Mon, Dec 9, 2024
Whatsapp

Gulab Sidhu Show Controversy : ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਸ਼ੋਅ 'ਚ ਹੰਗਾਮਾ, ਬਾਊਂਸਰਾਂ ਨੇ ਕਿਸਾਨ ਦੀ ਲਾਹ ਦਿੱਤੀ ਪੱਗ !

ਖੰਨਾ ਦੇ ਲਲਹੇੜੀ ਰੋਡ ਉੱਤੇ ਲੱਗੇ ਦੁਸਹਿਰਾ ਮੇਲੇ ਦੌਰਾਨ ਪੰਜਾਬੀ ਗਾਇਕ ਗੁਲਾਬ ਸਿੱਧੂ ਦਾ ਸ਼ੋਅ ਵਿਚਾਲੇ ਹੀ ਰੋਕਣਾ ਪਿਆ। ਇਸ ਦੌਰਾਨ ਕਿਸਾਨ ਅਤੇ ਉਸ ਦੇ ਪੁੱਤਰ ਨੂੰ ਸਟੇਜ ਤੋਂ ਧੱਕਾ ਦੇ ਕੇ ਸੁੱਟ ਦਿੱਤਾ ਗਿਆ। ਇਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ।

Reported by:  PTC News Desk  Edited by:  Dhalwinder Sandhu -- October 13th 2024 11:55 AM -- Updated: October 13th 2024 12:05 PM
Gulab Sidhu Show Controversy : ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਸ਼ੋਅ 'ਚ ਹੰਗਾਮਾ, ਬਾਊਂਸਰਾਂ ਨੇ ਕਿਸਾਨ ਦੀ ਲਾਹ ਦਿੱਤੀ ਪੱਗ !

Gulab Sidhu Show Controversy : ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਸ਼ੋਅ 'ਚ ਹੰਗਾਮਾ, ਬਾਊਂਸਰਾਂ ਨੇ ਕਿਸਾਨ ਦੀ ਲਾਹ ਦਿੱਤੀ ਪੱਗ !

Gulab Sidhu Show Controversy : ਖੰਨਾ ਦੇ ਲਲਹੇੜੀ ਰੋਡ 'ਤੇ ਲੱਗੇ ਦੁਸਹਿਰਾ ਮੇਲੇ 'ਚ ਭਾਰੀ ਹੰਗਾਮਾ ਹੋਇਆ। ਇੱਥੇ ਪੰਜਾਬੀ ਗਾਇਕ ਗੁਲਾਬ ਸਿੱਧੂ ਕਾਰਨ ਸ਼ੋਅ ਅੱਧ ਵਿਚਾਲੇ ਹੀ ਰੋਕਣਾ ਪਿਆ। ਸਟੇਜ 'ਤੇ ਆਏ ਬਾਊਂਸਰਾਂ ਨੇ ਗੁੰਡਾਗਰਦੀ ਕਰਦੇ ਹੋਏ ਕਿਸਾਨ ਦੀ ਪੱਗ ਲਾਹ ਦਿੱਤੀ। ਕਿਸਾਨ ਅਤੇ ਉਸ ਦੇ ਪੁੱਤਰ ਨੂੰ ਸਟੇਜ ਤੋਂ ਧੱਕਾ ਦੇ ਕੇ ਸੁੱਟ ਦਿੱਤਾ ਗਿਆ। ਇਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ।

ਜਾਣਕਾਰੀ ਅਨੁਸਾਰ ਸਿਰਫ਼ ਕਿਸਾਨ ਤੇ ਉਸ ਦੇ ਪੁੱਤਰ ਨੂੰ ਗਾਇਕਾਂ ਦੀ ਸਟੇਜ 'ਤੇ ਜਾਣ ਤੋਂ ਰੋਕਿਆ ਗਿਆ। ਜਦੋਂ ਉਨ੍ਹਾਂ ਕਿਹਾ ਕਿ ਉਹ ਜ਼ਮੀਨ ਦੇ ਮਾਲਕ ਹਨ ਤਾਂ ਬਾਊਂਸਰਾਂ ਨੇ ਗੁੰਡਾਗਰਦੀ ਸ਼ੁਰੂ ਕਰ ਦਿੱਤੀ। ਬਜ਼ੁਰਗ ਕਿਸਾਨ ਨੂੰ ਧੱਕਾ ਦਿੱਤਾ ਜਦੋਂ ਪੁੱਤਰ ਨੇ ਵਿਰੋਧ ਕੀਤਾ ਤਾਂ ਉਸ ਦੀ ਵੀ ਕੁੱਟਮਾਰ ਕੀਤੀ ਗਈ। ਕਿਸਾਨ ਦੀ ਪੱਗ ਲਾਹੁਣ ਤੋਂ ਬਾਅਦ ਉਸ ਦੇ ਪੁੱਤਰ ਸਮੇਤ ਉਸ ਨੂੰ ਸਟੇਜ ਤੋਂ ਹੇਠਾਂ ਧੱਕਾ ਦੇ ਦਿੱਤਾ।


ਇਸ ਘਟਨਾ ਤੋਂ ਬਾਅਦ ਕਿਸਾਨ ਦੇ ਦੋਸਤ ਲੋਕਾਂ ਦੀ ਭੀੜ ਵਿਚਕਾਰ ਟਰੈਕਟਰ ਲੈ ਕੇ ਸਟੇਜ ਦੇ ਨੇੜੇ ਪਹੁੰਚ ਗਏ। ਜਿਸ ਤੋਂ ਬਾਅਦ ਗੁਲਾਬ ਸਿੱਧੂ ਨੂੰ ਸ਼ੋਅ ਬੰਦ ਕਰਨਾ ਪਿਆ। ਹਾਲਾਤ ਵਿਗੜਦੇ ਦੇਖ ਗੁਲਾਬ ਸਿੱਧੂ ਸ਼ੋਅ ਛੱਡ ਕੇ ਚਲਾ ਗਿਆ। ਉਨ੍ਹਾਂ ਦੀਆਂ ਕਈ ਗੱਡੀਆਂ ਵੀ ਉਥੇ ਹੀ ਰੋਕ ਦਿੱਤੀਆਂ ਗਈਆਂ।

ਬਾਊਂਸਰਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ

ਸੂਚਨਾ ਮਿਲਣ ਤੋਂ ਬਾਅਦ ਐਸਐਸਪੀ ਸਮੇਤ ਕਈ ਪੁਲਿਸ ਦੇ ਅਧਿਕਾਰੀ ਮੌਕੇ ’ਤੇ ਪੁੱਜੇ। ਕਿਸਾਨ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ ਬਾਊਂਸਰਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਐਸਪੀ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਬੁਲਾ ਕੇ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ। ਜੋ ਵੀ ਜ਼ਰੂਰੀ ਹੋਵੇਗਾ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : Kulhad Pizza Couple New Video : ਨਿਹੰਗ ਸਿੰਘ ਦੀ ਧਮਕੀ ਮਗਰੋਂ ਕੁੱਲੜ ਪਿੱਜ਼ਾ ਕਪਲ ਦਾ ਪਹਿਲਾ ਬਿਆਨ ਆਇਆ ਸਾਹਮਣੇ, ਆਖੀ ਇਹ ਗੱਲ

- PTC NEWS

Top News view more...

Latest News view more...

PTC NETWORK