Paris Paralympics 2024 : 84 ਭਾਰਤੀ ਖਿਡਾਰੀ ਵਿਖਾਉਣਗੇ ਜੌਹਰ, ਇਨ੍ਹਾਂ ਖਿਡਾਰੀਆਂ ਤੋਂ ਹਨ ਸੋਨ ਤਗਮੇ ਦੀਆਂ ਉਮੀਦਾਂ
Paris Paralympics 2024 : ਪੈਰਾਲੰਪਿਕ ਖੇਡਾਂ 28 ਅਗਸਤ ਤੋਂ 8 ਸਤੰਬਰ ਤੱਕ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਹੋਣੀਆਂ ਹਨ। ਪੈਰਾਲੰਪਿਕ ਖੇਡਾਂ ਵਿੱਚ ਭਾਰਤ ਤੋਂ ਕੁੱਲ 84 ਐਥਲੀਟ ਹਿੱਸਾ ਲੈਣਗੇ। ਕੁੱਲ ਮਿਲਾ ਕੇ 12 ਸੀਜ਼ਨਾਂ ਵਿੱਚ ਭਾਰਤ ਨੇ 9 ਸੋਨ, 12 ਚਾਂਦੀ ਅਤੇ 10 ਕਾਂਸੀ ਦੇ ਤਗਮਿਆਂ ਸਮੇਤ ਕੁੱਲ 31 ਤਗਮੇ ਜਿੱਤੇ ਹਨ। ਮੁਰਲੀਕਾਂਤ ਪੇਟਕਰ ਪੈਰਾਲੰਪਿਕ ਵਿੱਚ ਤਮਗਾ ਜਿੱਤਣ ਵਾਲੇ ਪਹਿਲੇ ਖਿਡਾਰੀ ਸਨ। ਉਸਨੇ 1972 ਵਿੱਚ ਹਾਈਡਲਬਰਗ ਵਿੱਚ ਸੋਨ ਤਗਮਾ ਜਿੱਤਿਆ ਸੀ। ਇਸ ਵਾਰ ਵੀ ਭਾਰਤ ਦੇ ਕਈ ਮਹਾਨ ਖਿਡਾਰੀ ਵੱਖ-ਵੱਖ ਖੇਡਾਂ 'ਚ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ।
ਭਾਰਤ ਨੇ ਟੋਕੀਓ ਪੈਰਾਲੰਪਿਕ ਵਿੱਚ ਪੰਜ ਸੋਨ, ਅੱਠ ਚਾਂਦੀ ਅਤੇ ਛੇ ਕਾਂਸੀ ਦੇ ਤਗਮਿਆਂ ਸਮੇਤ ਕੁੱਲ 19 ਤਗ਼ਮੇ ਜਿੱਤ ਕੇ ਰਿਕਾਰਡ ਬਣਾਇਆ ਸੀ। ਭਾਰਤੀ ਪੈਰਾਲੰਪਿਕ ਕਮੇਟੀ (PCI) ਦੇ ਪ੍ਰਧਾਨ ਦੇਵੇਂਦਰ ਝਾਝਰੀਆ ਨੇ ਉਮੀਦ ਜਤਾਈ ਹੈ ਕਿ ਇਸ ਵਾਰ ਦੇਸ਼ ਘੱਟੋ-ਘੱਟ 25 ਤਗਮੇ ਜਿੱਤੇਗਾ।
ਇਨ੍ਹਾਂ ਖਿਡਾਰੀਆਂ 'ਤੇ ਤਮਗੇ ਜਿੱਤਣ ਦੀ ਵੱਡੀ ਜ਼ਿੰਮੇਵਾਰੀ
ਨਿਸ਼ਾਨੇਬਾਜ਼ ਅਵਨੀ ਲੇਖਰਾ ਅਤੇ ਜੈਵਲਿਨ ਥ੍ਰੋਅਰ ਸੁਮਿਤ ਅੰਤਿਲ ਪੈਰਿਸ ਵਿੱਚ ਭਾਰਤ ਲਈ ਸੋਨ ਤਮਗਾ ਜਿੱਤਣ ਲਈ ਪਹਿਲੀ ਪਸੰਦ ਹੋਣਗੇ। ਅਵਨੀ ਨੇ ਟੋਕੀਓ 'ਚ ਖੜ੍ਹ ਕੇ ਔਰਤਾਂ ਦੀ 10 ਮੀਟਰ ਏਅਰ ਰਾਈਫਲ 'ਚ ਸੋਨ ਤਮਗਾ ਜਿੱਤਿਆ ਸੀ। ਜਦੋਂ ਕਿ ਸੁਮਿਤ ਨੇ ਤਿੰਨ ਸਾਲ ਪਹਿਲਾਂ ਪੁਰਸ਼ਾਂ ਦੇ ਜੈਵਲਿਨ ਥਰੋਅ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ ਸੀ।
ਅਵਨੀ ਲੇਖਰਾ (ਮਹਿਲਾ 10 ਮੀਟਰ ਏਅਰ ਰਾਈਫਲ ਸ਼ੂਟਿੰਗ ਸਟੈਂਡਿੰਗ), ਸੁਮਿਤ ਅੰਤਿਲ (ਪੁਰਸ਼ ਜੈਵਲਿਨ ਥਰੋਅ), ਮਨੀਸ਼ ਨਰਵਾਲ (ਪੁਰਸ਼ਾਂ ਦਾ 50 ਮੀਟਰ ਪਿਸਟਲ), ਪ੍ਰਮੋਦ ਭਗਤ (ਪੁਰਸ਼ ਸਿੰਗਲ ਬੈਡਮਿੰਟਨ), ਕ੍ਰਿਸ਼ਨਾ ਨਾਗਰ (ਪੁਰਸ਼ ਸਿੰਗਲ ਬੈਡਮਿੰਟਨ) ਨੇ ਟੋਕੀਓ 2020 ਪੈਰਾਲੰਪਿਕਸ ਵਿੱਚ ਸੋਨ ਤਮਗਾ ਜਿੱਤਿਆ ਸੀ, ਜਿਨ੍ਹਾਂ 'ਤੇ ਮੁੜ ਉਮੀਦਾਂ ਹਨ।
ਜਦਕਿ ਟੋਕੀਓ 2020 ਪੈਰਾਲੰਪਿਕਸ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲਿਆਂ 'ਚ ਨਿਸ਼ਾਦ ਕੁਮਾਰ (ਪੁਰਸ਼ ਉੱਚੀ ਛਾਲ), ਦੇਵੇਂਦਰ ਝਾਝਰੀਆ (ਪੁਰਸ਼ ਜੈਵਲਿਨ ਥਰੋਅ), ਯੋਗੇਸ਼ ਕਥੁਨੀਆ (ਪੁਰਸ਼ ਡਿਸਕਸ ਥਰੋਅ), ਮਰਿਯੱਪਨ ਥੰਗਾਵੇਲੂ (ਪੁਰਸ਼ ਉੱਚੀ ਛਾਲ), ਪ੍ਰਵੀਨ ਕੁਮਾਰ (ਪੁਰਸ਼ ਉੱਚੀ ਛਾਲ), ਸਿੰਹਰਾਜ। ਅਧਾਨਾ (ਪੁਰਸ਼ਾਂ ਦੀ 50 ਮੀਟਰ ਪਿਸਟਲ), ਸੁਹਾਸ ਯਥੀਰਾਜ (ਸਿਲਵਰ ਪੁਰਸ਼ ਸਿੰਗਲ ਬੈਡਮਿੰਟਨ) ਸ਼ਾਮਲ ਸਨ, ਜਿਨ੍ਹਾਂ ਤੋਂ ਇਸ ਵਾਰ ਸੋਨ ਤਮਗੇ ਦੀਆਂ ਉਮੀਦਾਂ ਹੋਣਗੀਆਂ।
ਇਸਤੋਂ ਇਲਾਵਾ ਟੋਕੀਓ 2020 ਪੈਰਾਲੰਪਿਕਸ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਖਿਡਾਰੀਆਂ ਸੁੰਦਰ ਸਿੰਘ ਗੁਰਜਰ (ਪੁਰਸ਼ ਜੈਵਲਿਨ ਥਰੋਅ), ਸਿੰਘਰਾਜ ਅਧਾਨਾ (ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਸ਼ੂਟਿੰਗ), ਸ਼ਰਦ ਕੁਮਾਰ (ਪੁਰਸ਼ਾਂ ਦੀ ਉੱਚੀ ਛਾਲ), ਅਵਨੀ ਲੇਖਰਾ (ਮਹਿਲਾਵਾਂ ਦੀ 50 ਮੀਟਰ ਰਾਈਫਲ), ਹਰਵਿੰਦਰ ਸਿੰਘ (ਮੈਨਜ਼ 50 ਮੀਟਰ ਰਾਈਫਲ) ), ਮਨੋਜ ਸਰਕਾਰ (ਸਿੰਗਲ ਬੈਡਮਿੰਟਨ) ਤੋਂ ਵੀ ਇਸ ਵਾਰ ਖੇਡਾਂ 'ਚ ਵੱਡੀ ਮੱਲ ਮਾਰਨ ਦੀ ਉਮੀਦ ਹੈ।
- PTC NEWS