Mon, Dec 11, 2023
Whatsapp

Bathinda News: ਹੁਣ ਦੀਵਾਲੀ ਮੌਕੇ ਪਰਾਲੀ ਦੀ ਸਾਂਭ ਸੰਭਾਲ ਪ੍ਰਸ਼ਾਸਨ ਲਈ ਬਣੀ ਆਫਤ, ਲੋਕਾਂ ਨੂੰ ਕੀਤੀ ਇਹ ਅਪੀਲ

ਬਠਿੰਡਾ ਦੇ ਪਿੰਡ ਕੋਟਸ਼ਮੀਰ ਵਿਖੇ ਕਰੀਬ 100 ਏਕੜ ਵਿੱਚ ਪਰਾਲੀ ਤੋਂ ਬਣਾਈਆਂ ਗਈਆਂ ਗੱਠਾਂ ਨੂੰ ਸਟੋਰ ਕੀਤਾ ਗਿਆ ਪਰ ਦੀਵਾਲੀ ਦਾ ਤਿਉਹਾਰ ਨੇੜੇ ਹੋਣ ਕਾਰਨ ਪ੍ਰਸ਼ਾਸਨ ਲਈ ਹੁਣ ਇਕੱਠੀਆਂ ਕੀਤੀਆਂ ਗਈਆਂ ਇਹਨਾਂ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗਣ ਦਾ ਡਰ ਸਤਾਉਣ ਲੱਗਿਆ ਹੈ

Written by  Aarti -- November 12th 2023 03:13 PM
Bathinda News: ਹੁਣ ਦੀਵਾਲੀ ਮੌਕੇ ਪਰਾਲੀ ਦੀ ਸਾਂਭ ਸੰਭਾਲ ਪ੍ਰਸ਼ਾਸਨ ਲਈ ਬਣੀ ਆਫਤ, ਲੋਕਾਂ ਨੂੰ  ਕੀਤੀ ਇਹ ਅਪੀਲ

Bathinda News: ਹੁਣ ਦੀਵਾਲੀ ਮੌਕੇ ਪਰਾਲੀ ਦੀ ਸਾਂਭ ਸੰਭਾਲ ਪ੍ਰਸ਼ਾਸਨ ਲਈ ਬਣੀ ਆਫਤ, ਲੋਕਾਂ ਨੂੰ ਕੀਤੀ ਇਹ ਅਪੀਲ

Bathinda News: ਇਨੀ ਦਿਨੀ ਪੰਜਾਬ ਵਿੱਚ ਪਰਾਲੀ ਕਾਰਨ ਹੋਣ ਵਾਲੇ ਪ੍ਰਦੂਸ਼ਣ ਤੋ ਬਚਾ ਲਈ ਪੰਜਾਬ ਸਰਕਾਰ ਵੱਲੋਂ ਪਰਾਲੀ ਦਆਂ ਗੱਠਾਂ ਬਣਾ ਖੇਤਾਂ ਵਿੱਚੋਂ ਚੁਕਵਾ ਕੇ ਵੱਖ-ਵੱਖ ਥਾਵਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ ਪਰ ਹੁਣ ਇਹ ਇਕੱਠੀਆਂ ਕੀਤੀਆਂ ਪਰਾਲੀ ਦੀਆਂ ਗੱਠਾਂ ਪ੍ਰਸ਼ਾਸਨ ਲਈ ਵੱਡੀ ਸਿਰਦਰਦੀ ਬਣਦੀਆਂ ਜਾ ਰਹੀਆਂ ਹਨ। ਭਾਵੇਂ ਪਰਾਲੀ ਨੂੰ ਅੱਗ ਲਗਾਉਣ ਕਾਰਨ ਹੋਣ ਵਾਲੇ ਪ੍ਰਦੂਸ਼ਣ ਤੋਂ ਬਚਾਅ ਲਈ ਵੱਡੀ ਪੱਧਰ ਤੇ ਕਿਸਾਨਾਂ ਨੂੰ ਮਸ਼ੀਨਰੀ ਉਪਲਬੱਧ ਕਰਵਾਈ ਗਈ ਸੀ ਅਤੇ ਪਰਾਲੀ ਦੀਆਂ ਗੱਠਾਂ ਬਣਾਈਆਂ ਗਈਆਂ ਸਨ। 

ਬਠਿੰਡਾ ਦੇ ਪਿੰਡ ਕੋਟਸ਼ਮੀਰ ਵਿਖੇ ਕਰੀਬ 100 ਏਕੜ ਵਿੱਚ ਪਰਾਲੀ ਤੋਂ ਬਣਾਈਆਂ ਗਈਆਂ ਗੱਠਾਂ ਨੂੰ ਸਟੋਰ ਕੀਤਾ ਗਿਆ ਪਰ ਦੀਵਾਲੀ ਦਾ ਤਿਉਹਾਰ ਨੇੜੇ ਹੋਣ ਕਾਰਨ ਪ੍ਰਸ਼ਾਸਨ ਲਈ ਹੁਣ ਇਕੱਠੀਆਂ ਕੀਤੀਆਂ ਗਈਆਂ ਇਹਨਾਂ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗਣ ਦਾ ਡਰ ਸਤਾਉਣ ਲੱਗਿਆ ਹੈ ਕਿਉਂਕਿ ਦੀਵਾਲੀ ਦੇ ਤਿਉਹਾਰ  ਕਾਰਨ ਵੱਡੀ ਗਿਣਤੀ ਵਿੱਚ ਪਟਾਕੇ ਚਲਾਏ ਜਾਂਦੇ ਹਨ ਜਿਸ ਕਾਰਨ ਇਹਨਾਂ ਇਕੱਠੀਆਂ ਕੀਤੀਆਂ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗਣ ਦਾ ਖਤਰਾ ਸਤਾਉਣ ਲੱਗਿਆ ਜਿਸ ਕਰਕੇ ਡਿਪਟੀ ਕਮਿਸ਼ਨਰ ਬਠਿੰਡਾ ਨੇ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਅੱਜ ਤੋਂ ਬਾਜੀ ਅਤੇ ਅੱਗ ਵਾਲੇ ਗੁਬਾਰੇ ਚਲਾਉਣ ਤੇ ਪਾਬੰਦੀ ਲਗਾਈ ਹੈ। 


ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਵਿੱਚ ਰਿਫਾਇਨਰੀ ,ਆਇਲ ਡੰਪ, ਆਰਮੀ ਕੰਟੋਨਮੈਂਟ ਅਤੇ ਵੱਖ-ਵੱਖ ਪਿੰਡਾਂ ਵਿੱਚ 20 ਦੇ ਕਰੀਬ ਪਰਾਲੀ ਦੀਆਂ ਗੱਠਾਂ ਰੱਖਣ ਲਈ ਬਣੇ ਡੰਪ ਆਦਿ ਦੇ ਨਜਦੀਕ ਵਾਲੇ ਪਿੰਡਾਂ ਅਤੇ ਇਲਾਕਿਆਂ ਚ ਦੀਵਾਲੀ ਤੇ ਪਟਾਕੇ ਚਲਾਉਣ ਨੂੰ ਲੈ ਕੇ ਪਾਬੰਦੀ  ਲਗਾਈ ਗਈ ਹੈ।

ਜਿਸ ਵਿੱਚ ਆਤਿਸ਼ਬਾਜ਼ੀ ਅਤੇ ਹਵਾ ਵਿੱਚ ਉੱਡਣ ਵਾਲੇ ਅੱਗ ਵਾਲੇ ਗੁਬਾਰੇ ਆਦਿ ਪਟਾਕੇ ਨਹੀਂ ਚਲਾਏ ਜਾਣਗੇ ਕਿਉਂਕਿ ਸਾਨੂੰ ਡਰ ਹੈ ਕਿ ਜਿੱਥੇ ਪਰਾਲੀ ਦੇ ਡੰਪ ਬਣੇ ਹੋਏ ਹਨ, ਉੱਥੇ ਅੱਗ ਲੱਗਣ ਦਾ ਖਦਸਾ ਬਣ ਜਾਂਦਾ ਹੈ। 

ਉਨ੍ਹਾਂ ਅੱਗੇ ਕਿਹਾ ਕਿ ਇਸ ਨੂੰ ਰੋਕਣ ਲਈ ਇਹ ਪਾਬੰਦੀ ਲਗਾਈ ਗਈ ਹੈ ਅਸੀਂ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਅਤੇ ਗੁਰੂ ਘਰਾਂ ਰਾਹੀਂ ਸਪੀਕਰਾਂ ਵਿੱਚ ਅਨਾਉਂਸਮੈਂਟ ਵੀ ਕਰਵਾ ਦਿੱਤੀ ਹੈ ਕਿ ਵੱਡੇ ਪਟਾਕੇ ਚਲਾਉਣ ਤੋਂ ਲੋਕ ਗੁਰੇਜ ਕੀਤਾ ਜਾਵੇ। ਨਾਲ ਹੀ ਕਿਸੇ ਵੀ ਤਰ੍ਹਾਂ ਦੀ ਘਟਨਾ ਨੂੰ ਲੈ ਕੇ ਪਹਿਲਾਂ ਹੀ ਫਾਇਰ ਬ੍ਰਿਗੇਡ ਅਤੇ ਵੱਖ-ਵੱਖ ਟੀਮਾਂ ਤਿਆਰ ਰੱਖੀਆਂ ਗਈਆਂ ਹਨ। 

ਰਿਪੋਰਟਰ ਮੁਨੀਸ਼ ਗਰਗ ਦੇ ਸਹਿਯੋਗ ਨਾਲ..

- PTC NEWS

adv-img

Top News view more...

Latest News view more...