Navjot Singh Sidhu Meet Moosewala Family: ਪਟਿਆਲਾ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਮੁਲਾਕਾਤ ਕੀਤੀ। ਨਵਜੋਤ ਸਿੰਘ ਸਿੱਧੂ ਨੇ ਮੂਸੇਵਾਲਾ ਦੇ ਮਾਪਿਆਂ ਨਾਲ ਮੁਲਾਕਾਤ ਕਰ ਉਨ੍ਹਾਂ ਦੇ ਨਾਲ ਦੁੱਖ ਸਾਂਝਾ ਕੀਤਾ।ਇਸ ਦੌਰਾਨ ਉਨ੍ਹਾਂ ਦੇ ਨਾਲ ਕਈ ਕਾਂਗਰਸੀ ਮੌਜੂਦ ਰਹੇ। ਇਸ ਦੌਰਾਨ ਮੀਡੀਆ ਨਾਲ ਰੂਬਰੂ ਹੁੰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੀ ਸਰਕਾਰਾਂ ਅਪਰਾਧ ਦੀ ਰੱਖਿਆ ਜਾਂ ਅਪਰਾਧ ਕਰਨ ਵਾਲੀ ਹੈ ਉਹ ਕਹਿੰਦੇ ਹਨ ਕਿ ਉਹ ਸੂਬੇ ’ਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ’ਤੇ ਸਵਾਲ ਚੁੱਕਦੇ ਹਨ। ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਜਿਹਾ ਕਦੇ ਹੋਇਆ ਹੈ ਕਿ ਕਿਸੇ ਦੀ ਸਿਕਿਓਰਟੀ ਨੂੰ ਘਟਾ ਕੇ ਜਨਤਕ ਕਰ ਦਿੱਤੀ ਗਈ ਹੋਵੇ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਵਾਂਗ ਅੱਜ ਦੂਜੇ ਸਿੱਧੂ ਨਾਲ ਵੀ ਉਹੀ ਹੋ ਰਿਹਾ ਹੈ। ਜ਼ੈੱਡ ਪਲੱਸ ਤੋਂ ਘਟਾ ਕੇ ਮੇਰੀ ਸੁਰੱਖਿਆ ਚ 13 ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਨੂੰ ਵੀ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਗੈਂਗਸਟਰਾਂ ਨੂੰ ਮੋਹਰੇ ਬਣਾ ਕੇ ਵਰਤਿਆ ਜਾ ਰਿਹਾ ਹੈ। ਸੱਚ ਦੀਆਂ ਪਕਤਾਂ ਖੁੱਲ੍ਹਣ ’ਤੇ ਸਰਕਾਰ ਨੂੰ ਜਵਾਬ ਨਹੀਂ ਲੱਭ ਰਿਹਾ ਹੈ।ਇਹ ਵੀ ਪੜ੍ਹੋ: Amritpal Absconding: ਯੂਪੀ ਦੇ ਪੀਲੀਭੀਤ ਗੁਰਦੁਆਰੇ 'ਚ ਅੰਮ੍ਰਿਤਪਾਲ ਦੀ ਭਾਲ 'ਚ ਛਾਪੇਮਾਰੀ