Thu, Oct 24, 2024
Whatsapp

Amritpal Singh NSA Extended: 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਸਣੇ 9 ਸਾਥੀਆਂ ਦੀ NSA ’ਚ ਵਾਧਾ, ਨਤੀਜਿਆਂ ਤੋਂ ਪਹਿਲਾਂ ਜਾਰੀ ਹੋਈ ਸੀ ਚਿੱਠੀ

ਮਿਲੀ ਜਾਣਕਾਰੀ ਮੁਤਾਬਿਕ ਇਸ ਸਬੰਧੀ ਪੰਜਾਬ ਸਰਕਾਰ ਨੇ ਇੱਕ ਦਿਨ ਪਹਿਲਾਂ 3 ਜੂਨ ਨੂੰ ਸਰਕਾਰ ਨੇ ਚਿੱਠੀ ਜਾਰੀ ਕੀਤੀ ਸੀ। ਜਿਸ ’ਚ ਅੰਮ੍ਰਿਤਪਾਲ ਸਿੰਘ ਸਣੇ ਉਨ੍ਹਾਂ ਦੇ 9 ਸਾਥੀਆਂ ’ਤੇ ਲੱਗੀ ਐਨਐਸਏ ’ਚ ਵਾਧਾ ਕੀਤਾ ਗਿਆ ਸੀ।

Reported by:  PTC News Desk  Edited by:  Aarti -- June 19th 2024 01:18 PM -- Updated: June 19th 2024 03:21 PM
Amritpal Singh NSA Extended: 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਸਣੇ 9 ਸਾਥੀਆਂ ਦੀ NSA ’ਚ ਵਾਧਾ, ਨਤੀਜਿਆਂ ਤੋਂ ਪਹਿਲਾਂ ਜਾਰੀ ਹੋਈ ਸੀ ਚਿੱਠੀ

Amritpal Singh NSA Extended: 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਸਣੇ 9 ਸਾਥੀਆਂ ਦੀ NSA ’ਚ ਵਾਧਾ, ਨਤੀਜਿਆਂ ਤੋਂ ਪਹਿਲਾਂ ਜਾਰੀ ਹੋਈ ਸੀ ਚਿੱਠੀ

Amritpal Singh NSA Extended: ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਉਪਰ ਲੱਗੀ ਐਨਐਸਏ ’ਚ ਇੱਕ ਸਾਲ ਲਈ ਹੋਰ ਵਧਾ ਕਰ ਦਿੱਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਿਕ ਇਸ ਸਬੰਧੀ ਪੰਜਾਬ ਸਰਕਾਰ ਨੇ ਇੱਕ ਦਿਨ ਪਹਿਲਾਂ 3 ਜੂਨ ਨੂੰ ਸਰਕਾਰ ਨੇ ਚਿੱਠੀ ਜਾਰੀ ਕੀਤੀ ਸੀ। ਜਿਸ ’ਚ ਅੰਮ੍ਰਿਤਪਾਲ ਸਿੰਘ ਸਣੇ ਉਨ੍ਹਾਂ ਦੇ 9 ਸਾਥੀਆਂ ’ਤੇ ਲੱਗੀ ਐਨਐਸਏ ’ਚ ਵਾਧਾ ਕੀਤਾ ਗਿਆ ਸੀ। 

ਪੰਜਾਬ ਸਰਕਾਰ ਨੇ ਐਨਐਸਏ ’ਚ ਕੀਤਾ ਵਾਧਾ 

ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਸਣੇ ਉਨ੍ਹਾਂ ਦੇ ਤਿੰਨ ਸਾਥੀਆਂ ਦੀ ਐਨਐਸਏ ਦੀ ਮਿਆਦ 24 ਜੁਲਾਈ ਨੂੰ ਖਤਮ ਹੋਣੀ ਸੀ ਜਦਕਿ 6ਸਾਥੀਆਂ ਦੀ ਐਨਐਸਏ 18 ਜੂਨ ਨੂੰ ਖ਼ਤਮ ਹੋਣ ਜਾ ਰਹੀ ਸੀ। ਪਰ ਸਰਕਾਰ ਨੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਹੀ ਯਾਨੀ 3 ਜੂਨ ਨੂੰ ਚਿੱਠੀ ਜਾਰੀ ਕੀਤੀ ਗਈ ਜਿਸ ’ਚ ਇਨ੍ਹਾਂ ਸਾਰਿਆਂ ’ਤੇ ਲੱਗੀ ਐਨਐਸਏ ਨੂੰ ਇੱਕ ਸਾਲ ਦੇ ਲਈ ਹੋਰ ਵਧਾ ਦਿੱਤਾ ਗਿਆ ਹੈ। 

ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ 3 ਜੂਨ ਨੂੰ ਹੁਕਮ ਜਾਰੀ ਕੀਤੇ ਹਨ। ਜਿਸ ਮੁਤਾਬਿਕ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ’ਤੇ ਇੱਕ ਸਾਲ ਲਈ ਐਨਐਸਏ ਵਧਾਇਆ ਗਿਆ ਹੈ। ਵੋਟਾਂ ਦੀ ਗਿਣਤੀ ਤੋਂ ਇੱਕ ਦਿਨ ਪਹਿਲਾਂ ਹੀ ਆਦੇਸ਼ ਜਾਰੀ ਕੀਤੇ ਗਏ ਸਨ। ਪੰਜਾਬ ਸਰਕਾਰ ਨੇ 24 ਅਪ੍ਰੈਲ 2025 ਤੱਕ ਐਨਐਸਏ ਵਧਾਇਆ ਗਿਆ।   

ਇਨ੍ਹਾਂ ’ਤੇ ਲੱਗੀ ਹੈ ਐਨਐਸਏ 
  • ਅੰਮ੍ਰਿਤਪਾਲ ਸਿੰਘ
  • ਪੱਪਲਪ੍ਰੀਤ ਸਿੰਘ
  • ਗੁਰਮੀਤ ਸਿੰਘ ਬੁੱਕਾਵਾਲਾ
  • ਦਲਜੀਤ ਸਿੰਘ ਕਲਸੀ
  • ਤੂਫਾਨ ਸਿੰਘ
  • ਹਰਜੀਤ ਸਿੰਘ
  • ਭਗਵੰਤ ਸਿੰਘ ਉਰਫ ਪ੍ਰਧਾਨ ਬਾਜੇਕੇ
  • ਕੁਲਵੰਤ ਸਿੰਘ ਰਾਏਕੇ
  • ਵਰਿੰਦਰ ਫੌਜੀ
  • ਬਸੰਤ ਸਿੰਘ 

ਅੰਮ੍ਰਿਤਪਾਲ ਸਿੰਘ ’ਤੇ NSA ਵਧਾਏ ਜਾਣ ਦੀ ਪ੍ਰਕਿਰਿਆ 

  • 13 ਮਾਰਚ 2024 ਨੂੰ ਅੰਮ੍ਰਿਤਸਰ ਦੇ ਡੀਐੱਮ ਵੱਲੋਂ ਪਾਸ ਕੀਤੇ ਗਏ ਆਰਡਰ 
  • 24 ਮਾਰਚ 2024 ਨੂੰ ਪੰਜਾਬ ਸਰਕਾਰ ਨੇ ਡੀਐਮ ਦੇ ਹੁਕਮਾਂ ਨੂੰ ਦਿੱਤੀ ਮਾਨਤਾ 
  • ਅੰਮ੍ਰਿਤਪਾਲ ਸਿੰਘ ਵੱਲੋਂ ਜਤਾਏ ਇਤਰਾਜ਼ ’ਤੇ ਸਬੰਧਿਤ ਰਿਕਾਰਡ NSA  ਐਡਵਾਈਜ਼ਰੀ ਬੋਰਡ ਕੋਲ ਭੇਜੇ ਗਏ
  • 3 ਜੂਨ 2024 ਨੂੰ ਸੂਬਾ ਸਰਕਾਰ ਵੱਲੋਂ ਭੇਜੀ ਰਿਪੋਰਟ ਅਨੁਸਾਰ NSA ਸਲਾਹਕਾਰ ਬੋਰਡ ਨੇ ਵਾਧੇ ਦੀ ਸਿਫਾਰਿਸ਼ ਕੀਤੀ
  • 3 ਜੂਨ 2024 ਨੂੰ ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਦਿੱਤੀ NSA ’ਚ ਇੱਕ ਸਾਲ ਦੇ ਵਾਧੇ ਨੂੰ ਮਨਜ਼ੂਰੀ 

- PTC NEWS

Top News view more...

Latest News view more...

PTC NETWORK