Sun, Nov 9, 2025
Whatsapp

Shaheedi Shatabdi ਨੂੰ ਸਮਰਪਿਤ ਨਗਰ ਕੀਰਤਨ ਸ੍ਰੀ ਮੁਕਤਸਰ ਸਾਹਿਬ ਪਹੁੰਚਿਆ ,ਵੱਡੀ ਗਿਣਤੀ 'ਚ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਕੀਤਾ ਸਵਾਗਤ

Sri Muktsar Sahib News : ਅਸਾਮ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਧੋਬੜੀ ਸਾਹਿਬ ਤੋਂ ਆਰੰਭ ਹੋਇਆ ਇਹ ਪਵਿੱਤਰ ਨਗਰ ਕੀਰਤਨ ਭਾਰਤ ਦੀਆਂ 23 ਸਟੇਟਾਂ ਵਿੱਚੋਂ ਗੁਜ਼ਰਦਾ ਹੋਇਆ ਆਖਿਰਕਾਰ ਪੰਜਾਬ ਦੀ ਧਰਤੀ 'ਤੇ ਪਹੁੰਚਿਆ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾਂ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ

Reported by:  PTC News Desk  Edited by:  Shanker Badra -- November 02nd 2025 01:15 PM
Shaheedi Shatabdi ਨੂੰ ਸਮਰਪਿਤ ਨਗਰ ਕੀਰਤਨ ਸ੍ਰੀ ਮੁਕਤਸਰ ਸਾਹਿਬ ਪਹੁੰਚਿਆ ,ਵੱਡੀ ਗਿਣਤੀ 'ਚ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਕੀਤਾ ਸਵਾਗਤ

Shaheedi Shatabdi ਨੂੰ ਸਮਰਪਿਤ ਨਗਰ ਕੀਰਤਨ ਸ੍ਰੀ ਮੁਕਤਸਰ ਸਾਹਿਬ ਪਹੁੰਚਿਆ ,ਵੱਡੀ ਗਿਣਤੀ 'ਚ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਕੀਤਾ ਸਵਾਗਤ

Sri Muktsar Sahib News : ਅਸਾਮ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਧੋਬੜੀ ਸਾਹਿਬ ਤੋਂ ਆਰੰਭ ਹੋਇਆ ਇਹ ਪਵਿੱਤਰ ਨਗਰ ਕੀਰਤਨ ਭਾਰਤ ਦੀਆਂ 23 ਸਟੇਟਾਂ ਵਿੱਚੋਂ ਗੁਜ਼ਰਦਾ ਹੋਇਆ ਆਖਿਰਕਾਰ ਪੰਜਾਬ ਦੀ ਧਰਤੀ 'ਤੇ ਪਹੁੰਚਿਆ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾਂ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਮੁਕਤਸਰ ਸਾਹਿਬ ਵਿੱਚ ਨਗਰ ਕੀਰਤਨ ਪਹੁੰਚਦੇ ਹੀ ਸੰਗਤਾਂ ਵੱਲੋਂ ਭਰਪੂਰ ਪਿਆਰ ਤੇ ਸਨਮਾਨ ਨਾਲ ਸਵਾਗਤ ਕੀਤਾ ਗਿਆ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਨਾ ਸਿਰਫ਼ ਸ਼ਰਧਾ ਪ੍ਰਗਟਾਈ, ਸਗੋਂ ਸ਼ਹੀਦਾਂ ਦੀ ਅਮਰ ਕੁਰਬਾਨੀ ਨੂੰ ਵੀ ਨਮਨ ਕੀਤਾ ਗਿਆ।

ਪਵਿੱਤਰ ਨਗਰ ਕੀਰਤਨ 21 ਅਗਸਤ ਨੂੰ ਅਸਾਮ ਤੋਂ ਸ਼ੁਰੂ ਹੋਇਆ ਸੀ ਜਿਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ, ਸਿਧਾਂਤਾਂ ਅਤੇ ਸ਼ਹਾਦਤ ਬਾਰੇ ਛੇ ਤੋਂ ਸੱਤ ਭਾਸ਼ਾਵਾਂ ਵਿੱਚ ਤਿਆਰ ਕੀਤਾ ਗਿਆ ਲਿਟਰੇਚਰ ਵੀ ਸੰਗਤਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਹਰ ਖੇਤਰ, ਹਰ ਭਾਸ਼ਾ ਅਤੇ ਹਰ ਸੰਗਤ ਤੱਕ ਗੁਰਬਾਣੀ ਦੇ ਸਨੇਹੇ ਨੂੰ ਪਹੁੰਚਾਇਆ ਜਾ ਸਕੇ। ਇਹ ਨਗਰ ਕੀਰਤਨ ਗੁਜਰਾਤ, ਮਹਾਰਾਸ਼ਟਰ, ਤੇਲੰਗਾਨਾ ਸਮੇਤ ਕਈ ਵੱਡੇ ਰਾਜਾਂ ਵਿੱਚੋਂ ਗੁਜ਼ਰਦਾ ਹੋਇਆ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਰੂਪ ਵਿੱਚ ਅੱਗੇ ਵਧ ਰਿਹਾ ਹੈ।


ਸ੍ਰੀ ਮੁਕਤਸਰ ਸਾਹਿਬ ਵਿੱਚ ਰਾਤ 11 ਵਜੇ ਪਹੁੰਚਣ ਉਪਰੰਤ ਨਗਰ ਕੀਰਤਨ ਨੇ ਗੁਰਦੁਆਰਾ ਟੁੱਟੀ ਗੰਡੀ ਸਾਹਿਬ ਵਿੱਚ ਵਿਸ਼ਰਾਮ ਕੀਤਾ ,ਜਿਸ ਦੌਰਾਨ ਸੰਗਤਾਂ ਦੀ ਵੱਡੀ ਹਾਜ਼ਰੀ ਦੇ ਨਾਲ ਕੀਰਤਨ, ਅਰਦਾਸ ਅਤੇ ਸ਼ਰਧਾ ਭਾਵ ਨਾਲ ਭਰਪੂਰ ਦਰਸ਼ਨ ਕੀਤੇ ਗਏ। ਅੱਜ ਸਵੇਰੇ ਨਗਰ ਕੀਰਤਨ ਗੁਰਦੁਆਰਾ ਸ੍ਰੀ ਖਾਲਸਾ ਦੀਵਾਨ ਫਰੀਦਕੋਟ ਵੱਲ ਰਵਾਨਾ ਹੋਇਆ ਹੈ ,ਜਿੱਥੇ ਅਗਲੇ ਪੜਾਅ ਤਹਿਤ ਫਰੀਦਕੋਟ, ਸੁਲਤਾਨਪੁਰ ਲੋਧੀ, ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ, ਤਰਨਤਾਰਨ ਤੋਂ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਮਾਪਤ ਹੋਵੇਗਾ।

ਗਿਆਨੀ ਸਰਬਜੀਤ ਸਿੰਘ, ਹੈਡ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਨਗਰ ਕੀਰਤਨ ਸਿਰਫ਼ ਇੱਕ ਧਾਰਮਿਕ ਯਾਤਰਾ ਹੀ ਨਹੀਂ, ਸਗੋਂ ਸਿੱਖ ਕੌਮ ਦੇ ਬਲਿਦਾਨਾਂ ਅਤੇ ਸਿਧਾਂਤਾਂ ਨੂੰ ਸੰਸਾਰ ਤੱਕ ਪਹੁੰਚਾਉਣ ਦਾ ਮਾਧਿਅਮ ਹੈ। ਉਨ੍ਹਾਂ ਕਿਹਾ ਕਿ ਮੁਕਤਸਰ ਸਾਹਿਬ ਦੀ ਸੰਗਤ ਵੱਲੋਂ ਕੀਤਾ ਗਿਆ ਸਵਾਗਤ ਯਾਦਗਾਰ ਹੈ ਅਤੇ ਇਹ ਸ਼ਹੀਦੀ ਯਾਤਰਾ ਆਉਣ ਵਾਲੀਆਂ ਪੀੜੀਆਂ ਨੂੰ ਵੀ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਲਿਦਾਨ ਦੀ ਯਾਦ ਦਲਾਏਗੀ। 

ਸ੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਪੀਟੀਸੀ ਨਿਊਜ਼ 

- PTC NEWS

Top News view more...

Latest News view more...

PTC NETWORK
PTC NETWORK