Thu, Jun 12, 2025
Whatsapp

ਨਿਰਮਲ ਰਿਸ਼ੀ ਤੇ ਪ੍ਰਾਣ ਸੱਭਰਵਾਲ ਨੂੰ ਕਲਾ ਦੇ ਖੇਤਰ 'ਚ ਬੇਮਿਸਾਲ ਯੋਗਦਾਨ ਲਈ ਪਦਮਸ਼੍ਰੀ

Reported by:  PTC News Desk  Edited by:  Jasmeet Singh -- January 26th 2024 06:46 PM
ਨਿਰਮਲ ਰਿਸ਼ੀ ਤੇ ਪ੍ਰਾਣ ਸੱਭਰਵਾਲ ਨੂੰ ਕਲਾ ਦੇ ਖੇਤਰ 'ਚ ਬੇਮਿਸਾਲ ਯੋਗਦਾਨ ਲਈ ਪਦਮਸ਼੍ਰੀ

ਨਿਰਮਲ ਰਿਸ਼ੀ ਤੇ ਪ੍ਰਾਣ ਸੱਭਰਵਾਲ ਨੂੰ ਕਲਾ ਦੇ ਖੇਤਰ 'ਚ ਬੇਮਿਸਾਲ ਯੋਗਦਾਨ ਲਈ ਪਦਮਸ਼੍ਰੀ

ਪੀਟੀਸੀ ਨਿਊਜ਼ ਡੈਸਕ: ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਵੀਰਵਾਰ ਨੂੰ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਸਾਲ 110 ਸ਼ਖਸੀਅਤਾਂ ਨੂੰ ਪਦਮਸ਼੍ਰੀ ਦਿੱਤਾ ਜਾਵੇਗਾ। ਇਨ੍ਹਾਂ ਵਿੱਚ ਪੰਜਾਬ ਦੇ ਦੋ ਅਤੇ ਹਰਿਆਣਾ ਦੇ ਚਾਰ ਵਿਅਕਤੀ ਸ਼ਾਮਲ ਹਨ। ਪੰਜਾਬ ਦੇ ਨਿਰਮਲ ਰਿਸ਼ੀ (Nirmal Rishi) ਅਤੇ ਪ੍ਰਾਣ ਸੱਭਰਵਾਲ (Pran Sabharwal) ਨੂੰ ਕਲਾ ਦੇ ਖੇਤਰ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਪਦਮਸ਼੍ਰੀ (Padma Shri) ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਇਸ ਦੌਰਾਨ ਹਰਿਆਣਾ ਦੇ ਮਹਾਬੀਰ ਸਿੰਘ ਗੁੱਡੂ ਨੂੰ ਕਲਾ ਲਈ, ਰਾਮ ਚੰਦਰ ਸਿਹਾਗ ਨੂੰ ਵਿਗਿਆਨ ਅਤੇ ਇੰਜਨੀਅਰਿੰਗ ਲਈ, ਗੁਰਵਿੰਦਰ ਸਿੰਘ ਨੂੰ ਸਮਾਜਕ ਕਾਰਜ ਲਈ ਅਤੇ ਹਰੀ ਓਮ ਨੂੰ ਵਿਗਿਆਨ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ ਵਧੀਆ ਕੰਮ ਕਰਨ ਲਈ ਚੁਣਿਆ ਗਿਆ ਹੈ।


ਇਹ ਵੀ ਪੜ੍ਹੋ: TATA ਅਤੇ AIRBUS ਮਿਲ ਕੇ ਭਾਰਤ 'ਚ ਬਣਾਉਣਗੇ ਹੈਲੀਕਾਪਟਰ, ਫਰਾਂਸ ਨਾਲ ਹੋਇਆ ਵੱਡਾ ਸਮਝੌਤਾ

ਇਹ ਵੀ ਪੜ੍ਹੋ: 'ਪੁਸ਼ਪਾ 2' 'ਚ ਆਪਣੇ ਡਾਂਸ ਨਾਲ ਦੱਖਣ ਦੀ ਇਹ ਚੋਟੀ ਦੀ ਅਭਿਨੇਤਰੀ ਜਿੱਤੇਗੀ ਸਾਰਿਆਂ ਦਾ ਦਿਲ

ਨਿਰਮਲ ਰਿਸ਼ੀ ਨੂੰ ਗੁਲਾਬੋ ਆਂਟੀ ਦੇ ਕਿਰਦਾਰ ਤੋਂ ਮਿਲੀ ਪਛਾਣ 

ਨਿਰਮਲ ਰਿਸ਼ੀ ਇੱਕ ਪੰਜਾਬੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਹੈ। ਉਨ੍ਹਾਂ ਨੂੰ ਉਨ੍ਹਾਂ ਦੀ ਪਹਿਲੀ ਫਿਲਮ ਲੌਂਗ ਦਾ ਲਿਸ਼ਕਾਰਾ (1983) ਵਿੱਚ ਗੁਲਾਬੋ ਮਾਸੀ ਦੀ ਭੂਮਿਕਾ ਲਈ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦਾ ਜਨਮ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਕਲਾਂ ਵਿੱਚ 1943 ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਬਲਦੇਵ ਕ੍ਰਿਸ਼ਨ ਰਿਸ਼ੀ ਅਤੇ ਮਾਤਾ ਦਾ ਨਾਂ ਬਚਨੀ ਦੇਵੀ ਸੀ। 

ਉਨ੍ਹਾਂ ਨੂੰ ਸਕੂਲ ਦੇ ਦਿਨਾਂ ਤੋਂ ਹੀ ਰੰਗਮੰਚ ਦਾ ਬਹੁਤ ਸ਼ੌਕ ਸੀ। ਉਂਝ ਉਨ੍ਹਾਂ ਨੇ ਸਰੀਰਕ ਸਿੱਖਿਆ ਇੰਸਟ੍ਰਕਟਰ ਬਣਨ ਦੀ ਚੋਣ ਕੀਤੀ ਅਤੇ ਸਰੀਰਕ ਸਿੱਖਿਆ ਲਈ ਸਰਕਾਰੀ ਕਾਲਜ, ਪਟਿਆਲਾ ਵਿੱਚ ਦਾਖਲਾ ਲਿਆ। ਦੱਸ ਦੇਈਏ ਕਿ ਨਿਰਮਲ ਰਿਸ਼ੀ ਨੇ 60 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। 'ਨਿੱਕਾ ਜ਼ੈਲਦਾਰ' ਅਤੇ 'ਦਿ ਗ੍ਰੇਟ ਸਰਦਾਰ' ਵਰਗੀਆਂ ਪੰਜਾਬੀ ਫਿਲਮਾਂ ਨਾਲ ਵੀ ਲਾਈਮਲਾਈਟ ਵਿੱਚ ਆਏ।

ਇਹ ਵੀ ਪੜ੍ਹੋ: ਜਾਣੋ ਗਿਆਨਵਾਪੀ ਦੇ ASI ਸਰਵੇਖਣ ਦੀ ਰਿਪੋਰਟ 'ਚ ਹੋਏ ਕਿਹੜੇ-ਕਿਹੜੇ ਖ਼ੁਲਾਸੇ

ਪ੍ਰਾਣ ਸੱਭਰਵਾਲ ਨੇ ਰਾਮਲੀਲਾ ਦੇਖ ਕੀਤੀ ਅਦਾਕਾਰੀ ਦੀ ਸ਼ੁਰੂਆਤ 

ਪ੍ਰਾਣ ਸੱਭਰਵਾਲ ਪੰਜਾਬ ਦੇ ਇੱਕ ਅਨੁਭਵੀ ਅਦਾਕਾਰ ਅਤੇ ਪ੍ਰਸਿੱਧ ਥੀਏਟਰ ਕਲਾਕਾਰ ਹਨ। ਉਨ੍ਹਾਂ ਦਾ ਜਨਮ ਸਾਲ 1930 ਵਿੱਚ ਜਲੰਧਰ ਵਿੱਚ ਹੋਇਆ ਸੀ ਅਤੇ ਜਦੋਂ ਉਹ ਸਿਰਫ਼ ਨੌਂ ਸਾਲ ਦੀ ਸੀ ਤਾਂ ਉਨ੍ਹਾਂ ਦੀ ਅਦਾਕਾਰੀ ਵਿੱਚ ਰੁਚੀ ਬਣ ਗਈ ਸੀ। ਉਹ ਰਾਮਲੀਲਾ ਦੇਖਣ ਲਈ ਆਪਣੇ ਚਾਚੇ ਅਤੇ ਪਿਤਾ ਨਾਲ ਜਲੰਧਰ ਜਾਂਦੇ ਸੀ ਅਤੇ ਤੁਰੰਤ ਹੀ ਥੀਏਟਰ ਵਿੱਚ ਰਾਮ ਦੀ ਅਦਾਕਾਰੀ ਕਰਨ ਦੀ ਕਲਾ ਨਾਲ ਉਨ੍ਹਾਂ ਨੂੰ ਪਿਆਰ ਹੋ ਗਿਆ।

ਪ੍ਰਾਣ ਨੇ ਫਿਲਮ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ 1980 ਵਿੱਚ ਰਿਲੀਜ਼ ਹੋਈ ਫਿਲਮ 'ਸਰਦਾਰਾ ਕਰਤਾਰਾ' ਨਾਲ ਕੀਤੀ ਸੀ। ਸਤੰਬਰ 2022 ਵਿੱਚ ਪ੍ਰਾਣ ਸੱਭਰਵਾਲ ਨੂੰ ਕਾਲੀਦਾਸ ਆਡੀਟੋਰੀਅਮ NZCC ਵਿਖੇ ਰਾਇਲ ਪਟਿਆਲਾ ਕਲਚਰਲ ਐਂਡ ਵੈਲਫੇਅਰ ਸੋਸਾਇਟੀ ਦੁਆਰਾ ਗੁਰੂ ਸਿਖਰ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਆਨਲਾਈਨ ਪਾਇਰੇਸੀ ਅੱਗੇ ਹਾਰੀ ਬਾਲੀਵੁੱਡ ਫਿਲਮ 'ਫਾਈਟਰ', ਨਿਰਮਾਤਾਵਾਂ ਨੂੰ ਝੱਲਣਾ ਪਵੇਗਾ ਭਾਰੀ ਨੁਕਸਾਨ

ਇਹ ਵੀ ਪੜ੍ਹੋ: ਪੰਜਾਬੀ ਗਾਇਕ Sippy Gill ਦਾ ਹੋਇਆ ਐਕਸੀਡੈਂਟ, ਸੜਕ 'ਤੇ ਪਲਟ ਗਈ ਕਾਰ

-

Top News view more...

Latest News view more...

PTC NETWORK