋਂ ਮਿਲਿਆ ਮੋਟਰਸਾਈਕਲ

Talwandi Sabo Murder : ਤਲਵੰਡੀ ਸਾਬੋ 'ਚ ਕਤਲ ਦੀ ਵਾਰਦਾਤ, ਖੇਤਾਂ 'ਚ ਸੁੱਟੀ ਵਿਅਕਤੀ ਦੀ ਲਾਸ਼, ਸੜਕ ਤੋਂ ਮਿਲਿਆ ਮੋਟਰਸਾਈਕਲ

Talwandi Sabo Murder : ਤਲਵੰਡੀ ਸਾਬੋ-ਬਠਿੰਡਾ ਰੋਡ 'ਤੇ ਇੱਕ ਨੌਜਵਾਨ ਨੂੰ ਕੁੱਟ-ਕੁੱਟ ਕੇ ਕੀਤੇ ਜਾਣ ਦੀ ਸੂਚਨਾ ਹੈ, ਜਿਸ ਤੋਂ ਬਾਅਦ ਲਾਸ਼ ਨੂੰ ਖੇਤਾਂ ਵਿੱਚ ਸੁੱਟ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦਾ ਮੋਟਰਸਾਈਕਲ ਸੜਕ 'ਤੇ ਡਿੱਗਿਆ ਪਿਆ ਮਿਲਿਆ। ਪੁਲਿਸ ਨੇ ਮੋਟਰਸਾਈਕਲ ਕਬਜ਼ੇ 'ਚ ਲੈ ਕੇ ਮਾਮਲੇ ਦੀ ਜ਼ਾਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਹਿਚਾਣ ਦਰਸ਼ਨ ਸਿੰਘ ਪੁੱਤਰ ਸੋਣ ਸਿੰਘ ਬਾਂਦਰ ਪੱਤੀ ਪਿੰਡ ਭਾਗੀਵਾਦਰ ਵਜੋਂ ਹੋਈ।

ਪੰਜਾਬ ਵਿੱਚ ਕਤਲਾਂ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ, ਜਿਸ ਤਹਿਤ ਬੀਤੀ ਰਾਤ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਤੇ ਜੀਵਨ ਸਿੰਘ ਵਾਲਾ ਦੇ ਵਿਚਕਾਰ ਇੱਕ ਨੌਜਵਾਨ ਵਿਅਕਤੀ ਦੀ ਲਾਸ਼ ਮਿਲਣ ਨਾਲ ਆਸ-ਪਾਸ ਦੇ ਪਿੰਡਾਂ ਵਿੱਚ ਸਨਸਨੀ ਫੈਲ ਗਈ ਹੈ, ਜਿਸ ਦਾ ਪਤਾ ਜਦੋਂ ਤਲਵੰਡੀ ਸਾਬੋ ਦੀ ਥਾਣਾ ਮੁਖੀ ਪਰਬਤ ਸਿੰਘ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਤੁਰੰਤ ਘਟਨਾ ਵਾਲੇ ਸਥਾਨ ਤੇ ਪਹੁੰਚੇ ਅਤੇ ਲਾਸ਼ ਕਬਜ਼ੇ ਵਿੱਚ ਲੈ ਕੇ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਰਖਵਾਈ।


ਡੀਐਸਪੀ ਨੇ ਦੱਸਿਆ ਕਿ ਲੰਘੀ ਰਾਤ ਤਲਵੰਡੀ ਸਾਬੋ ਦੇ ਥਾਣੇਦਾਰ ਜਸਕੌਰ ਸਿੰਘ ਨੂੰ ਸੂਚਨਾ ਮਿਲੀ ਕਿ ਪਿੰਡ ਜੀਵਨ ਸਿੰਘ ਵਾਲਾ ਲੰਘ ਕੇ ਸੜਕ ਦੇ ਉੱਤੇ ਇੱਕ ਮੋਟਰਸਾਈਕਲ ਪਲਟੀਨਾ ਡਿੱਗਿਆ ਪਿਆ ਹੈ। ਸੂਚਨਾ ਮਿਲਣ ਤੇ ਤੁਰੰਤ ਤਲਵੰਡੀ ਸਾਬੋ ਦੀ ਪੁਲਿਸ ਘਟਨਾ ਸਥਾਨ ਤੇ ਪਹੁੰਚੀ ਤਾਂ ਪਤਾ ਲੱਗਿਆ ਕਿ ਇੱਕ ਵਿਅਕਤੀ ਨੂੰ ਮਾਰ ਕੁੱਟ ਕੇ ਖੇਤਾਂ ਵਿੱਚ ਸੁੱਟਿਆ ਪਿਆ ਸੀ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਤਲਵੰਡੀ ਸਾਬੋ ਦੇ ਹਸਪਤਾਲ ਵਿੱਚ ਰਖਵਾਈ ਗਈ ਹੈ, ਜਿਸ ਦੀ ਪਹਿਚਾਣ ਦਰਸ਼ਨ ਸਿੰਘ ਪੁੱਤਰ ਸੌਣ ਸਿੰਘ ਬਾਂਦਰ ਪੱਤੀ ਭਾਗੀਵਾਂਦਰ ਵਜੋਂ ਹੋਈ। ਪੁਲਿਸ ਇਸ ਮਾਮਲੇ ਨੂੰ ਟਰੇਸ ਕਰਨ ਲਈ ਦੋ ਤਿੰਨ ਥਿਓਰੀਆਂ 'ਤੇ ਕੰਮ ਕਰ ਰਹੀ ਹੈ ਤੇ ਜਲਦੀ ਹੀ ਮੁਲਜਮਾਂ ਦੀ ਪਹਿਚਾਣ ਕਰ ਲਈ ਜਾਵੇਗੀ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ।

- PTC NEWS

Top News view more...

Latest News view more...

PTC NETWORK