adv-img
ਮੁੱਖ ਖਬਰਾਂ

ਜਿਸ ਤਵੇ 'ਤੇ ਪਤਨੀ ਨੇ ਬਣਾਈ ਰੋਟੀ, ਪਤੀ ਨੇ ਉਸੇ ਤਵੇ ਨਾਲ ਮਾਰ ਮੁਕਾਈ

By Pardeep Singh -- November 21st 2022 06:44 PM -- Updated: November 21st 2022 06:52 PM
ਜਿਸ ਤਵੇ 'ਤੇ ਪਤਨੀ ਨੇ ਬਣਾਈ ਰੋਟੀ, ਪਤੀ ਨੇ ਉਸੇ ਤਵੇ ਨਾਲ ਮਾਰ ਮੁਕਾਈ

ਮੋਗਾ : ਮੋਗਾ ਵਿੱਚ ਨਸ਼ੇੜੀ ਪਤੀ ਨੇ ਰਿਸ਼ਤਿਆਂ ਦਾ ਖੂਨ ਕਰਦੇ ਹੋਏ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਮੁਲਜ਼ਮ ਥਾਣੇ ਪਹੁੰਚ ਗਿਆ। ਜਾਣਕਾਰੀ ਅਨੁਸਾਰ ਮੋਗਾ ਵਿੱਚ ਬੀਤੀ ਰਾਤ ਚੱਕੀ ਵਾਲੀ ਗਲੀ ਵਿੱਚ ਇਕ ਵਿਅਕਤੀ ਨੇ ਪਤਨੀ ਨੂੰ ਰੋਟੀ ਬਣਾਉਣ ਵਾਲੇ ਤਵੇ ਨਾਲ ਹੀ ਮਾਰ ਮੁਕਾਇਆ ਹੈ।  ਮ੍ਰਿਤਕਾ ਦਾ ਪਤੀ ਨਸ਼ੇੜੀ ਹੋਣ ਕਾਰਨ ਘਰ ਵਿਚ ਹਰ ਰੋਜ਼ ਲੜਾਈ ਝਗੜਾ ਰਹਿੰਦਾ ਸੀ।

ਬੀਤੀ ਰਾਤ ਪਤੀ ਦਾ ਪਤਨੀ ਨਾਲ  ਝਗੜਾ ਹੋ ਗਿਆ। ਝਗੜਾ ਵਧ ਗਿਆ ਕਿ ਨਸ਼ੇੜੀ ਪਤੀ ਪਰਮਜੀਤ ਸਿੰਘ ਨੇ ਪਹਿਲਾਂ ਆਪਣੀ ਪਤਨੀ ਉੱਪਰ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਅਤੇ ਜਦੋਂ ਦਾਤਰ ਟੁੱਟ ਗਿਆ ਤਾਂ ਉਸ ਨੇ ਰੋਟੀਆਂ ਬਣਾਉਣ ਵਾਲੇ ਤਵੇ ਨਾਲ ਸਿਰ ਉੱਤੇ 10 - 12 ਵਾਰ ਕੀਤੇ ਅਤੇ ਪਤਨੀ ਨੂੰ ਮਾਰ ਦਿੱਤਾ। 

ਮ੍ਰਿਤਕ ਦੀ ਸੱਸ ਨੇ ਦੱਸਿਆ ਜਦੋਂ ਉਨ੍ਹਾਂ ਦੇ ਪੁੱਤਰ ਨੇ ਆਪਣੀ ਪਤਨੀ ਦਾ ਕਤਲ ਕੀਤਾ ਤਾਂ ਉਸ ਸਮੇਂ ਘਰ ਵਿੱਚ ਕੋਈ ਮੌਜੂਦ ਨਹੀਂ ਸੀ। ਉਨ੍ਹਾਂ ਦਾ ਇਕ ਪੁੱਤਰ ਬਾਹਰ ਸਕੂਲ ਨਾਲ ਟੂਰ ਉੱਤੇ ਗਿਆ ਸੀ ਅਤੇ ਦੂਜਾ ਬੇਟਾ ਡੇਅਰੀ ਉਤੇ ਆਪਣੇ ਕੰਮ ਲਈ ਗਿਆ ਸੀ ਮ੍ਰਿਤਕਾ ਦੀ ਸੱਸ ਵੀ ਘਰ ਨਹੀਂ ਸੀ ਜਿਸ ਦਾ ਫਾਇਦਾ ਚੁੱਕਦੇ ਹੋਏ ਕਾਤਲ ਨੇ ਵਾਰਦਾਤ ਨੂੰ ਅੰਜਾਮ ਦਿੱਤਾ।

- PTC NEWS

adv-img
  • Share