Amritsar News : ਹੁਣ ਮੂੰਹ ਢੱਕ ਕੇ ਸੜਕ 'ਤੇ ਨਿਕਲਣਾ ਪਵੇਗਾ ਮਹਿੰਗਾ ; ਪੁਲਿਸ ਵੱਲੋਂ ਚਲਾਨ ਦੀ ਚਿਤਾਵਨੀ, 5000 ਰੁਪਏ ਤੱਕ ਹੋ ਸਕਦਾ ਜੁਰਮਾਨਾ
Amritsar News : ਪੰਜਾਬ 'ਚ ਹੁਣ ਵਹੀਕਲ ਚਲਾਉਂਦੇ ਸਮੇਂ ਮੂੰਹ ਨੂੰ ਪੂਰੀ ਤਰ੍ਹਾਂ ਕੱਪੜੇ ਨਾਲ ਢੱਕਣਾ ਲੋਕਾਂ ਲਈ ਮਹਿੰਗਾ ਪੈ ਸਕਦਾ ਹੈ। ਜੀ ਹਾਂ ਅਜਿਹਾ ਕਰਨ ਵਾਲੇ ਨੂੰ ਭਾਰੀ ਜੁਰਮਾਨਾ ਅਦਾ ਕਰਨਾ ਪਵੇਗਾ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਹੁਕਮ ਦਿੱਤੇ ਗਏ ਹਨ ਕਿ ਘਲੂਘਾਰੇ ਨੂੰ ਲੈਕੇ ਕੋਈ ਵੀ ਵਿਅਕਤੀ ਮੂੰਹ ਢੱਕ ਕੇ ਵਹੀਕਲ ਨਹੀਂ ਚਲਾਵੇ। ਇਸ ਸਬੰਧੀ ਪੂਰੀ ਤਰ੍ਹਾਂ ਨਾਲ ਚੌਕਸੀ ਵੀ ਵਰਤੀ ਜਾਵੇ।
ਹਾਈਕੋਰਟ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਜਾਂ ਔਰਤ ਵਹੀਕਲ ਚਾਲਾਨ ਸਮੇਂ ਆਪਣਾ ਮੂੰਹ ਨੂੰ ਕੱਪੜੇ ਨਾਲ ਢੱਕਦੀ ਹੈ ਜਾਂ ਢੱਕਦਾ ਹੈ ਉਸ ਦਾ ਚਲਾਨ ਕੱਟਿਆ ਜਾਵੇਗਾ।
ਜਿਸ ਮਗਰੋਂ ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਸਖਤੀ ਨਾਲ ਕਿਹਾ ਹੈ ਕਿ ਕੋਈ ਵੀ ਮੂੰਹ ਢੱਕ ਕੇ ਆਪਣੀ ਪਛਾਣ ਨਹੀਂ ਲੁਕਾ ਸਕਦਾ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿੱਚ ਵਧੇ ਤਣਾਅ ਤੋਂ ਬਾਅਦ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਕਿਸੇ ਵੀ ਵਿਅਕਤੀ ਨੂੰ ਮੂੰਹ ਢੱਕ ਕੇ ਸੜਕ ’ਤੇ ਵਹੀਕਲ ਚਲਾਉਣ ਜਾਂ ਪੈਦਲ ਜਾਣ ਦੀ ਇਜਾਜ਼ਤ ਨਹੀਂ ਹੈ।
ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਵਹੀਕਲ ਚਲਾਉਂਦੇ ਹੋਏ ਆਪਣੇ ਮੂੰਹ ਨੂੰ ਕੱਪੜੇ ਨਾਲ ਢੱਕਦਾ ਹੈ, ਤਾਂ ਉਸ ਦਾ ਤੁਰੰਤ ਚਲਾਨ ਕੀਤਾ ਜਾਵੇਗਾ। ਇਹ ਚਲਾਨ 5000 ਰੁਪਏ ਤੱਕ ਹੋ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਈ ਵਾਰ ਲੋਕ ਗਰਮੀ ਜਾਂ ਚਮੜੀ ਦੀ ਬੀਮਾਰੀ ਦਾ ਹਵਾਲਾ ਦੇ ਕੇ ਆਪਣੀ ਪਛਾਣ ਲੁਕਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਦਿੱਤੀ ਜਾਵੇਗੀ। ਆਪਣੀ ਪਛਾਣ ਲੁਕਾਉਣ ਲਈ ਮੂੰਹ ਢੱਕਣਾ ਮਨਜ਼ੂਰ ਨਹੀਂ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੁਲਿਸ ਵੱਲੋਂ ਪਹਿਲੇ ਪੜਾਅ 'ਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜੇਕਰ ਲੋਕ ਨਹੀਂ ਸੁਧਰੇ, ਤਾਂ ਸਖ਼ਤੀ ਨਾਲ ਚਲਾਨ ਕੱਟੇ ਜਾਣਗੇ। ਉਨ੍ਹਾਂ ਨੇ ਕਿਹਾ ਇਸ ਨਵੇਂ ਨਿਯਮ ਨਾਲ ਜਿੱਥੇ ਇਕ ਪਾਸੇ ਲੋਕਾਂ ਦੀ ਪਛਾਣ ਸਪਸ਼ਟ ਰਹੇਗੀ। ਉੱਥੇ ਹੀ ਕਿਸੇ ਵੀ ਸ਼ੱਕੀ ਗਤੀਵਿਧੀ ਨੂੰ ਕਾਬੂ ਕਰਨ ਵਿੱਚ ਪੁਲਿਸ ਨੂੰ ਸਹੂਲਤ ਮਿਲੇਗੀ। ਲੋਕਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਹੁਣ ਮੂੰਹ ਢੱਕ ਕੇ ਵਹੀਕਲ ਚਲਾਉਣ ਤੋਂ ਗੁਰੇਜ਼ ਕਰਨ, ਨਹੀਂ ਤਾਂ ਜੁਰਮਾਨੇ ਲਈ ਤਿਆਰ ਰਹਿਣ।
ਇਹ ਵੀ ਪੜ੍ਹੋ : Samana Band News : ਸਕੂਲ ਵੈਨ ਹਾਦਸੇ ਮਗਰੋਂ ਪੀੜਤ ਪਰਿਵਾਰਾਂ ਦਾ ਰੋਸ ਮੁਜ਼ਹਾਰਾ, ਸਮਾਣਾ-ਪਟਿਆਲਾ ਸੜਕ 'ਤੇ ਆਵਾਜਾਈ ਕੀਤੀ ਬੰਦ
- PTC NEWS