Pakistani drone on border: ਭਾਰਤ-ਪਾਕਿ ਸਰਹੱਦ 'ਚ ਮੁੜ ਪਾਕਿਸਤਾਨੀ ਡਰੋਨ ਦੀ ਹਲਚਲ, BSF ਨੇ ਕੀਤੀ ਫਾਇਰਿੰਗ
ਅਜਨਾਲਾ: ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀ ਘੁਸਪੈਠ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹਰ ਰੋਜ਼ ਹੀ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਭੇਜੇ ਜਾ ਰਹੇ ਹਨ ਜਿਨ੍ਹਾਂ ਨੂੰ ਬੀਐਸਐਫ ਦੇ ਜਵਾਨ ਨਾਕਾਮ ਕਰ ਰਹੇ ਹਨ। ਇਸੇ ਤਰ੍ਹਾਂ ਹੀ ਬੀਤੀ ਰਾਤ ਇੱਕ ਵਾਰ ਫਿਰ ਤੋਂ ਪੁਲਿਸ ਸਟੇਸ਼ਨ ਅਜਨਾਲਾ ਦੀ ਬੀਓਪੀ ਭੈਣੀਆਂ ਚ ਡਰੋਨ ਨੇ ਦਸਤਕ ਦਿੱਤੀ। ਪਰ ਬੀਐੱਸਐਫ ਦੇ ਜਵਾਨਾਂ ਨੇ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਨੂੰ ਕਾਮਯਾਬ ਹੋਣ ਨਹੀਂ ਦਿੱਤਾ।
ਦੱਸ ਦਈਏ ਕਿ ਬੀਐਸਐਫ ਦੇ ਜਵਾਨਾਂ ਨੂੰ ਜਿਵੇਂ ਹੀ ਅਜਨਾਲਾ ਦੀ ਬੀਓਪੀ ਭੈਣੀਆਂ ’ਚ ਡਰੋਨ ਦੀ ਹਲਚਲ ਦੇਖਣ ਨੂੰ ਮਿਲੀ ਤਾਂ ਬੀਐਸਐਫ ਦੀ 113 ਬਟਾਲੀਅਨ ਵਲੋਂ ਫਾਇਰਿੰਗ ਕਰ ਦਿੱਤੀ ਜਿਸ ਤੋਂ ਬਾਅਦ ਡਰੋਨ ਵਾਪਿਸ ਪਾਕਿਸਤਾਨ ਮੁੜ ਗਿਆ। ਫਿਲਹਾਲ ਸਰਹੱਦ ’ਤੇ ਪੁਲਿਸ ਅਤੇ ਬੀਐਸਐਫ ਵਲੋਂ ਸਰਚ ਆਪਰੇਸ਼ਨ ਜਾਰੀ ਹੈ।
ਇਹ ਵੀ ਪੜ੍ਹੋ: ਰਾਸ਼ਟਰਪਤੀ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਉਣਗੇ ਦ੍ਰੋਪਦੀ ਮੁਰਮੂ
- PTC NEWS