Sun, Dec 14, 2025
Whatsapp

Bathinda News : ਜੀਦਾ ਧਮਾਕੇ ਮਾਮਲੇ ਦੀ ਜਾਂਚ ਲਈ ਬਠਿੰਡਾ ਪਹੁੰਚੀ NIA, ਜੰਮੂ ਪੁਲਿਸ ਵੀ ਨਾਲ ਕਰੇਗੀ ਜਾਂਚ

Bathinda Blast News : ਹੁਣ ਤੱਕ ਘਰ ਵਿੱਚ ਮੌਜੂਦ - ਧਮਾਕਾਖੇਜ ਸਮੱਗਰੀ ਨੂੰ ਨਸ਼ਟ ਨਹੀ ਕੀਤਾ ਜਾ ਸਕਿਆ। ਧਮਾਕਾਖੇਜ ਸਮੱਗਰੀ ਨੂੰ ਨਸ਼ਟ ਕਰਦੇ ਸਮੇਂ ਹੋਏ ਧਮਾਕਿਆ ਕਾਰਨ ਪੰਜਾਬ ਪੁਲਿਸ ਦਾ ਰੋਬੋਟ ਵੀ ਖਰਾਬ ਹੋ ਗਿਆ ਹੈ। ਉਸ ਨੂੰ ਪੁਲਿਸ ਨੇ ਹੁਣ ਮੁਰੰਮਤ ਲਈ ਭੇਜਿਆ ਹੈ।

Reported by:  PTC News Desk  Edited by:  KRISHAN KUMAR SHARMA -- September 16th 2025 02:23 PM -- Updated: September 16th 2025 02:43 PM
Bathinda News : ਜੀਦਾ ਧਮਾਕੇ ਮਾਮਲੇ ਦੀ ਜਾਂਚ ਲਈ ਬਠਿੰਡਾ ਪਹੁੰਚੀ NIA, ਜੰਮੂ ਪੁਲਿਸ ਵੀ ਨਾਲ ਕਰੇਗੀ ਜਾਂਚ

Bathinda News : ਜੀਦਾ ਧਮਾਕੇ ਮਾਮਲੇ ਦੀ ਜਾਂਚ ਲਈ ਬਠਿੰਡਾ ਪਹੁੰਚੀ NIA, ਜੰਮੂ ਪੁਲਿਸ ਵੀ ਨਾਲ ਕਰੇਗੀ ਜਾਂਚ

NIA to investigate Jeeda Blast Case : ਬਠਿੰਡਾ ਦੇ ਪਿੰਡ ਜੀਦਾ ਵਿਚ ਨੌਜਵਾਨ ਗੁਰਪ੍ਰੀਤ ਸਿੰਘ ਵੱਲੋਂ ਬੰਬ ਬਣਾਉਣ ਸਮੇਂ ਹੋਏ ਧਮਾਕਿਆਂ ਦੇ ਮਾਮਲੇ ਦੀ ਜਾਚ ਲਈ ਐਨਆਈਏ ਟੀਮ ਵੀ ਬਠਿੰਡਾ ਪਹੁੰਚ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਦੋਂਕਿ ਜ਼ਿਲ੍ਹਾ ਪੁਲਿਸ ਨੇ ਵੀ ਬੰਬ ਧਮਾਕਿਆਂ ਦੀ ਜਾਚ ਲਈ ਫੌਜ ਨੂੰ ਪੱਤਰ ਲਿਖਿਆ ਹੈ। ਬਠਿੰਡਾ ਪੁਲਿਸ ਤੋਂ ਇਲਾਵਾ ਬੰਬ ਵਿਰੋਧੀ ਦਸਤਾ, ਪੀਏਪੀ ਜਲੰਧਰ, ਸੀਆਈਏ,ਆਈਬੀ, ਕਾਊਂਟਰ ਇੰਟੈਲੀਜੈਂਸ ਪਹਿਲਾਂ ਹੀ ਮਾਮਲੇ ਦੀ ਜਾਚ ਵਿੱਚ ਲੱਗੇ ਹੋਏ ਹਨ। ਇਸ ਵੇਲੇ ਸਾਰੀਆਂ ਏਜੰਸੀ ਦੇ ਹੱਥ ਖਾਲੀ ਹਨ, ਜਦੋਂ ਕਿ ਬੰਬ ਵਿਰੋਧੀ ਦਸਤਾ ਪਿਛਲੇ - 5 ਦਿਨਾ ਤੋਂ ਮੁਲਜ਼ਮ ਦੇ ਘਰ ਵਿਚ ਮੌਜੂਦ ਧਮਾਕਾ ਖੋਜ ਸਮੱਗਰੀ ਨੂੰ ਨਸ਼ਟ ਕਰਨ ਵਿੱਚ ਲੱਗਾ ਹੋਇਆਹੈ। ਹੁਣ ਤੱਕ ਘਰ ਵਿੱਚ ਮੌਜੂਦ - ਧਮਾਕਾਖੇਜ ਸਮੱਗਰੀ ਨੂੰ ਨਸ਼ਟ ਨਹੀ ਕੀਤਾ ਜਾ ਸਕਿਆ। ਧਮਾਕਾਖੇਜ ਸਮੱਗਰੀ ਨੂੰ ਨਸ਼ਟ ਕਰਦੇ ਸਮੇਂ ਹੋਏ ਧਮਾਕਿਆ ਕਾਰਨ ਪੰਜਾਬ ਪੁਲਿਸ ਦਾ ਰੋਬੋਟ ਵੀ ਖਰਾਬ ਹੋ ਗਿਆ ਹੈ। ਉਸ ਨੂੰ ਪੁਲਿਸ ਨੇ ਹੁਣ ਮੁਰੰਮਤ ਲਈ ਭੇਜਿਆ ਹੈ। ਇਸ ਕਾਰਨ ਵੀ ਧਮਾਕਾਖੇਜ ਸਮੱਗਰੀ ਨੂੰ ਨਸ਼ਟ ਕਰਨ ਵਿੱਚ ਸਮਸਿਆ ਆ ਰਹੀ ਹੈ।

ਦੱਸਣਾ ਬਣਦਾ ਹੈ ਕਿ 10 ਸਤੰਬਰ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਦਾ ਵਿੱਚ ਉਸ ਸਮੇ ਧਮਾਕਾ ਹੋਇਆ, ਜਦੋਂ ਮੁਲਜ਼ਮ ਗੁਰਪ੍ਰੀਤ ਸਿੰਘ ਧਮਾਕਾਖੇਜ ਸਮੱਗਰੀ ਤੋਂ ਬੰਬ ਬਣਾਉਣ ਵਿੱਚ ਰੁਝਿਆ ਹੋਇਆ ਸੀ। ਪਰਿਵਾਰ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਨਹੀ ਕੀਤਾ ਪਰ ਜ਼ਖਮੀ ਗੁਰਪ੍ਰੀਤ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। ਦੂਜਾ ਧਮਾਕਾ ਉਦੋਂ ਹੋਇਆ ਜਦੋ ਮੁਲਜ਼ਮ ਦੇ ਪਿਤਾ ਜਗਤਾਰ ਸਿੰਘ ਕਮਰੇ ਵਿੱਚ ਧਮਾਕਾ ਖੋਜ ਸਮੱਗਰੀ ਨੂੰ ਸਮੇਟਣ ਦਾ ਕੰਮ ਕਰ ਰਹੇ ਸਨ। ਜਗਤਾਰ ਸਿੰਘ ਵੀ ਧਮਾਕੇ ਵਿੱਚ ਜ਼ਖਮੀ ਹੋ ਗਏ।


ਰੋਬੋਟ ਨੂੰ ਵੀ ਪਹੁੰਚਿਆ ਨੁਕਸਾਨ

ਮੁਲਜ਼ਮ ਗੁਰਪ੍ਰੀਤ ਦੇ ਘਰ ਵਿਚ ਪਈ ਧਮਾਕਾਖੇਜ ਸਮੱਗਰੀ ਨੂੰ ਨਸ਼ਟ ਕਰਨਾ ਪੁਲਿਸ ਮੁਲਾਜ਼ਮਾ ਲਈ ਖ਼ਤਰੇ ਤੋਂ ਖਾਲੀ ਨਹੀ ਸੀ। ਇਸ ਕਾਰਨ ਪੀਏਪੀ ਜਲੰਧਰ ਤੋਂ ਇਕ ਵਿਸ਼ੇਸ਼ ਦਸਤਾ ਬੁਲਾਇਆ ਗਿਆ ਸੀ, ਜਿਸ ਨੇ ਰੋਬੋਟ ਦੀ ਮਦਦ ਨਾਲ ਕੈਮੀਕਲਾ ਨੂੰ ਨਸ਼ਟ ਕਰਨ ਦਾ ਕੰਮ ਸ਼ੁਰੂ ਕੀਤਾ ਪਰ ਧਮਾਕਾਖੇਜ ਸਮੱਗਰੀ ਨੂੰ ਨਸ਼ਟ ਕਰਦੇ ਸਮੇਂ ਹੋਏ ਧਮਾਕਿਆਂ ਕਾਰਨ ਰੋਬੋਟ ਵੀ ਨੁਕਸਾਨਿਆ ਗਿਆ। ਜਿਸ ਕਾਰਨ ਇਸ ਨੂੰ ਮੁਰੰਮਤ ਲਈ ਭੇਜਿਆ ਗਿਆ ਹੈ। ਇਸ ਕਾਰਨ ਧਮਾਕਖੇਜ ਸਮੱਗਰੀ ਨੂੰ ਨਸ਼ਟ ਕਰਨ ਵਿੱਚ ਰੁਕਾਵਟ ਆਈ ਹੈ। ਪੁਲਿਸ ਪਿਛਲੇ ਪਿਛਲੇ ਛੇ ਦਿਨਾ ਤੋਂ ਧਮਾਕਾਖੇਜ ਸਮੱਗਰੀ ਨੂੰ ਨਸ਼ਟ ਕਰਨ ਦਾ ਯਤਨ ਕਰ ਰਹੀ ਹੈ ਪਰ ਅਜੇ ਤਕ ਪੁਲਿਸ ਨੂੰ ਕਾਮਯਾਬੀ ਨਹੀਂ ਮਿਲ ਸਕੀ।

ਜਾਂਚ ਕਰਨ ਲਈ ਜੰਮੂ ਪੁਲਿਸ ਵੀ ਬਠਿੰਡਾ ਵਿਚ ਪੁੱਜੀ

ਧਮਾਕਿਆ ਦਾ ਸਬੰਧ ਜੰਮੂ ਦੇ ਕਠੂਆ ਨਾਲ ਜੁੜਨ ਤੋਂ ਬਾਅਦ ਉਥੋਂ ਦੀ ਪੁਲਿਸ ਵੀ ਹਰਕਤ ਵਿੱਚ ਆ ਗਈ। ਜੰਮੂ ਪੁਲਿਸ ਨੇ ਬਠਿੰਡਾ ਪੁੱਜ ਕੇ ਗੁਰਪ੍ਰੀਤ ਸਿੰਘ ਤੋਂ ਪੁੱਛਗਿੱਛ ਕੀਤੀ ਤੇ ਜ਼ਿਲ੍ਹਾ ਪੁਲਿਸ ਅਧਿਕਾਰੀਆ ਤੋਂ ਪੂਰੇ ਮਾਮਲੇ ਦੀ ਜਾਣਕਾਰੀ ਲਈ। 10 ਸਤੰਬਰ ਨੂੰ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਪਿੰਡ ਜੀਦਾ 'ਚ ਪਹਿਲਾ ਧਮਾਕਾ ਹੋਇਆ, ਜਦੋਂ ਕਿ ਕਰੀਬ 4 ਵਜੇ ਦੂਜਾ ਧਮਾਕਾ ਹੋਇਆ, ਜਿਸ ਵਿੱਚ ਪਿਓ ਪੁੱਤਰ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਨੇ 10 ਸਤੰਬਰ ਨੂੰ ਸ਼ਾਮ ਸਮੇਂ ਕਠੂਆ ਲਈ ਰਵਾਨਾ ਹੋਣਾ ਸੀ ਪਰ ਉਹ ਪਹਿਲਾ ਹੀ ਧਮਾਕੇ ਵਿਚ ਜ਼ਖਮੀ ਹੋ ਗਿਆ। ਪੁਲਿਸ ਸੂਤਰਾ ਅਨੁਸਾਰ ਉਕਤ ਨੌਜਵਾਨ ਧਮਾਕਾਖੇਜ ਸਮੱਗਰੀ ਦੀ ਇਕ ਬੈਲਟ ਤਿਆਰ ਕਰ ਰਿਹਾ ਸੀ, ਜਿਸ ਨੂੰ ਉਸ ਨੇ ਕਠੂਆਲੈ ਕੇ ਜਾਣਾ ਸੀ। ਇਸ ਤੋਂ ਬਾਅਦ ਹੁਣ ਜੰਮੂ ਦੀ ਕਨੂਆ ਪੁਲਿਸ ਮਾਮਲੇ ਦੀ ਜਾਚ ਲਈ ਬਠਿੰਡਾ ਪੁੱਜੀ ਹੈ।

- PTC NEWS

Top News view more...

Latest News view more...

PTC NETWORK
PTC NETWORK