Odisha Train Accident Update: ਬਾਲਾਸੋਰ 'ਚ ਜ਼ਿੰਦਗੀ ਨੂੰ ਪਟੜੀ 'ਤੇ ਲਿਆਉਣ ਲਈ ਜੱਦੋਜਹਿਦ ਜਾਰੀ, ਦੇਖੋ ਘਟਨਾ ਸਥਾਨ ਦੀਆਂ ਤਾਜ਼ਾ ਤਸਵੀਰਾਂ
Odisha Train Accident Update: ਓਡੀਸ਼ਾ ਦੇ ਬਾਲਾਸੋਰ ਵਿੱਚ ਵਾਪਰੇ ਹਾਦਸੇ ਨੂੰ 36 ਘੰਟੇ ਬੀਤ ਚੁੱਕੇ ਹਨ। ਜ਼ਿੰਦਗੀ ਦੀ ਤਲਾਸ਼ ਅਤੇ ਜੰਗ ਲਗਾਤਾਰ ਜਾਰੀ ਹੈ। ਦੱਸ ਦਈਏ ਕਿ ਘਟਨਾ ਸਥਾਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਨੂੰ ਦੇਖ ਕੇ ਕਿਸੇ ਦੀ ਵੀ ਰੂਹ ਕੰਬ ਜਾਵੇਗੀ।
ਓਡੀਸ਼ਾ ਦੇ ਬਾਲਾਸੋਰ 'ਚ ਹੋਏ ਹਾਦਸੇ ਤੋਂ ਬਾਅਦ ਲਾਸ਼ਾਂ ਨੂੰ ਮੌਕੇ ਤੋਂ ਹਟਾ ਲਿਆ ਗਿਆ ਹੈ। ਜ਼ਖਮੀਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਹਾਦਸੇ 'ਚ 288 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਇੱਕ ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਜਿਨ੍ਹਾਂ ਦਾ ਇਲਾਜ ਚਲ ਰਿਹਾ ਹੈ।
#WATCH | Restoration work underway at the site of #BalasoreTrainAccident in Odisha
As per the Railway Ministry, 1000 manpower engaged in the work. More than 7 Poclain Machines, 2 Accident Relief Trains, 3-4 Railway and Road Cranes deployed pic.twitter.com/nboIkqqkjK — ANI (@ANI) June 4, 2023
ਇਸ ਦੇ ਨਾਲ ਹੀ ਘਟਨਾ ਵਾਲੀ ਸਥਾਨ ਤੋਂ ਟੁੱਟੀ ਬੋਗੀ/ਵ੍ਹੀਲ ਸੈੱਟ ਅਤੇ ਹੋਰ ਸਪੇਅਰ ਪਾਰਟਸ ਤੋਂ ਸਾਫ਼ ਕੀਤਾ ਜਾ ਰਿਹਾ ਹੈ। ਮਲਬਾ ਵੀ ਹਟਾਇਆ ਜਾ ਰਿਹਾ ਹੈ।
Odisha train accident: Restoration work captured in pictures
Read @ANI Story | https://t.co/6rEd8Eb5Jo#Odisha #OdishaTrainAccident #OdishaTrainTragedy #OdishaAccident pic.twitter.com/nzMWzKxdHq — ANI Digital (@ani_digital) June 4, 2023
ਅਧਿਕਾਰਤ ਜਾਣਕਾਰੀ ਅਨੁਸਾਰ ਸੋਮਵਾਰ ਤੱਕ ਟਰੈਕ ਦੀ ਮੁਰੰਮਤ ਹੋਣ ਦੀ ਉਮੀਦ ਹੈ। ਰੇਲ ਮੰਤਰਾਲੇ ਮੁਤਾਬਕ 1000 ਤੋਂ ਵੱਧ ਲੋਕ ਸਥਿਤੀ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਨ 'ਚ ਲੱਗੇ ਹੋਏ ਹਨ। ਰੇਲਗੱਡੀਆਂ ਦੀ ਤੇਜ਼ੀ ਨਾਲ ਆਵਾਜਾਈ ਲਈ 7 ਤੋਂ ਵੱਧ ਪੋਕਲੇਨ ਮਸ਼ੀਨਾਂ, 2 ਦੁਰਘਟਨਾ ਰਾਹਤ ਰੇਲ ਗੱਡੀਆਂ, 3-4 ਰੇਲਵੇ ਅਤੇ ਰੋਡ ਕ੍ਰੇਨਾਂ ਤੈਨਾਤ ਹਨ। ਸਾਈਟ ਨੂੰ ਪੂਰੀ ਤਰ੍ਹਾਂ ਸਾਫ਼ ਕਰਨ ਦਾ ਕੰਮ ਚੱਲ ਰਿਹਾ ਹੈ।
ਫਿਲਹਾਲ ਮਲਬਾ ਹਟਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਹਾਦਸੇ ਕਾਰਨ 90 ਟਰੇਨਾਂ ਨੂੰ ਰੱਦ ਕਰਨਾ ਪਿਆ। ਇਸ ਦੇ ਨਾਲ ਹੀ 46 ਟਰੇਨਾਂ ਦਾ ਰੂਟ ਬਦਲਿਆ ਗਿਆ ਹੈ।
ਇਹ ਵੀ ਪੜ੍ਹੋ: Worst Train Accident: ਦਿਲ ਦਹਿਲਾ ਦੇਣ ਵਾਲਾ ਹੈ ਓਡੀਸ਼ਾ ਰੇਲ ਹਾਦਸਾ, ਜਾਣੋ ਦੇਸ਼ ਵਿੱਚ ਕਦੋਂ ਅਤੇ ਕਿੱਥੇ ਵਾਪਰੇ ਸੀ ਵੱਡੇ ਰੇਲ ਹਾਦਸੇ
- PTC NEWS