Sun, Apr 28, 2024
Whatsapp

ਵਿਦੇਸ਼ੀ ਧਰਤੀ ’ਤੇ ਗਈ ਵਿਧਵਾ ਮਾਂ ਦੇ ਇਕਲੌਤੇ ਪੁੱਤ ਦੀ ਜਾਨ, ਸਦਮੇ ’ਚ ਪਰਿਵਾਰ

Written by  Aarti -- January 24th 2024 09:40 AM
ਵਿਦੇਸ਼ੀ ਧਰਤੀ ’ਤੇ ਗਈ ਵਿਧਵਾ ਮਾਂ ਦੇ ਇਕਲੌਤੇ ਪੁੱਤ ਦੀ ਜਾਨ, ਸਦਮੇ ’ਚ ਪਰਿਵਾਰ

ਵਿਦੇਸ਼ੀ ਧਰਤੀ ’ਤੇ ਗਈ ਵਿਧਵਾ ਮਾਂ ਦੇ ਇਕਲੌਤੇ ਪੁੱਤ ਦੀ ਜਾਨ, ਸਦਮੇ ’ਚ ਪਰਿਵਾਰ

Punjabi Youth Died in America: ਬਟਾਲਾ ਦੇ ਨੇੜੇ ਪਿੰਡ ਡੁਡੀਪੁਰ ਦੇ ਨਾਲ ਸੰਬੰਧਿਤ ਪੰਜਾਬੀ ਦੀ ਅਮਰੀਕਾ ਵਿੱਚ ਹੋਏ ਸੜਕੀ ਹਾਦਸੇ ’ਚ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ 3 ਸਾਲ ਪਹਿਲਾਂ ਚੰਗੇ ਭਵਿੱਖ ਖਾਤਿਰ ਅਮਰੀਕਾ ਗਿਆ ਸੀ। ਪਰ ਘਰ ’ਚ ਉਸਦੀ ਮੌਤ ਦੀ ਖਬਰ ਸੁਣਕੇ ਪੂਰਾ ਪਰਿਵਾਰ ਸਦਮੇ ’ਚ ਚਲਾ ਗਿਆ ਹੈ। 

ਸੜਕ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਮੌਤ 

ਦੱਸ ਦਈਏ ਕਿ 30 ਸਾਲਾਂ ਮ੍ਰਿਤਕ ਗੁਰਵਿੰਦਰ ਸਿੰਘ ਆਪਣੀ ਵਿਧਵਾ ਮਾਂ ਦਾ ਇਕਲੌਤਾ ਪੁੱਤ ਸੀ ਅਤੇ ਇੱਕ ਸਾਲ ਪਹਿਲਾਂ ਹੀ ਬਾਪ ਦੀ ਮੌਤ ਹੋਈ ਸੀ। ਮ੍ਰਿਤਕ ਆਪਣੇ ਪਿੱਛੇ ਪਰਿਵਾਰ ਵਿੱਚ ਵਿਧਵਾ ਮਾਂ, ਭੈਣ,ਪਤਨੀ ਅਤੇ 2 ਬੇਟੀਆਂ ਛੱਡ ਗਿਆ। ਮ੍ਰਿਤਕ ਦਾ ਪਿਤਾ ਪੰਜਾਬ ਰੋਡਵੇਜ ਵਿਚੋ ਬਤੋਰ ਡਰਾਈਵਰ ਰਿਟਾਇਰਡ ਹੋਇਆ ਸੀ ਅਤੇ ਬੇਟੇ ਗੁਰਵਿੰਦਰ ਨੂੰ ਕਰਜ਼ਾ ਚੁੱਕ ਕੇ ਚੰਗੇ ਭਵਿੱਖ ਖਤਿਰ ਵਿਦੇਸ਼ੀ ਧਰਤੀ ਅਮਰੀਕਾ ਭੇਜਿਆ ਸੀ ਅਤੇ ਪਿੱਛੋਂ ਪਿਤਾ ਦੀ ਮੌਤ ਹੋ ਗਈ। 


ਪਰਿਵਾਰ ਸਣੇ ਪੂਰਾ ਪਿੰਡ ਸਦਮੇ ’ਚ

ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਦਾ ਕਹਿਣਾ ਸੀ ਕਿ ਗੁਰਵਿੰਦਰ ਬਹੁਤ ਹੀ ਸਾਊ ਸੁਭਾਅ ਦਾ ਨੌਜਵਾਨ ਸੀ ਆਪਣੇ ਪਰਿਵਾਰ ਬਾਰੇ ਬਹੁਤ ਕੁਝ ਸੋਚ ਰਖਿਆ ਸੀ ਪਰ ਜੋ ਪਰਮਾਤਮਾ ਨੂੰ ਮਨਜ਼ੂਰ ਸੀ ਉਹੀ ਹੋਇਆ। ਮਾਂ ਅਤੇ ਪਤਨੀ ਨੇ ਕਿਹਾ ਕਿ ਰੋਜ਼ਾਨਾ ਹੀ ਫੋਨ ’ਤੇ ਗੱਲਬਾਤ ਹੁੰਦੀ ਰਹਿੰਦੀ ਸੀ ਇਸ ਘਟਨਾ ਤੋਂ ਇਕ ਦਿਨ ਪਹਿਲਾ ਹੀ ਉਸਨੇ ਪਰਿਵਾਰ ਨਾਲ ਫੋਨ ’ਤੇ ਗੱਲਬਾਤ ਕੀਤੀ ਸੀ।

ਸਰਕਾਰ ਅੱਗੇ ਪਰਿਵਾਰ ਦੀ ਗੁਹਾਰ 

ਫਿਲਹਾਲ ਪਰਿਵਾਰ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਗੁਰਵਿੰਦਰ ਦੀ ਦੇਹ ਜਲਦ ਤੋਂ ਜਲਦ ਪਰਿਵਾਰ ਕੋਲ ਲਿਆਂਦੀ ਜਾਵੇ ਤਾਂਕਿ ਉਹ ਆਪਣੇ ਪੁੱਤਰ ਦੇ ਅੰਤਿਮ ਦਰਸ਼ਨ ਕਰਕੇ ਉਸਦੀ ਅੰਤਿਮ ਰਸਮਾਂ ਆਪਣੇ ਹੱਥੀ ਪੁਰੀ ਕਰ ਸਕਣ। 

ਇਹ ਵੀ ਪੜ੍ਹੋ: ਨਹੀਂ ਰੁਕ ਰਿਹਾ ਕੜਾਕੇ ਦੀ ਠੰਢ ਦਾ ਕਹਿਰ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ

-

Top News view more...

Latest News view more...