Nangal News : ਪਿੰਡ ਬੇਲਾ ਧਿਆਨੀ 'ਚ ਟੁੱਟਿਆ ਲੱਕੜ ਦੇ ਫੱਟਿਆਂ ਵਾਲਾ ਪੁਲ, ਫ਼ਸਲਾਂ ਵੀ ਹੋਈਆਂ ਖ਼ਰਾਬ
Anandpur Sahib News : ਤਹਿਸੀਲ ਨੰਗਲ ਵਿੱਚ ਪੈਂਦੇ ਪਿੰਡ ਬੇਲਾ ਧਿਆਨੀ ਜੋ ਸਤਲੁਜ ਦਰਿਆ ਦੇ ਕੰਢੇ 'ਤੇ ਸਥਿਤ ਹੈ। ਪਿਛਲੇ ਦਿਨੀ ਲਗਾਤਾਰ ਹੋਈ ਬਰਸਾਤ ਕਰਕੇ ਇਸ ਪਿੰਡ ਦੇ ਲਗਭਗ 40 ਦੇ ਕਰੀਬ ਪਰਿਵਾਰਾਂ ਦਾ ਦੂਸਰੇ ਪਿੰਡਾਂ ਨਾਲੋਂ ਆਪਸੀ ਸੰਪਰਕ ਟੁੱਟ ਗਿਆ ਤੇ ਇਸ ਪਿੰਡ ਦੇ 40 ਦੇ ਕਰੀਬ ਪਰਿਵਾਰਾਂ ਦੇ ਉੱਪਰ ਮੁਸੀਬਤ ਦਾ ਪਹਾੜ ਟੁੱਟ ਪਿਆ। ਤਿੰਨ ਚਾਰ ਦਿਨ ਲਗਾਤਾਰ ਇਹ ਲੋਕ ਨਾਲ ਦੇ ਪਿੰਡਾਂ ਨਾਲੋਂ ਟੁੱਟ ਗਏ ,ਪਿੰਡ ਦੇ ਚਾਰੋਂ ਪਾਸੇ ਪਾਣੀ ਹੀ ਪਾਣੀ ਸੀ। ਉਸ ਸਮੇਂ ਇਹਨਾਂ ਪਰਿਵਾਰਾਂ ਨੂੰ ਸਿਰਫ ਕਿਸ਼ਤੀਆਂ ਦੇ ਸਹਾਰੇ ਹੀ ਖਾਣ ਪੀਣ ਦਾ ਸਮਾਨ ਪਹੁੰਚਾਇਆ ਜਾਂਦਾ ਸੀ। ਬੱਚਿਆਂ ਨੂੰ ਐਨਡੀਆਰਐਫ ਦੀ ਟੀਮਾਂ ਵੱਲੋਂ ਸੁਰੱਖਿਅਤ ਸਥਾਨ 'ਤੇ ਲਿਜਾਇਆ ਗਿਆ। ਬਾਕੀ ਪਿੰਡ ਦੇ ਲੋਕ ਆਪਣੇ ਡੰਗਰ ਪਸ਼ੂ ਤੇ ਘਰ ਦੀ ਰਾਖੀ ਲਈ ਪਿੰਡ ਵਿੱਚ ਹੀ ਰਹਿ ਰਹੇ ਸਨ।
ਹੁਣ ਜਦੋਂ ਪਾਣੀ ਘਟਿਆ ਹੈ ਪਰ ਹਾਲੇ ਵੀ ਬੇਲਾ ਧਿਆਨੀ ਦੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਖ਼ਤਮ ਨਹੀਂ ਹੋਈਆਂ। ਪਾਣੀ ਘੱਟ ਹੋਣ ਨਾਲ ਨੁਕਸਾਨ ਵੀ ਦਿਖਣ ਲੱਗ ਪਿਆ। ਮੱਕੀ ਦੀ ਸਾਰੀ ਫ਼ਸਲ ਅਤੇ ਸਬਜੀਆਂ ਖਰਾਬ ਹੋ ਗਈਆਂ ਹਨ। ਪਿੰਡ ਤੱਕ ਪਹੁੰਚਣ ਲਈ ਸਤਲੁਜ ਦਰਿਆ 'ਤੇ ਬਣਾਇਆ ਲੱਕੜ ਦੇ ਫੱਟਿਆਂ ਦਾ ਪੁਲ ਪਾਣੀ ਦੇ ਤੇਜ ਬਹਾਆ ਵਿੱਚ ਰੁੜ ਗਿਆ। ਸਤਲੁਜ ਦਰਿਆ 'ਤੇ ਬਣਾਇਆ ਲੱਕੜ ਦੇ ਫੱਟਿਆਂ ਵਾਲਾ ਪੁਲ ਪਿੰਡ ਵਾਸੀਆਂ ਨੇ ਆਪਣੇ ਹੀ ਸਹਿਯੋਗ ਦੇ ਨਾਲ ਲੱਖਾਂ ਰੁਪਏ ਖਰਚ ਕਰਕੇ ਬਣਾਇਆ ਸੀ, ਜੋ ਕਿ ਇਸ ਵਾਰ ਜਿਆਦਾ ਪਾਣੀ ਆਉਣ ਕਰਕੇ ਪੂਰੇ ਦਾ ਪੂਰਾ ਨੁਕਸਾਨਿਆ ਗਿਆ। ਪਿੰਡ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਦੇ ਅੱਗੇ ਬੇਨਤੀ ਲਗਾਈ ਹੈ ਕਿ ਉਹਨਾਂ ਦੇ ਇਸ ਪਿੰਡ ਨੂੰ ਸਤਲੁਜ ਦਰਿਆ 'ਤੇ ਬਣਿਆ ਲੱਕੜ ਦੇ ਫਟਿਆਂ ਦਾ ਪੁਲ ਹੀ ਇੱਕ ਆਉਣ -ਜਾਣ ਦਾ ਸਾਧਨ ਹੈ। ਜੇਕਰ ਇਸ ਨੂੰ ਵਧੀਆ ਢੰਗ ਨਾਲ ਪੱਕਾ ਕਰਕੇ ਬਣਾ ਦਿੱਤਾ ਜਾਵੇ ਤਾਂ ਜੋ ਸਾਨੂੰ ਹਰ ਸਾਲ ਇਹਨਾਂ ਬਰਸਾਤਾਂ ਦੇ ਦਿਨਾਂ ਵਿੱਚ ਆਉਣ ਵਾਲੀ ਦਿੱਕਤ ਪਰੇਸ਼ਾਨੀ ਖਤਮ ਹੋ ਸਕੇ।
ਗੁਆਂਢੀ ਸੂਬਾ ਹਰਿਆਣਾ ਦੇ ਪਾਣੀਪਤ ਤੋਂ ਵੀ ਕੁਝ ਲੋਕ ਰਾਹਤ ਸਮੱਗਰੀ ਲੈ ਕੇ ਆਏ ਤੇ ਪਾਣੀਪਤ ਤੋਂ ਆਏ ਲੋਕਾਂ ਨੇ ਇਹਨਾਂ ਪਿੰਡ ਵਾਸੀਆਂ ਦੀਆਂ ਸਾਰੀਆਂ ਸਮੱਸਿਆਵਾਂ ਸੁਣੀਆਂ। ਉਹਨਾਂ ਨੂੰ ਰਾਸ਼ਨ ਕਿੱਟਾਂ ਦੇ ਨਾਲ ਨਾਲ ਸਤਲੁਜ ਦਰਿਆ 'ਤੇ ਬਣਿਆ ਲੱਕੜ ਦੇ ਫੱਟਿਆਂ ਦੇ ਪੁਲ ਦੇ ਵਾਸਤੇ ਵੀ ਪੈਸੇ ਦਿੱਤੇ ਗਏ। ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੇ ਅੱਗੇ ਗੁਹਾਰ ਲਗਾਈ ਹੈ ਕਿ ਇਹਨਾਂ ਪਿੰਡਾਂ ਦੇ ਲੋਕਾਂ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਹੈ। ਇਹਨਾਂ ਪਿੰਡਾਂ ਤੇ ਲੋਕਾਂ ਦਾ ਹੋਇਆ ਨੁਕਸਾਨ ਨੂੰ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇ।
- PTC NEWS