Sun, Dec 14, 2025
Whatsapp

ਬਾਰਦਾਨਾ ਚੋਰ ਨੂੰ ਟਰੱਕ ਅੱਗੇ ਬੰਨ੍ਹ ਪਹੁੰਚਿਆ ਪੁਲਿਸ ਥਾਣੇ, ਵੀਡੀਓ ਵਾਇਰਲ

Reported by:  PTC News Desk  Edited by:  Jasmeet Singh -- December 12th 2022 06:16 PM -- Updated: December 12th 2022 07:42 PM
ਬਾਰਦਾਨਾ ਚੋਰ ਨੂੰ ਟਰੱਕ ਅੱਗੇ ਬੰਨ੍ਹ ਪਹੁੰਚਿਆ ਪੁਲਿਸ ਥਾਣੇ, ਵੀਡੀਓ ਵਾਇਰਲ

ਬਾਰਦਾਨਾ ਚੋਰ ਨੂੰ ਟਰੱਕ ਅੱਗੇ ਬੰਨ੍ਹ ਪਹੁੰਚਿਆ ਪੁਲਿਸ ਥਾਣੇ, ਵੀਡੀਓ ਵਾਇਰਲ

ਸ੍ਰੀ ਮੁਕਤਸਰ ਸਾਹਿਬ, 12 ਦਸੰਬਰ: ਪੰਜਾਬ ਦੇ ਮੁਕਤਸਰ ਜ਼ਿਲ੍ਹੇ ਵਿੱਚ ਇੱਕ ਟਰੱਕ ਵਿੱਚੋਂ ਕਣਕ ਦੀਆਂ ਦੋ ਬੋਰੀਆਂ ਚੋਰੀ ਕਰਨ ਦੇ ਇਲਜ਼ਾਮਾਂ ਵਿੱਚ ਇੱਕ ਵਿਅਕਤੀ ਨੂੰ ਟਰੱਕ ਦੇ ਬੋਨਟ ਨਾਲ ਬੰਨ੍ਹ ਕੇ ਥਾਣੇ ਲਿਜਾਇਆ ਗਿਆ। ਸ੍ਰੀ ਮੁਕਤਸਰ ਸਾਹਿਬ 'ਚ ਕਣਕ ਦੀ ਬੋਰੀ ਚੋਰੀ ਕਰਨ ਵਾਲੇ ਨੂੰ ਟਰੱਕ ਅੱਗੇ ਬੰਨ੍ਹਣ ਦੀ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼ੋਸ਼ਲ ਮੀਡੀਆ 'ਤੇ ਲੋਕ ਇਸਨੂੰ ਤਾਲਿਬਾਨੀ ਵਿਵਹਾਰ ਨਾਲ ਜੋੜ ਰਹੇ ਹਨ।

ਇਹ ਵੀ ਪੜ੍ਹੋ: ਚਾਟ ਵਾਲੀ ਦੀ ਅਨੋਖੀ ਲੁੱਕ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ, ਵੀਡੀਓ ਵਾਇਰਲ


ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਘਟਨਾ ਦੀ ਵੀਡੀਓ 'ਚ ਇਕ ਵਿਅਕਤੀ ਰੱਸੀ ਨਾਲ ਬੰਨ੍ਹਿਆ ਹੋਇਆ ਦਿਖਾਈ ਦੇ ਰਿਹਾ ਹੈ, ਜਦਕਿ ਟਰੱਕ ਡਰਾਈਵਰ ਦਾ ਇਕ ਸਹਾਇਕ ਉਸ ਦੇ ਨਾਲ ਉਸਨੂੰ ਸਹਾਰਾ ਦੇਣ ਤੇ ਲੋਕਾਂ ਨੂੰ ਘਟਨਾ ਦੀ ਜਾਣਕਾਰੀ ਦੇਣ ਲਈ ਨਾਲ ਹੀ ਬੈਠਾ ਹੋਇਆ ਹੈ। ਵੀਡੀਓ 'ਚ ਸਹਾਇਕ ਇੱਕ ਹੋਰ ਅਣਪਛਾਤੇ ਵਿਅਕਤੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਬੰਨ੍ਹੇ ਹੋਏ ਵਿਅਕਤੀ ਨੇ ਕਣਕ ਦੀਆਂ ਦੋ ਬੋਰੀਆਂ ਚੋਰੀ ਕਰ ਲਈਆਂ ਹਨ ਅਤੇ ਉਸਨੂੰ ਬੱਸ ਸਟੈਂਡ ਥਾਣੇ ਲਿਜਾਇਆ ਜਾ ਰਿਹਾ ਹੈ।

ਇਸੇ ਦੌਰਾਨ ਮੁਕਤਸਰ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਨਾਲ ਸਬੰਧਤ 2 ਵੀਡੀਓਜ਼ ਪ੍ਰਾਪਤ ਹੋਈਆਂ ਹਨ। ਇੱਕ ਵੀਡੀਓ ਵਿੱਚ ਇੱਕ ਵਿਅਕਤੀ ਨੂੰ ਇੱਕ ਟਰੱਕ ਵਿੱਚੋਂ ਕਣਕ ਦੀਆਂ ਬੋਰੀਆਂ ਚੋਰੀ ਕਰਦੇ ਦੇਖਿਆ ਜਾ ਸਕਦਾ ਹੈ ਅਤੇ ਇੱਕ ਹੋਰ ਵੀਡੀਓ ਵਿੱਚ ਉਕਤ ਵਿਅਕਤੀ ਨੂੰ ਟਰੱਕ ਦੇ ਬੋਨਟ ਨਾਲ ਬੰਨ੍ਹ ਕੇ ਥਾਣੇ ਲਿਜਾਇਆ ਜਾ ਰਿਹਾ ਹੈ। ਮੁਕਤਸਰ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।


ਇਹ ਵੀ ਪੜ੍ਹੋ: ਲੰਡਨ 'ਚ ਕਿੰਗ ਚਾਰਲਸ ਨੇ ਨਵੇਂ ਬਣੇ ਗੁਰਦੁਆਰੇ ਦਾ ਕੀਤਾ ਦੌਰਾ

ਪੁਲਿਸ ਅਧਿਕਾਰੀ ਜਗਦੀਸ਼ ਕੁਮਾਰ ਮੁਤਾਬਕ ਲੜਕਾ ਬਾਰਦਾਨਾ ਚੋਰੀ ਕਰ ਰਿਹਾ ਸੀ ਅਤੇ ਉਸ ਦਾ ਸਾਥੀ ਮੋਟਰਸਾਈਕਲ 'ਤੇ ਉਸ ਦਾ ਪਿੱਛਾ ਕਰ ਰਿਹਾ ਸੀ। ਇਸ ਦਰਮਿਆਨ ਟਰੱਕ ਡਰਾਈਵਰ ਨੂੰ ਪਤਾ ਲੱਗ ਗਿਆ ਤੇ ਉਹ ਚੋਰ ਨੂੰ ਫੜ ਟਰੱਕ ਨਾਲ ਬੰਨ੍ਹ ਕੇ ਚੌਂਕੀ 'ਤੇ ਲੈ ਆਇਆ। ਮਾਮਲੇ 'ਚ ਕਾਰਵਾਈ ਜਾਰੀ ਹੈ।

- PTC NEWS

Top News view more...

Latest News view more...

PTC NETWORK
PTC NETWORK