Sat, Jul 27, 2024
Whatsapp

ਜਲਦੀ ਹੀ Google Chrome ’ਚ ਦਿਖਾਈ ਦੇਵੇਗਾ ਇਹ AI ਦਾ ਨਵਾਂ ਟੂਲ, ਯੂਜ਼ਰ ਦਾ ਸਮਾਂ ਬਚਾਉਣ ’ਚ ਹੋਵੇਗਾ ਲਾਹੇਵੰਦ

ਗੂਗਲ ਕ੍ਰੋਮ ਕੰਪਨੀ ਦਾ ਇੱਕ ਤਾਜ਼ਾ ਅਪਡੇਟ ਆ ਰਿਹਾ ਹੈ। ਜਿਸ 'ਚ ਗੂਗਲ ਆਪਣੇ ਉਪਭੋਗਤਾਵਾਂ ਲਈ ਇੱਕ ਏਆਈ ਸੰਚਾਲਿਤ ਟੂਲ ਪੇਸ਼ ਕਰਨ ਜਾ ਰਿਹਾ ਹੈ। ਜਿਸ ਦਾ ਨਾਮ ਹੈਲਪ ਮੀ ਰਾਈਟ ਹੈ।

Reported by:  PTC News Desk  Edited by:  Aarti -- December 06th 2023 05:26 PM
ਜਲਦੀ ਹੀ Google Chrome ’ਚ ਦਿਖਾਈ ਦੇਵੇਗਾ ਇਹ AI ਦਾ ਨਵਾਂ ਟੂਲ, ਯੂਜ਼ਰ ਦਾ ਸਮਾਂ ਬਚਾਉਣ ’ਚ ਹੋਵੇਗਾ ਲਾਹੇਵੰਦ

ਜਲਦੀ ਹੀ Google Chrome ’ਚ ਦਿਖਾਈ ਦੇਵੇਗਾ ਇਹ AI ਦਾ ਨਵਾਂ ਟੂਲ, ਯੂਜ਼ਰ ਦਾ ਸਮਾਂ ਬਚਾਉਣ ’ਚ ਹੋਵੇਗਾ ਲਾਹੇਵੰਦ

AI Tool Help Me Write: ਜਿਵੇ ਤੁਸੀਂ ਜਾਣਦੇ ਹੋ ਕਿ ਅੱਜ ਕੱਲ੍ਹ ਹਰ ਕੋਈ ਗੂਗਲ ਕ੍ਰੋਮ ਦੀ ਵਰਤੋਂ ਕਰਦਾ ਹੈ। ਗੂਗਲ ਹਰ ਦਿਨ ਆਪਣੇ ਉਪਭੋਗਤਾਵਾਂ ਲਈ ਕੋਈ ਨਾ ਕੋਈ ਅਪਡੇਟ ਲੈਕੇ ਆਉਂਦਾ ਹੈ। ਪਰ ਹੁਣ ਗੂਗਲ ਕ੍ਰੋਮ ਕੰਪਨੀ ਦਾ ਇੱਕ ਤਾਜ਼ਾ ਅਪਡੇਟ ਆ ਰਿਹਾ ਹੈ। ਜਿਸ 'ਚ ਗੂਗਲ ਆਪਣੇ ਉਪਭੋਗਤਾਵਾਂ ਲਈ ਇੱਕ ਏਆਈ  ਸੰਚਾਲਿਤ ਟੂਲ ਪੇਸ਼ ਕਰਨ ਜਾ ਰਿਹਾ ਹੈ। ਜਿਸ ਦਾ ਨਾਮ ਹੈਲਪ ਮੀ ਰਾਈਟ ਹੈ।

ਵਿਸ਼ੇਸ਼ਤਾ ਇਨ੍ਹਾਂ ਉਪਭੋਗਤਾਵਾਂ ਲਈ ਪੇਸ਼ ਕੀਤੀ ਜਾਵੇਗੀ : 


ਗੂਗਲ ਦੀਆਂ ਤਾਜ਼ਾ ਰਿਪੋਰਟ ਦੇ ਮੁਤਾਬਕ, ਹੈਲਪ ਮੀ ਰਾਈਟ ਏਆਈ ਟੂਲ ਦੀ ਸਹੂਲਤ ਕ੍ਰੋਮ ਦੇ ਨਾਲ ਵਿੰਡੋਜ਼ ਅਤੇ ਮੈਕ 'ਚ ਉਪਲਬਧ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਹੈਲਪ ਮੀ ਰਾਈਟ ਨੂੰ ਗੂਗਲ ਦਾ ਇੱਕ ਆਮ ਏਆਈ ਐਡੀਸ਼ਨ ਮੰਨਿਆ ਜਾ ਰਿਹਾ ਹੈ ਅਤੇ ਇਸ ਏਆਈ ਟੂਲ ਦੇ ਕੁਝ ਵੇਰੀਏਸ਼ਨ ਪਹਿਲਾਂ ਹੀ ਗੂਗਲ ਮੈਸੇਜ, ਜੀਮੇਲ, ਡੌਕਸ, ਕੀਪ ਵਰਗੀਆਂ ਸੇਵਾਵਾਂ 'ਚ ਦੇਖੇ ਜਾ ਰਹੇ ਹਨ।

ਕ੍ਰੋਮ ਵਿੱਚ ਨਵਾਂ ਏਆਈ ਟੂਲ ਕਿਵੇਂ ਕੰਮ ਕਰੇਗਾ?

ਤੁਹਾਨੂੰ ਦੱਸ ਦਈਏ ਕੀ ਇਹ ਏਆਈ ਟੂਲ ਕ੍ਰੋਮ ਉਪਭੋਗਤਾਵਾਂ ਦੇ ਸਮੇਂ ਅਤੇ ਮਿਹਨਤ ਦੀ ਬਚਤ ਕਰੇਗਾ। ਗੂਗਲ ਕਰੋਮ ਦੀ ਇਸ ਨਵੀਂ ਵਿਸ਼ੇਸ਼ਤਾ ਦੀ ਮਦਦ ਨਾਲ, ਉਪਭੋਗਤਾ ਨੂੰ ਇੱਕ ਸਧਾਰਨ ਪ੍ਰੋਂਪਟ ਦਾਖਲ ਕਰਨ ਤੋਂ ਬਾਅਦ ਟੈਕਸਟ ਦਾ ਪੂਰਾ ਡਰਾਫਟ ਪ੍ਰਾਪਤ ਹੋ ਜਾਵੇਗਾ। ਇਸ ਦਾ ਮਤਲਬ ਹੈ ਕਿ ਕ੍ਰੋਮ ਉਪਭੋਗਤਾ ਨੂੰ ਕਿਸੇ ਵੀ ਵਿਸ਼ੇ ਨਾਲ ਸਬੰਧਤ ਸਮੁੱਚੀ ਸਮੱਗਰੀ ਨੂੰ ਹੱਥੀਂ ਲਿੱਖਣ ਦੀ ਲੋੜ ਨਹੀਂ ਹੋਵੇਗੀ।

ਤੁਸੀਂ ਨਵੇਂ ਏਆਈ ਟੂਲ ਦੀ ਵਰਤੋਂ ਕਿਵੇਂ ਕਰ ਸਕਦੇ ਹੋ?

ਦੱਸਿਆ ਜਾ ਰਿਹਾ ਹੈ ਕੀ ਆਉਣ ਵਾਲੇ ਦਿਨਾਂ 'ਚ ਗੂਗਲ ਕ੍ਰੋਮ ਉਪਭੋਗਤਾ ਕ੍ਰੋਮ 'ਚ ਹੈਲਪ ਮੀ ਰਾਈਟ ਵਿਸ਼ੇਸ਼ਤਾ ਦੇਖ ਸਕਣਗੇ। ਰਿਪੋਰਟਾਂ ਦੀ ਮੰਨੀਏ ਤਾਂ ਗੂਗਲ ਦੀ ਇਹ ਵਿਸ਼ੇਸ਼ਤਾ ਕ੍ਰੋਮ ਦੇ ਆਟੋਫਿਲ ਪੌਪ ਅੱਪ 'ਚ ਦਿਖਾਈ ਦੇ ਸਕਦਾ ਹੈ। ਜਿਵੇਂ ਹੀ ਉਪਭੋਗਤਾ ਆਨਲਾਈਨ ਟੈਕਸਟ ਟਾਈਪ ਕਰਦਾ ਹੈ, ਤਾਂ ਉਸ ਨੂੰ ਇਸ ਵਿਸ਼ੇਸ਼ਤਾ ਦਾ ਪੌਪ-ਅੱਪ ਦਿਖਾਈ ਦੇਵੇਗਾ। ਇਸ ਨਵੀਂ ਵਿਸ਼ੇਸ਼ਤਾ ਨੂੰ ਸੱਜਾ ਕਲਿੱਕ ਮੀਨੂ ਤੋਂ ਵੀ ਐਕਸੈਸ ਕੀਤਾ ਜਾ ਸਕਦਾ ਹੈ।

ਤੁਸੀਂ ਵਿਸ਼ੇਸ਼ਤਾ ਦੀ ਵਰਤੋਂ ਕਦੋਂ ਕਰਨ ਦੇ ਯੋਗ ਹੋਵੋਗੇ?

ਤੁਹਾਨੂੰ ਦਸ ਦਈਏ ਕੀ ਗੂਗਲ ਦੁਆਰਾ ਕ੍ਰੋਮ ਉਪਭੋਗਤਾਵਾਂ ਲਈ ਇਹ ਨਵੀਂ ਵਿਸ਼ੇਸ਼ਤਾ ਕਦੋਂ ਪੇਸ਼ ਕੀਤੀ ਜਾਵੇਗੀ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਪਰ ਕੰਪਨੀ ਫਿਲਹਾਲ ਇਸ ਵਿਸ਼ੇਸ਼ਤਾ 'ਤੇ ਕੰਮ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਗੂਗਲ ਕ੍ਰੋਮ ਦੀ ਇਹ ਵਿਸ਼ੇਸ਼ਤਾ ਅਗਲੇ ਸਾਲ ਫਰਵਰੀ ਤੱਕ ਪੇਸ਼ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: ਵੱਖਵਾਦੀ ਆਗੂ ਪੰਨੂ ਦੇ ਕਤਲ ਦੀ ਸਾਜ਼ਿਸ਼ 'ਚ ਅਮਰੀਕਾ ਦੀ ਭਾਰਤ ਤੋਂ ਕੀ ਹੈ ਮੰਗ? ਇੱਥੇ ਜਾਣੋ

- PTC NEWS

Top News view more...

Latest News view more...

PTC NETWORK