Mon, Dec 15, 2025
Whatsapp

ਨਾਈਜੀਰੀਅਨ ਗਾਇਕ ਬਰਨਾ ਬੁਆਏ ਨੇ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ, ਵੇਖੋ ਵੀਡੀਓ

Sidhu moosewala: ਜਿੱਥੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਉਨ੍ਹਾਂ ਦੇ ਫੈਨ ਭੁੱਲੇ ਨਹੀਂ ਹਨ, ਉੱਥੇ ਅੰਤਰਰਾਸ਼ਟਰੀ ਗਾਇਕ ਵੀ ਉਨ੍ਹਾਂ ਨੂੰ ਛੱਡਣ ਦੇ ਇਕ ਸਾਲ ਬਾਅਦ ਵੀ ਉਨ੍ਹਾਂ ਨੂੰ ਆਪਣੇ ਦਿਲਾਂ 'ਚੋਂ ਨਹੀਂ ਕੱਢ ਸਕੇ ਹਨ।

Reported by:  PTC News Desk  Edited by:  Amritpal Singh -- July 29th 2023 12:09 PM
ਨਾਈਜੀਰੀਅਨ ਗਾਇਕ ਬਰਨਾ ਬੁਆਏ ਨੇ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ, ਵੇਖੋ ਵੀਡੀਓ

ਨਾਈਜੀਰੀਅਨ ਗਾਇਕ ਬਰਨਾ ਬੁਆਏ ਨੇ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ, ਵੇਖੋ ਵੀਡੀਓ

Sidhu Moosewala: ਜਿੱਥੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਉਨ੍ਹਾਂ ਦੇ ਫੈਨ ਭੁੱਲੇ ਨਹੀਂ ਹਨ, ਉੱਥੇ ਅੰਤਰਰਾਸ਼ਟਰੀ ਗਾਇਕ ਵੀ ਉਨ੍ਹਾਂ ਨੂੰ ਛੱਡਣ ਦੇ ਇਕ ਸਾਲ ਬਾਅਦ ਵੀ ਉਨ੍ਹਾਂ ਨੂੰ ਆਪਣੇ ਦਿਲਾਂ 'ਚੋਂ ਨਹੀਂ ਕੱਢ ਸਕੇ ਹਨ। ਨਾਈਜੀਰੀਅਨ ਰੈਪਰ ਬਰਨਾ ਬੁਆਏ ਨੇ ਇੱਕ ਵਾਰ ਫਿਰ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸ ਵਾਰ ਬਰਨਾ ਬੁਆਏ ਨੇ ਇਹ ਸ਼ਰਧਾਂਜਲੀ ਕਿਸੇ ਵੀ ਸਟੇਜ 'ਤੇ ਨਹੀਂ ਦਿੱਤੀ, ਉਸ ਨੇ ਆਪਣੇ ਨਵੇਂ ਗੀਤ 'ਚ ਸਿੱਧੂ ਨੂੰ ਰੈਸਟ ਇਨ ਪੀਸ (RIP) ਕਿਹਾ ਹੈ।

ਦਰਅਸਲ, ਬਰਨਾ ਬੁਆਏ ਦਾ ਨਵਾਂ ਗੀਤ (ਬਿੱਗ-7) ਰਿਲੀਜ਼ ਹੋ ਗਿਆ ਹੈ। ਇਸ ਗੀਤ ਵਿੱਚ ਬਰਨਾ ਦੂਜੇ ਪੈਰੇ ਵਿੱਚ ਗਾਉਂਦਾ ਹੈ - ਆਲ ਰਾਇਟ, ਸਿੱਧੂ ਨੂੰ ਆਰ.ਆਈ.ਪੀ. ਇਸ ਦੇ ਨਾਲ ਹੀ ਗੀਤ 'ਚ ਕੰਧ 'ਤੇ ਸਿੱਧੂ ਦੀ ਤਸਵੀਰ ਵੀ ਨਜ਼ਰ ਆ ਰਹੀ ਹੈ, ਜਿਸ 'ਤੇ The Legend Never Die ਵੀ ਲਿਖਿਆ ਹੋਇਆ ਹੈ।

View this post on Instagram

A post shared by BritAsia TV (@britasiatv)


ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਾਇਕ ਇੱਕ ਲਾਈਵ ਸ਼ੋਅ ਦੇ ਦੌਰਾਨ ਭਾਵੁਕ ਹੋ ਗਿਆ ਸੀ । ਜਿਸ ਦਾ ਵੀਡੀਓ ਵੀ ਵਾਇਰਲ ਹੋਇਆ ਸੀ । ਦਰਅਸਲ ਬਰੁਨਾ ਬੁਆਏ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਏਨਾਂ ਕੁ ਦੁਖੀ ਹੋਇਆ ਸੀ ਕਿ ਉਸ ਨੂੰ ਯਾਦ ਕਰਕੇ ਉਸ ਦੀਆਂ ਅੱਖਾਂ ‘ਚੋਂ ਅੱਥਰੂ ਆ ਗਏ ਸਨ । 

ਸਿੱਧੂ ਮੂਸੇਵਾਲਾ ਦਾ ਹੋਇਆ ਸੀ ਕਤਲ 

ਸਿੱਧੂ ਮੂਸੇਵਾਲਾ ਦਾ ਕਤਲ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਉਸ ਵੇਲੇ ਕਰ ਦਿੱਤਾ ਗਿਆ ਸੀ, ਜਦੋਂ ਉਹ ਆਪਣੀ ਬੀਮਾਰ ਮਾਸੀ ਦਾ ਹਾਲ ਚਾਲ ਜਾਨਣ ਦੇ ਲਈ ਜਾ ਰਿਹਾ ਸੀ ।ਪਰ ਰਸਤੇ ‘ਚ ਕੁਝ ਅਣਪਛਾਤੇ ਲੋਕਾਂ ਨੇ ਉਸ ਨੂੰ ਘੇਰ ਕੇ ਮਾਰ ਦਿੱਤਾ ਸੀ । 

- PTC NEWS

Top News view more...

Latest News view more...

PTC NETWORK
PTC NETWORK