Wed, May 15, 2024
Whatsapp

Teacher Viral Video: ਕਲਾਸ ‘ਚ ਵੀਡੀਓ ਬਣਾਉਣ ਵਾਲੀ ਅਧਿਆਪਕਾ ਨੂੰ ਨੋਟਿਸ ਜਾਰੀ; ਹੋ ਸਕਦੀ ਹੈ ਇਹ ਵੱਡੀ ਕਾਰਵਾਈ, ਜਾਣੋ ਪੂਰਾ ਮਾਮਲਾ

ਵਿਦਿਆਰਥੀਆਂ ਤੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਵਾਉਣ ਕਾਰਨ ਅਧਿਆਪਕਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋ ਗਿਆ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ

Written by  Aarti -- July 06th 2023 02:24 PM -- Updated: July 06th 2023 02:50 PM
Teacher Viral Video: ਕਲਾਸ ‘ਚ ਵੀਡੀਓ ਬਣਾਉਣ ਵਾਲੀ ਅਧਿਆਪਕਾ ਨੂੰ ਨੋਟਿਸ ਜਾਰੀ; ਹੋ ਸਕਦੀ ਹੈ ਇਹ ਵੱਡੀ ਕਾਰਵਾਈ, ਜਾਣੋ ਪੂਰਾ ਮਾਮਲਾ

Teacher Viral Video: ਕਲਾਸ ‘ਚ ਵੀਡੀਓ ਬਣਾਉਣ ਵਾਲੀ ਅਧਿਆਪਕਾ ਨੂੰ ਨੋਟਿਸ ਜਾਰੀ; ਹੋ ਸਕਦੀ ਹੈ ਇਹ ਵੱਡੀ ਕਾਰਵਾਈ, ਜਾਣੋ ਪੂਰਾ ਮਾਮਲਾ

Teacher Viral Video: ਸੰਗਰੂਰ ਦੇ ਸਕੂਲ ਦੀ ਅਧਿਆਪਕਾ ਵੱਲੋਂ ਆਪਣੀ ਕਲਾਸ ਦੇ ਵਿਦਿਆਰਥੀਆਂ ਤੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਵਾਏ ਸੀ ਜਿਸ ਤੋਂ ਬਾਅਦ ਉਸ ਨੂੰ ਅਜਿਹਾ ਕਰਨਾ ਮੁਸ਼ਕਿਲਾਂ ‘ਚ ਪਾ ਦਿੱਤਾ ਹੈ। ਦਰਅਸਲ ਵਿਦਿਆਰਥੀਆਂ ਤੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਵਾਉਣ ਕਾਰਨ ਅਧਿਆਪਕਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋ ਗਿਆ ਹੈ। 

ਸਿੱਖਿਆ ਵਿਭਾਗ ਦੇ ਅਕਸ ਨੂੰ ਪਹੁੰਚਾਇਆ ਠੇਸ 


ਮਿਲੀ ਜਾਣਕਾਰੀ ਮੁਤਾਬਿਕ ਡਾਇਰੈਕਟਰ ਸਕੂਲ ਐਜੂਕੇਸ਼ਨ ਅਧਿਆਪਕਾ ਦੇ ਖਿਲਾਫ ਨੋਟਿਸ ਜਾਰੀ ਕੀਤਾ ਹੈ। ਜਿਸ ‘ਚ ਉਸ ਕੋਲੋਂ ਨੋਟਿਸ ‘ਚ ਅਜਿਹਾ ਕਰਨ ‘ਤੇ ਜਵਾਬ ਮੰਗਿਆ ਗਿਆ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਅਧਿਆਪਕਾ ਮਨਪ੍ਰੀਤ ਕੌਰ ਸਕੂਲ ਸਮੇਂ ਦੌਰਾਨ ਚਲਦੀ ਕਲਾਸ ਚ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਸਰਕਾਰ ਖਿਲਾਫ ਬਿਆਨਬਾਜ਼ੀ ਅਤੇ ਨਾਅਰੇਬਾਜ਼ੀ ਕਰਦੇ ਹੋਏ ਵਿਦਿਆਰਥੀਆਂ ਨੂੰ ਸਰਕਾਰ ਖਿਲਾਫ ਭੜਕਾਇਆ ਗਿਆ ਹੈ ਜੋ ਕਿ ਅਤਿ ਨਿੰਦਣਯੋਗ  ਅਤੇ ਮੰਦਭਾਗਾ ਹੈ। ਇਸ ਕਾਰਵਾਈ ਨਾਲ ਸਿੱਖਿਆ ਵਿਭਾਗ ਦੇ ਅਕਸ ਨੂੰ ਠੇਸ ਪਹੁੰਚਾਇਆ ਗਿਆ ਹੈ। 

2 ਦਿਨਾਂ ਦੇ ਅੰਦਰ ਜਵਾਬ ਦੇਣ ਦੇ ਆਦੇਸ਼ 

ਨੋਟਿਸ ‘ਚ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਕੰਮ ਅਤੇ ਵਤੀਰਾ ਤਸੱਲੀਬਖਸ਼ ਨਾ ਮੰਨਦੇ ਹੋਏ ਉਨ੍ਹਾਂ ਦੀਆਂ ਸੇਵਾਵਾਂ ਖਤਮ ਕਰਨ ਦੀ ਤਜਵੀਜ਼ ਹੈ। ਪਰ ਉਨ੍ਹਾਂ ਨੂੰ ਇਸ ਨੋਟਿਸ ਰਾਹੀ ਕਾਰਨ ਦੱਸਣ ਦਾ ਮੌਕਾ ਦਿੱਤਾ ਜਾ ਰਿਹਾ ਹੈ ਜੇਕਰ ਉਹ ਇਸ ਸਬੰਧੀ ਕੋਈ ਸਪਸ਼ਟੀਕਰਨ ਦੇਣਾ ਚਾਹੁੰਦੇ ਹਨ ਤਾਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਤੋਂ ਪਹਿਲਾਂ ਵਿਚਾਰਿਆ ਜਾਵੇਗਾ। ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਸਪਸ਼ਟੀਕਰਨ ਨੋਟਿਸ ਪ੍ਰਾਪਤੀ ਦੇ 2 ਦਿਨਾਂ ਦੇ ਅੰਦਰ ਅੰਦਰ ਸਬੰਧਿਤ ਜਿਲ੍ਹਾ ਸਿੱਖਿਆ ਅਫਸਰ ਰਾਹੀ ਭੇਜਿਆ ਜਾਵੇ। ਜੇਕਰ ਸਮੇਂ ਸੀਮਾ ‘ਚ ਉਨ੍ਹਾਂ ਦਾ ਸਪਸ਼ਟੀਕਰਨ ਨਹੀਂ ਆਉਂਦਾ ਹੈ ਤਾਂ ਇਸ ਸਬੰਧੀ ਗੁਣ ਅਤੇ ਦੋਸ਼ਾਂ ਦੇ ਆਧਾਰ ‘ਤੇ ਫੈਸਲਾ ਕਰ ਦਿੱਤਾ ਜਾਵੇਗਾ। 

ਅਧਿਆਪਕ ਦੀ ਵੀਡੀਓ ਹੋਈ ਸੀ ਵਾਇਰਲ 

ਕਾਬਿਲੇਗੌਰ ਹੈ ਕਿ ਸੰਗਰੂਰ 'ਚ ਬੀਤੇ ਦਿਨੀਂ ਕੱਚੇ ਟੀਚਰਾਂ 'ਤੇ ਲਾਠੀਚਾਰਜ ਹੋਇਆ ਸੀ । ਜਿਸਤੋਂ ਬਾਅਦ ਇੱਕ ਟੀਚਰ ਨੇ ਸਕੂਲ ਚ ਬੱਚਿਆਂ ਨਾਲ ਇਕ ਵੀਡੀਓ ਬਾਣਾਈ ਸੀ ਜੋ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਵੀ ਹੋਈ। ਇਸ ਵੀਡੀਓ ‘ਚ ਅਧਿਆਪਕ ਨੇ ਪੁਲਿਸ ਵੱਲੋਂ ਕੀਤੇ ਤਸ਼ਦਦ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਫਿਰ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। 

ਸੰਗਰੂਰ ‘ਚ ਅਧਿਆਪਕਾਂ ‘ਤੇ ਪੁਲਿਸ ਨੇ ਢਾਹਿਆ ਸੀ ਤੱਸ਼ਦਦ

ਆਪਣੀਆਂ ਮੰਗਾਂ ਨੂੰ ਲੈ ਕੇ ਕੁਝ ਦਿਨ ਪਹਿਲਾਂ ਹੀ ਕੱਚੇ ਅਧਿਆਪਕਾਂ ਵੱਲੋਂ ਸੰਗਰੂਰ ਵਿਖੇ ਸੀਐੱਮ ਭਗਵੰਤ ਮਾਨ ਦੀ ਰਿਹਾਇਸ਼ ਵੱਲ ਕੂਚ ਕੀਤਾ ਗਿਆ। ਇਸ ਦੌਰਾਨ ਪੁਲਿਸ ਦੀ ਟੀਮ ਨੇ ਅਧਿਆਪਕਾਂ ਨੂੰ ਰੋਕਣ ਦੇ ਲਈ ਉਨ੍ਹਾਂ ‘ਤੇ ਲਾਠੀਚਾਰਜ ਵੀ ਕਰ ਦਿੱਤਾ ਸੀ ਜਿਸ ਤੋਂ ਬਾਅਦ ਕਈ ਅਧਿਆਪਕਾਂ ਨੂੰ ਸੱਟਾਂ ਵੀ ਲੱਗੀਆਂ। ਨਾਲ ਸਰਕਾਰ ਤੇ ਪ੍ਰਸ਼ਾਸਨ ਦੀ ਕਾਰਗੁਜਾਰੀ ‘ਤੇ ਸਵਾਲ ਵੀ ਖੜ੍ਹੇ ਹੋਏ।

- PTC NEWS

Top News view more...

Latest News view more...