Sat, Dec 6, 2025
Whatsapp

Nabha ਦੇ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਸੇਮ ਨਾਲੇ 'ਚ ਪਲਟੀ, ਵਿਦਿਆਰਥੀਆਂ ਨੂੰ ਬੱਸ 'ਚੋਂ ਸੁਰੱਖਿਅਤ ਕੱਢਿਆ ਬਾਹਰ

Nabha School Bus Accident : ਨਾਭਾ ਦੇ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਅੱਜ ਸਵੇਰੇ ਪਿੰਡ ਦੁਲੱਦੀ ਦੇ ਸੇਮ ਨਾਲੇ ਵਿਚ ਪਲਟ ਜਾਣ ਦੀ ਖ਼ਬਰ ਮਿਲੀ ਹੈ। ਸਕੂਲ ਬੱਸ ਵਿੱਚ 20 ਵਿਦਿਆਰਥੀ ਸਵਾਰ ਸਨ ,ਜਿਨ੍ਹਾਂ ਨੂੰ ਬੱਸ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਖੁਸ਼ਕਿਸਮਤੀ ਨਾਲ ਬੱਚੇ ਸੁਰੱਖਿਅਤ ਹਨ

Reported by:  PTC News Desk  Edited by:  Shanker Badra -- September 08th 2025 10:25 AM -- Updated: September 08th 2025 10:26 AM
Nabha  ਦੇ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਸੇਮ ਨਾਲੇ 'ਚ ਪਲਟੀ, ਵਿਦਿਆਰਥੀਆਂ ਨੂੰ ਬੱਸ 'ਚੋਂ ਸੁਰੱਖਿਅਤ ਕੱਢਿਆ ਬਾਹਰ

Nabha ਦੇ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਸੇਮ ਨਾਲੇ 'ਚ ਪਲਟੀ, ਵਿਦਿਆਰਥੀਆਂ ਨੂੰ ਬੱਸ 'ਚੋਂ ਸੁਰੱਖਿਅਤ ਕੱਢਿਆ ਬਾਹਰ

Nabha School Bus Accident :  ਨਾਭਾ ਦੇ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਅੱਜ ਸਵੇਰੇ ਪਿੰਡ ਦੁਲੱਦੀ ਦੇ ਸੇਮ ਨਾਲੇ ਵਿਚ ਪਲਟ ਜਾਣ ਦੀ ਖ਼ਬਰ ਮਿਲੀ ਹੈ। ਸਕੂਲ ਬੱਸ ਵਿੱਚ 20 ਵਿਦਿਆਰਥੀ ਸਵਾਰ ਸਨ ,ਜਿਨ੍ਹਾਂ ਨੂੰ ਬੱਸ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਖੁਸ਼ਕਿਸਮਤੀ ਨਾਲ ਬੱਚੇ ਸੁਰੱਖਿਅਤ ਹਨ। 

ਜਾਣਕਾਰੀ ਅਨੁਸਾਰ ਸਥਾਨਕ ਪ੍ਰਾਈਵੇਟ ਸਕੂਲ ਦੀ ਬੱਸ ਨਾਭਾ ਹਲਕੇ ਦੇ ਪਿੰਡਾਂ ਤੋਂ ਬੱਚੇ ਲੈ ਕੇ ਸਕੂਲ ਵੱਲ ਆ ਰਹੀ ਸੀ। ਇਸ ਦੌਰਾਨ ਅਚਾਨਕ ਕਕਰਾਲਾ ਦੁਲੱਦੀ ਸੜਕ ਦੇ ਕਿਨਾਰੇ ਬਣੇ ਸੇਮ ਨਾਲੇ ਵਿਚ ਸਕੂਲ ਬੱਸ ਪਲਟ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਕੂਲ ਦਾ ਸਟਾਫ਼ ਅਤੇ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ।


ਇੱਕ ਵਿਦਿਆਰਥੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਹਮਣੇ ਤੋਂ ਇਕ ਵਾਹਨ ਆ ਗਿਆ, ਜਿਸ ਕਰਕੇ ਸਕੂਲ ਬੱਸ ਦੇ ਡਰਾਈਵਰ ਨੇ ਬੱਸ ਨੂੰ ਕਿਨਾਰੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੱਸ ਇਕਦਮ ਸੇਮ ਨਾਲੇ ਵਿਚ ਪਲਟ ਗਈ, ਜਿਸ ਕਰਕੇ ਉਨ੍ਹਾਂ ਨੇ ਤੁਰੰਤ ਸ਼ੀਸ਼ਾ ਤੋੜ ਕੇ ਬੱਚਿਆਂ ਨੂੰ ਬਾਹਰ ਕੱਢਿਆ। 

ਇਸ ਮੌਕੇ ’ਤੇ ਪਹੁੰਚੇ ਸਕੂਲ ਸਟਾਫ਼ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਘਟਨਾ ਸੰਬੰਧੀ ਸੂਚਨਾ ਮਿਲੀ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚ ਗਏ ਹਨ। ਇਸ ਮੌਕੇ ’ਤੇ ਪਹੁੰਚੇ ਪੁਲਿਸ ਚੌਂਕੀ ਸੀਟਾਂ ਵਾਲਾ ਦੇ ਇੰਚਾਰਜ ਗੁਰਮੀਤ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ, ਜਿਸ ਉਪਰੰਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

 

- PTC NEWS

Top News view more...

Latest News view more...

PTC NETWORK
PTC NETWORK