Sun, Dec 14, 2025
Whatsapp

Nikki Murder Case News : ਨਿੱਕੀ ਕਤਲ ਮਾਮਲੇ ’ਚ ਵੱਡਾ ਅਪਡੇਟ ; ਵਿਪਿਨ ਨੂੰ ਐਨਕਾਊਂਟਰ ’ਚ ਮਾਰੀ ਗੋਲੀ; ਹੁਣ ਪੁਲਿਸ ਨੇ ਮਾਂ ਸਣੇ ਭਰਾ ਨੂੰ ਵੀ ਕੀਤਾ ਗ੍ਰਿਫਤਾਰ

ਗ੍ਰੇਟਰ ਨੋਇਡਾ ਵਿੱਚ ਦਾਜ ਲਈ 26 ਸਾਲਾ ਨਿੱਕੀ ਦੀ ਕਥਿਤ ਹੱਤਿਆ ਨੂੰ ਲੈ ਕੇ ਵਧ ਰਹੇ ਗੁੱਸੇ ਦੇ ਵਿਚਕਾਰ, ਪੁਲਿਸ ਨੇ ਐਤਵਾਰ ਨੂੰ ਉਸਦੀ ਸੱਸ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਉਸਦੇ ਪਤੀ ਨੂੰ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਲੱਤ ਵਿੱਚ ਗੋਲੀ ਮਾਰ ਦਿੱਤੀ ਗਈ।

Reported by:  PTC News Desk  Edited by:  Aarti -- August 25th 2025 11:14 AM
Nikki Murder Case News : ਨਿੱਕੀ ਕਤਲ ਮਾਮਲੇ ’ਚ ਵੱਡਾ ਅਪਡੇਟ ; ਵਿਪਿਨ ਨੂੰ ਐਨਕਾਊਂਟਰ ’ਚ ਮਾਰੀ ਗੋਲੀ; ਹੁਣ ਪੁਲਿਸ ਨੇ ਮਾਂ ਸਣੇ ਭਰਾ ਨੂੰ ਵੀ ਕੀਤਾ ਗ੍ਰਿਫਤਾਰ

Nikki Murder Case News : ਨਿੱਕੀ ਕਤਲ ਮਾਮਲੇ ’ਚ ਵੱਡਾ ਅਪਡੇਟ ; ਵਿਪਿਨ ਨੂੰ ਐਨਕਾਊਂਟਰ ’ਚ ਮਾਰੀ ਗੋਲੀ; ਹੁਣ ਪੁਲਿਸ ਨੇ ਮਾਂ ਸਣੇ ਭਰਾ ਨੂੰ ਵੀ ਕੀਤਾ ਗ੍ਰਿਫਤਾਰ

Nikki Murder Case News :  ਗ੍ਰੇਟਰ ਨੋਇਡਾ ਵਿੱਚ ਨਿੱਕੀ ਦੇ ਦਾਜ ਲਈ ਕਤਲ ਦੇ ਮਾਮਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਭਿਆਨਕ ਘਟਨਾ ਵਿੱਚ ਪੁਲਿਸ ਲਗਾਤਾਰ ਐਕਸ਼ਨ ਮੋਡ ਵਿੱਚ ਹੈ। ਪਤੀ ਵਿਪਿਨ ਭਾਟੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ, ਪੁਲਿਸ ਨੇ ਉਸਦੀ ਮਾਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ। ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰਦੇ ਸਮੇਂ, ਦੋਸ਼ੀ ਪਤੀ ਦੀ ਲੱਤ ਵਿੱਚ ਗੋਲੀ ਲੱਗ ਗਈ। ਫਿਲਹਾਲ, ਉਸਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਮੁਲਜ਼ਮ ਨੂੰ ਮੁਕਾਬਲੇ ਵਿੱਚ ਮਾਰੀ ਗੋਲੀ 


ਪੁਲਿਸ ਨੇ ਸ਼ਨੀਵਾਰ ਨੂੰ ਵਿਪਿਨ ਨੂੰ ਸਬੂਤ ਇਕੱਠੇ ਕਰਨ ਲਈ ਅਪਰਾਧ ਵਾਲੀ ਥਾਂ 'ਤੇ ਲਿਜਾਂਦੇ ਸਮੇਂ ਹਿਰਾਸਤ ਵਿੱਚ ਲਿਆ ਸੀ। ਪਰ ਇਸ ਦੌਰਾਨ ਉਸਨੇ ਬੰਦੂਕ ਖੋਹ ਲਈ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਵਿਪਿਨ ਨੇ ਪੁਲਿਸ ਟੀਮ 'ਤੇ ਵੀ ਗੋਲੀਆਂ ਚਲਾਈਆਂ, ਜਿਸ ਦੇ ਜਵਾਬ ਵਿੱਚ ਪੁਲਿਸ ਨੇ ਉਸਦੀ ਲੱਤ ਵਿੱਚ ਗੋਲੀ ਮਾਰ ਦਿੱਤੀ ਅਤੇ ਉਹ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਅਦਾਲਤ ਨੇ ਉਸਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।

ਨਿੱਕੀ ਦੀ ਸੱਸ ਦਯਾ ਭਾਟੀ ਨੂੰ ਕੀਤਾ ਗ੍ਰਿਫਤਾਰ 

ਨਿੱਕੀ ਦੀ ਸੱਸ ਦਯਾਵਤੀ ਭਾਟੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਸਨੂੰ ਘਟਨਾ ਤੋਂ ਬਾਅਦ ਤੋਂ ਫਰਾਰ ਦੱਸਿਆ ਗਿਆ ਸੀ ਅਤੇ ਪੀੜਤ ਪਰਿਵਾਰ ਦੀ ਐਫਆਈਆਰ ਵਿੱਚ ਨਾਮ ਦਿੱਤਾ ਗਿਆ ਸੀ। ਪਰਿਵਾਰ ਦੇ ਹੋਰ ਮੈਂਬਰ ਅਜੇ ਵੀ ਫਰਾਰ ਹਨ। ਨਿੱਕੀ ਦੇ ਪਿਤਾ ਭਿਖਾਰੀ ਸਿੰਘ ਨੇ ਦੱਸਿਆ ਕਿ ਸਾਲ 2016 ਵਿੱਚ ਨਿੱਕੀ ਅਤੇ ਉਸਦੀ ਭੈਣ ਕੰਚਨ ਦਾ ਵਿਆਹ ਵਿਪਿਨ ਅਤੇ ਰੋਹਿਤ ਭਾਟੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਹੀ ਦੋਵੇਂ ਭੈਣਾਂ ਨੂੰ ਦਾਜ ਲਈ ਤੰਗ ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ : Bulandshahr Accident News : ਬੁਲੰਦਸ਼ਹਿਰ ’ਚ ਵਾਪਰਿਆ ਭਿਆਨਕ ਸੜਕ ਹਾਦਸਾ; ਅੱਠ ਲੋਕਾਂ ਦੀ ਮੌਤ, ਦੋ ਪਿੰਡਾਂ ’ਚ ਪਸਰਿਆ ਮਾਤਮ

- PTC NEWS

Top News view more...

Latest News view more...

PTC NETWORK
PTC NETWORK