Sun, May 31, 2026
Whatsapp

Nangal News : ਨਗਰ ਕੌਂਸਲ ਕਰਮਚਾਰੀਆਂ ਦੀ ਹੜਤਾਲ ਜਾਰੀ, ਸਫ਼ਾਈ ਤੋਂ ਲੈ ਕੇ ਪੀਣ ਵਾਲੇ ਪਾਣੀ ਦੀ ਸਪਲਾਈ ਤੱਕ ਸਾਰੀਆਂ ਸੇਵਾਵਾਂ ਬੰਦ

Nangal News : ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਸਭ ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਵਿੱਚ ਸਫਾਈ, ਪਾਣੀ ਸਪਲਾਈ, ਸੀਵਰੇਜ ਤੇ ਸਟ੍ਰੀਟ ਲਾਈਟਾਂ ਦੇ ਰੱਖ-ਰਖਾਵ ਸਮੇਤ ਹੋਰ ਸੇਵਾਵਾਂ ਦੇ ਠੇਕੇ ਇੱਕ ਹੀ ਠੇਕੇਦਾਰ ਨੂੰ ਸੌਂਪਣ ਦੇ ਵਿਰੋਧ ਵਿੱਚ 13 ਸਤੰਬਰ ਤੋਂ ਨਗਰ ਕੌਂਸਲ ਕਰਮਚਾਰੀ ਅਨਿਸ਼ਚਿਤ ਹੜਤਾਲ ‘ਤੇ ਹਨ। ਹੜਤਾਲ ਦੌਰਾਨ ਸਫ਼ਾਈ ਤੋਂ ਲੈ ਕੇ ਪੀਣ ਵਾਲੇ ਪਾਣੀ ਦੀ ਸਪਲਾਈ ਤੱਕ ਸਾਰੀਆਂ ਸੇਵਾਵਾਂ ਬੰਦ ਹਨ

Reported by:  PTC News Desk  Edited by:  Shanker Badra -- September 24th 2025 06:51 PM
Nangal News : ਨਗਰ ਕੌਂਸਲ ਕਰਮਚਾਰੀਆਂ ਦੀ ਹੜਤਾਲ ਜਾਰੀ, ਸਫ਼ਾਈ ਤੋਂ ਲੈ ਕੇ ਪੀਣ ਵਾਲੇ ਪਾਣੀ ਦੀ ਸਪਲਾਈ ਤੱਕ ਸਾਰੀਆਂ ਸੇਵਾਵਾਂ ਬੰਦ

Nangal News : ਨਗਰ ਕੌਂਸਲ ਕਰਮਚਾਰੀਆਂ ਦੀ ਹੜਤਾਲ ਜਾਰੀ, ਸਫ਼ਾਈ ਤੋਂ ਲੈ ਕੇ ਪੀਣ ਵਾਲੇ ਪਾਣੀ ਦੀ ਸਪਲਾਈ ਤੱਕ ਸਾਰੀਆਂ ਸੇਵਾਵਾਂ ਬੰਦ

Nangal News : ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਸਭ ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਵਿੱਚ ਸਫਾਈ, ਪਾਣੀ ਸਪਲਾਈ, ਸੀਵਰੇਜ ਤੇ ਸਟ੍ਰੀਟ ਲਾਈਟਾਂ ਦੇ ਰੱਖ-ਰਖਾਵ ਸਮੇਤ ਹੋਰ ਸੇਵਾਵਾਂ ਦੇ ਠੇਕੇ ਇੱਕ ਹੀ ਠੇਕੇਦਾਰ ਨੂੰ ਸੌਂਪਣ ਦੇ ਵਿਰੋਧ ਵਿੱਚ 13 ਸਤੰਬਰ ਤੋਂ ਨਗਰ ਕੌਂਸਲ ਕਰਮਚਾਰੀ ਅਨਿਸ਼ਚਿਤ ਹੜਤਾਲ ‘ਤੇ ਹਨ। ਹੜਤਾਲ ਦੌਰਾਨ ਸਫ਼ਾਈ ਤੋਂ ਲੈ ਕੇ ਪੀਣ ਵਾਲੇ ਪਾਣੀ ਦੀ ਸਪਲਾਈ ਤੱਕ ਸਾਰੀਆਂ ਸੇਵਾਵਾਂ ਬੰਦ ਹਨ।

ਨੰਗਲ ਨਗਰ ਕੌਂਸਲ ਦੇ ਨਵਾਂ ਨੰਗਲ ਦਫ਼ਤਰ ਅੱਗੇ ਧਰਨਾ ਲਗਾ ਕੇ ਬੈਠੇ ਕਰਮਚਾਰੀਆਂ ਨੇ ਅੱਜ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ, ਨਗਰ ਕੌਂਸਲ ਨੰਗਲ ਦੇ ਚੇਅਰਮੈਨ ਸੰਜੈ ਸਾਹਨੀ ਅਤੇ ਸਾਰੇ ਪਾਰਸ਼ਦ ਵੀ ਧਰਨਾ ਸਥਾਨ ‘ਤੇ ਪਹੁੰਚੇ ਅਤੇ ਯੂਨੀਅਨ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ।


ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਹੜਤਾਲ ‘ਤੇ ਬੈਠੇ ਕਰਮਚਾਰੀਆਂ ਦੀਆਂ ਮੰਗਾਂ ਪੂਰੀ ਤਰ੍ਹਾਂ ਜਾਇਜ਼ ਹਨ। ਉਹਨਾਂ ਭਰੋਸਾ ਦਿਵਾਇਆ ਕਿ ਕਾਂਗਰਸ ਪਾਰਟੀ ਕਰਮਚਾਰੀਆਂ ਦੇ ਨਾਲ ਹੈ ਅਤੇ ਜੇ ਲੋੜ ਪਈ ਤਾਂ ਅਦਾਲਤ ਦਾ ਰੁਖ ਕਰਨ ਲਈ ਵੀ ਕਾਂਗਰਸ ਪਾਰਟੀ ਤਿਆਰ ਹੈ, ਜਿਸ ਦਾ ਖਰਚਾ ਪਾਰਟੀ ਵੱਲੋਂ ਚੁਕਾਇਆ ਜਾਵੇਗਾ।

ਉਹਨਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਨੰਗਲ ਨਗਰ ਕੌਂਸਲ ਵੱਲੋਂ ਪਾਸ ਕੀਤੇ ਪ੍ਰਸਤਾਵਾਂ ਨੂੰ ਲਾਗੂ ਕਰੇ, ਜਿਨ੍ਹਾਂ ਵਿੱਚ ਅਸਥਾਈ ਕਰਮਚਾਰੀਆਂ ਨੂੰ ਕਾਂਟ੍ਰੈਕਟ ਅਧਾਰ ‘ਤੇ ਰੱਖਣਾ, ਉਹਨਾਂ ਦੀ ਤਨਖਾਹ ਵਧਾਉਣਾ ਅਤੇ ਦਿੱਲੀ ਦੀ ਇੱਕ ਹੀ ਕੰਪਨੀ ਨੂੰ ਦਿੱਤੇ ਗਏ ਸਾਰੇ ਠੇਕੇ ਰੱਦ ਕਰਨਾ ਸ਼ਾਮਲ ਹੈ।

- PTC NEWS

Electrical Saftey authority

Top News view more...

Latest News view more...

PTC NETWORK
PTC NETWORK