Sun, Dec 7, 2025
Whatsapp

Sri Amritsar Sahib News : ਬੰਦੀ ਛੋੜ ਦਿਵਸ ਮੌਕੇ ਸਮੂਹ ਨਿਹੰਗ ਸਿੰਘ ਦਲ ਪੰਥਾਂ ਦੇ ਮੁਖੀਆਂ ਤੇ ਨੁਮਾਇੰਦਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤਾ ਗਿਆ ਸਨਮਾਨਿਤ

Sri Amritsar Sahib News : ਬੰਦੀ ਛੋੜ ਦਿਵਸ ਮੌਕੇ ਸਮੂਹ ਨਿਹੰਗ ਸਿੰਘ ਦਲ ਪੰਥ ਅਤੇ ਜਥੇਬੰਦੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਰਵਾਇਤਾਂ ਅਨੁਸਾਰ ਇਕੱਤਰਤਾ ਹੋਈਆਂ ਅਤੇ ਗੁਰੂ ਸਾਹਿਬ ਦੇ ਸਨਮੁਖ ਨਤਮਸਤਕ ਹੋਈਆਂ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਮੂਹ ਨਿਹੰਗ ਸਿੰਘ ਦਲ ਪੰਥਾਂ ਦੇ ਮੁਖੀਆਂ ਅਤੇ ਨੁਮਾਇੰਦਿਆਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ

Reported by:  PTC News Desk  Edited by:  Shanker Badra -- October 21st 2025 09:36 PM
Sri Amritsar Sahib News : ਬੰਦੀ ਛੋੜ ਦਿਵਸ ਮੌਕੇ ਸਮੂਹ ਨਿਹੰਗ ਸਿੰਘ ਦਲ ਪੰਥਾਂ ਦੇ ਮੁਖੀਆਂ ਤੇ ਨੁਮਾਇੰਦਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤਾ ਗਿਆ ਸਨਮਾਨਿਤ

Sri Amritsar Sahib News : ਬੰਦੀ ਛੋੜ ਦਿਵਸ ਮੌਕੇ ਸਮੂਹ ਨਿਹੰਗ ਸਿੰਘ ਦਲ ਪੰਥਾਂ ਦੇ ਮੁਖੀਆਂ ਤੇ ਨੁਮਾਇੰਦਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤਾ ਗਿਆ ਸਨਮਾਨਿਤ

Sri Amritsar Sahib News : ਬੰਦੀ ਛੋੜ ਦਿਵਸ ਮੌਕੇ ਸਮੂਹ ਨਿਹੰਗ ਸਿੰਘ ਦਲ ਪੰਥ ਅਤੇ ਜਥੇਬੰਦੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਰਵਾਇਤਾਂ ਅਨੁਸਾਰ ਇਕੱਤਰਤਾ ਹੋਈਆਂ ਅਤੇ ਗੁਰੂ ਸਾਹਿਬ ਦੇ ਸਨਮੁਖ ਨਤਮਸਤਕ ਹੋਈਆਂ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਮੂਹ ਨਿਹੰਗ ਸਿੰਘ ਦਲ ਪੰਥਾਂ ਦੇ ਮੁਖੀਆਂ ਅਤੇ ਨੁਮਾਇੰਦਿਆਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਜਿਨ੍ਹਾਂ ਵਿੱਚ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਬਾਬਾ ਅਵਤਾਰ ਸਿੰਘ ਸੁਰਸਿੰਘ ਮੁਖੀ ਪੰਥ ਅਕਾਲੀ ਤਰਨਾ ਦਲ ਬਾਬਾ ਬਿਧੀ ਚੰਦ ਸਾਹਿਬ, ਬਾਬਾ ਜੋਗਾ ਸਿੰਘ ਜੀ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ, ਦਲ ਬਾਬਾ ਨੌਧ ਸਿੰਘ ਜੀ ਸ਼ਹੀਦ ਚੱਬਾ, ਬਾਬਾ ਵਸਣ ਸਿੰਘ ਜੀ, ਬਾਬਾ ਮੇਜਰ ਸਿੰਘ ਜੀ ਮੁਖੀ ਮਿਸਲ ਸ਼ਹੀਦਾਂ ਦਸ਼ਮੇਸ਼ ਤਰਨਾ ਦਲ, ਬਾਬਾ ਮਾਨ ਸਿੰਘ ਜੀ ਗੁਰੂ ਨਾਨਕ ਦਲ ਮੜ੍ਹੀਆਂ ਵਾਲੇ, ਬਾਬਾ ਦਰਸ਼ਨ ਸਿੰਘ ਜੀ ਤਰਨਾ ਦਲ ਗੁਰਦੁਆਰਾ ਟਾਹਲਾ ਸਾਹਿਬ, ਬਾਬਾ ਸੁਖਪਾਲ ਸਿੰਘ ਜੀ ਮਿਸਲ ਬਾਬਾ ਸੰਗਤ ਸਿੰਘ ਚਲਦਾ ਵਹੀਰ ਚੱਕਰਵਰਤੀ ਮਾਲਵਾ ਤਰਨਾ ਦਲ, ਬਾਬਾ ਅਜੀਤ ਸਿੰਘ ਜੀ ਤਰਨਾ ਦਲ ਮਹਿਤਾ ਚੌਂਕ, ਬਾਬਾ ਤਰਲੋਕ ਸਿੰਘ ਜੀ ਤਰਨਾ ਦਲ ਖਿਆਲਾ ਕਲਾਂ, ਬਾਬਾ ਗੁਰਰਾਜਪਾਲ ਸਿੰਘ ਜੀ ਡੇਰਾ ਛਾਉਣੀ ਨਿਹੰਗ ਸਿੰਘਾਂ, ਬਾਬਾ ਛਿੰਦਾ ਸਿੰਘ ਜੀ ਤਰਨਾ ਦਲ ਭਿਖੀਵਿੰਡ, ਬਾਬਾ ਹਰਦੀਪ ਸਿੰਘ ਜੀ ਬਾਬਾ ਮਹਾਰਾਜ ਸਿੰਘ ਜੀ ਸ਼ਾਮਲ ਸਨ।


ਬਾਬਾ ਬਲਦੇਵ ਸਿੰਘ ਜੀ ਤਰਨਾ ਦਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਮਹਿਤਾ ਰੋਡ (ਵੱਲਾ), ਬਾਬਾ ਪ੍ਰਗਟ ਸਿੰਘ ਜੀ ਪੰਥ ਅਕਾਲੀ ਤਰਨਾ ਦਲ, ਬਾਬਾ ਰਘਬੀਰ ਸਿੰਘ ਜੀ ਤਰਨਾ ਦਲ ਖਿਆਲਾ ਕਲਾਂ, ਬਾਬਾ ਪ੍ਰਤਾਪ ਸਿੰਘ ਜੀ ਸ਼ਹੀਦ ਭਾਈ ਮਨੀ ਸਿੰਘ ਦਲ (ਪਟਿਆਲਾ), ਬਾਬਾ ਕੁਲਵਿੰਦਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਤਰਨਾ ਦਲ ਚਮਕੌਰ ਸਾਹਿਬ, ਬਾਬਾ ਸਤਨਾਮ ਸਿੰਘ ਜੀ ਤਰਨਾ ਦਲ ਬਾਬਾ ਸ਼ਾਮ ਸਿੰਘ ਅਟਾਰੀ ਚੌਂਤਾ, ਬਾਬਾ ਚੜ੍ਹਤ ਸਿੰਘ ਜੀ ਤਰਨਾ ਦਲ, ਮਾਲਵਾ, ਖੇੜੀ (ਲੁਧਿਆਣਾ), ਬਾਬਾ ਬਲਦੇਵ ਸਿੰਘ ਜੀ ਦਲ ਮਿਸਲ ਬਾਬਾ ਬਚਿੱਤਰ ਸਿੰਘ ਜੀ, ਬਾਬਾ ਇੰਦਰ ਸਿੰਘ ਜੀ ਬਾਬਾ ਇੰਦਰ ਸਿੰਘ ਘੋੜਿਆਂ ਵਾਲੇ ਜਥੇਦਾਰ ਬੁੱਢਾ ਦਲ, ਬਾਬਾ ਦਰਸ਼ਨ ਸਿੰਘ ਜੀ ਬਾਬਾ ਦਰਸ਼ਨ ਸਿੰਘ ਮੁਖੀ, ਬਾਬਾ ਗੁਰਦੀਪ ਸਿੰਘ ਜੀ ਤਰਨਾ ਦਲ ਬਾਬਾ ਜੱਸਾ ਸਿੰਘ ਜੀ ਰਾਮਗੜ੍ਹੀਆ, ਬਾਬਾ ਦਰਸ਼ਨ ਸਿੰਘ ਜੀ ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਤਰਨਾ ਦਲ, ਬਾਬਾ ਮਹਿੰਦਰ ਸਿੰਘ ਜੀ ਤਰਨਾ ਦਲ, ਬਾਬਾ ਜਵੰਦ ਸਿੰਘ ਜੀ, ਬਾਬਾ ਛਤਰਪਾਲ ਸਿੰਘ ਜੀ ਗੁਰਦੁਆਰਾ ਬੇਗਮਪੁਰਾ ਸਾਹਿਬ ਠੱਟਾ, ਬਾਬਾ ਖੜਕ ਸਿੰਘ ਜੀ ਗੁਰਦੁਆਰਾ ਬੇਗਮਪੁਰਾ ਸਾਹਿਬ ਠੱਟਾ, ਬਾਬਾ ਤਾਰਾ ਸਿੰਘ ਜੀ ਤਰਨਾ ਦਲ ਬਾਬਾ ਬੀਰ ਸਿੰਘ ਜੀ ਰੱਤੋਕੇ, ਬਾਬਾ ਬਲਦੇਵ ਸਿੰਘ ਜੀ ਮਿਸਲ ਬਾਬਾ ਨਿਬਾਹੂ ਸਿੰਘ ਜੀ ਮੁਸਤਰਾਪੁਰ (ਗੁਰਦਾਸਪੁਰ) ਸ਼ਾਮਲ ਸਨ।

ਇਸ ਤੋਂ ਇਲਾਵਾ ਬਾਬਾ ਦਲਬੀਰ ਸਿੰਘ ਜੀ ਮੁਖੀ ਬਾਬਾ ਜੀਵਨ ਸਿੰਘ ਤਰਨਾ ਦਲ ਸ੍ਰੀ ਅਨੰਦਪੁਰ ਸਾਹਿਬ, ਬਾਬਾ ਪਰਗਟ ਸਿੰਘ ਜੀ ਤਰਨਾ ਦਲ ਬਾਬਾ ਬੀਰ ਸਿੰਘ ਜੀ ਪੱਟੀ, ਬਾਬਾ ਨਿਰਮਲ ਸਿੰਘ ਜੀ ਦਲ ਝਾੜ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਬਾਬਾ ਥਾਨ ਸਿੰਘ ਜੀ ਦਲ ਬਾਬਾ ਥਾਨ ਸਿੰਘ, ਬਾਬਾ ਗੁਰਦੇਵ ਸਿੰਘ ਜੀ ਮਿਸਲ ਸਾਹਿਬਜਾਦਾ ਬਾਬਾ ਫਤਿਹ ਸਿੰਘ ਬਜਵਾੜਾ (ਹੁਸ਼ਿਆਰਪੁਰ), ਬਾਬਾ ਗੁਰਮੇਜ ਸਿੰਘ ਜੀ ਮਿਸਲ ਬਾਬਾ ਕੋਠਾ ਸਿੰਘ ਬਾਲੇਵਾਲ (ਡੇਰਾ ਬਾਬਾ ਨਾਨਕ), ਬਾਬਾ ਗੁਰਦੇਵ ਸਿੰਘ ਜੀ ਮਿਸਲ ਭਗਤ ਧੰਨਾ ਜੀ ਦਸੂਹਾ (ਹੁਸ਼ਿਆਰਪੁਰ), ਬਾਬਾ ਖੜਕ ਸਿੰਘ ਜੀ ਮਿਸਲ ਬਾਬਾ ਬਘੇਲ ਸਿੰਘ ਜੀ ਲੋਹਟਬਦੀ (ਲੁਧਿਆਣਾ), ਬਾਬਾ ਬਲਵਿੰਦਰ ਸਿੰਘ ਜੀ ਮਹਿਤਾ ਚੌਂਕ ਸ੍ਰੀ ਅੰਮ੍ਰਿਤਸਰ, ਬਾਬਾ ਦਲਬੀਰ ਸਿੰਘ ਜੀ ਮਿਸਲ ਸ਼੍ਰਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਤਰਨਾ ਦਲ, ਬਾਬਾ ਰਣਜੀਤ ਸਿੰਘ ਜੀ ਮਿਸਲ ਸ਼ਹੀਦ ਭਾਈ ਤਾਰੂ ਸਿੰਘ ਜੀ ਤਰਨਾ ਦਲ ਸ੍ਰੀ ਅਨੰਦਪੁਰ ਸਾਹਿਬ, ਬਾਬਾ ਪ੍ਰਗਟ ਸਿੰਘ ਜੀ ਮਿਸਲ ਜਥੇਦਾਰ ਧੱਕੜ ਸਿੰਘ ਜੀ ਤਰਨਾ ਦਲ ਆਦਿ ਸ਼ਾਮਲ ਸਨ।

- PTC NEWS

Top News view more...

Latest News view more...

PTC NETWORK
PTC NETWORK