ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ , ਹਵਾਈ ਮਾਰਗ ਰਾਹੀਂ ਪਟਨਾ ਸਾਹਿਬ ਲੈ ਕੇ ਜਾਏ ਜਾਣਗੇ ਗੁਰੂ ਸਾਹਿਬ ਜੀ ਦੇ ਸ਼ਸ਼ਤਰ
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਵਿਸ਼ੇਸ਼ ਜਾਗ੍ਰਿਤੀ ਯਾਤਰਾ ਦੀ ਸਮਾਪਤੀ ਹੋਣ ਜਾ ਰਹੀ ਹੈ। ਦੱਸ ਦਈਏ ਕਿ ਹਰਿਆਣਾ ਤੋਂ ਗੁਰੂ ਸਾਹਿਬ ਜੀ ਦੇ ਸ਼ਸ਼ਤਰਾਂ ਨੂੰ ਅੰਬਾਲਾ ਏਅਰਪੋਰਟ ਤੋਂ ਸ੍ਰੀ ਪਟਨਾ ਸਾਹਿਬ ਲਈ ਰਵਾਨਾ ਕੀਤੇ ਜਾਣਗੇ।

ਮਿਲੀ ਜਾਣਕਾਰੀ ਮੁਤਾਬਿਕ ਚੀਫ਼ ਖ਼ਾਲਸਾ ਦੀਵਾਨ ਮਹਾਰਾਸ਼ਟਰ ਦੇ ਪ੍ਰਧਾਨ ਗੁਰਿੰਦਰ ਸਿੰਘ ਬਾਵਾ ਤੇ ਬਿਜ਼ਨਸਮੈਨ ਰਾਜਿੰਦਰ ਸਿੰਘ ਰਾਜੂ ਚੱਢਾ ਦੇ ਸਹਿਯੋਗ ਨਾਲ ਪਟਨਾ ਸਾਹਿਬ ਸ਼ਸ਼ਤਰ ਪਹੁੁੰਚਾਏ ਜਾਣਗੇ। ਇਸ ਤੋਂ ਇਲਾਵਾ ਚੇਅਰਮੈਨ ਚੀਫ ਖਾਲਸਾ ਦੀਵਾਨ, ਅੰਮ੍ਰਿਤਸਰ ਇੰਦਰਬੀਰ ਸਿੰਘ ਨਿੱਝਰ ਸ਼ਸ਼ਤਰ ਦੇ ਨਾਲ ਮੌਜੂਦ ਰਹਿਣਗੇ।

ਦੱਸ ਦਈਏ ਕਿ ਜਾਗ੍ਰਿਤੀ ਯਾਤਰਾ ਦੀ ਸਮਾਪਤੀ ਮਗਰੋਂ ਸ਼ਸ਼ਤਰ ਨੂੰ ਚਾਰਟਡ ਫਲਾਈਟ ਰਾਹੀਂ ਪਟਨਾ ਸਾਹਿਬ ਲੈ ਕੇ ਜਾਏ ਜਾਣਗੇ।
ਇਹ ਵੀ ਪੜ੍ਹੋ : Punjab Farmer Protest : ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਵੱਡਾ ਐਲਾਨ; ਕਿਸਾਨਾਂ ਵੱਲੋਂ 26 ਨਵੰਬਰ ਨੂੰ ਚੰਡੀਗੜ੍ਹ ਵਿਖੇ ਦਿੱਤਾ ਜਾਵੇਗਾ ਧਰਨਾ
- PTC NEWS