Parineeti Chopra and Raghav Chadha:ਕੀ ਰਾਘਵ ਅਤੇ ਪਰੀਣਿਤੀ ਦਾ ਰੋਕਾ ਹੋਣ ਜਾ ਰਿਹਾ ਹੈ ਤੈਅ ?
Parineeti Chopra Raghav Chadha: ਬਾਲੀਵੁੱਡ ਅਦਾਕਾਰਾ ਪਰੀਣਿਤੀ ਚੋਪੜਾ ਅਤੇ ਆਪ ਨੇਤਾ ਰਾਘਵ ਚੱਢਾ ਇਨੀਂ ਦਿਨੀਂ ਮੀਡੀਆ ਦੀਆਂ ਸੁਰਖੀਆਂ 'ਚ ਛਾਏ ਹੋਏ ਹਨ। ਦੋਵਾਂ ਨੂੰ ਮੁੰਬਈ ਦੇ ਇੱਕ ਰੈਸਟੋਰੈਂਟ ਦੇ ਬਾਹਰ ਸਪਾਟ ਕੀਤਾ ਗਿਆ ਸੀ। ਦੋਵੇਂ ਡਿਨਰ ਡੇਟ ਲਈ ਰੈਸਟੋਰੈਂਟ ਪੁੱਜੇ ਸਨ। ਇਹ ਤਸਵੀਰਾਂ ਆਉਣ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਦੋਵੇਂ ਇੱਕ - ਦੂਜੇ ਨੂੰ ਡੇਟ ਕਰ ਰਹੇ ਹਨ।
ਮੀਡੀਆ ਰਿਪੋਰਟ ਅਨੁਸਾਰ ਇੱਕ ਨਿੱਜੀ ਸੰਸਥਾ ਨੇ ਅਦਾਕਾਰਾ ਦੇ ਕਰੀਬੀ ਦੋਸਤ ਨਾਲ ਗੱਲਬਾਤ ਕੀਤੀ ਹੈ, ਜਿਸਦੇ ਨਾਲ ਇਹ ਖੁਲਾਸਾ ਹੋਇਆ ਹੈ ਕਿ ਪਰੀਣਿਤੀ ਅਤੇ ਰਾਘਵ ਦਾ ਪਰਿਵਾਰ ਇੱਕ - ਦੂਜੇ ਨਾਲ ਮੁਲਾਕਾਤ ਕਰ ਸਕਦਾ ਹੈ। ਦੋਵਾਂ ਪਰਿਵਾਰਾਂ ਦੀ ਮੀਟਿੰਗ 'ਚ ਪਰੀਣਿਤੀ ਅਤੇ ਰਾਘਵ ਦੇ ਰੋਕੇ ਨਾਲ ਸਬੰਧਿਤ ਗੱਲ ਕੀਤੀ ਜਾਵੇਗੀ। ਯਾਨੀ ਹੁਣ ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਦੋਵਾਂ ਦੇ ਰਿਲੇਸ਼ਨਸ਼ਿਪ 'ਤੇ ਜ਼ਲਦ ਹੀ ਮੋਹਰ ਲੱਗ ਸਕਦੀ ਹੈ।
ਉਥੇ ਹੀ ਕਰੀਬੀ ਦੋਸਤ ਨੇ ਅੱਗੇ ਕਿਹਾ ਕਿ ਹਾਂ ਇਹ ਸੱਚ ਹੈ ਕਿ ਦੋਵਾਂ ਦਾ ਰੋਕਾ ਹੋ ਰਿਹਾ ਹੈ, ਪਰ ਡੇਟ ਅਜੇ ਫਿਕਸ ਨਹੀਂ ਹੈ, ਜਿਸਨੂੰ ਲੈ ਕੇ ਦੋਵਾਂ ਦਾ ਪਰਿਵਾਰ ਜ਼ਲਦ ਹੀ ਗੱਲ ਕਰ ਸਕਦਾ ਹੈ। ਅਜਿਹੀ ਤਾਰੀਕ ਦੀ ਤਲਾਸ਼ ਕਰ ਰਹੇ ਹਨ, ਜੋ ਇਸ ਮਹੀਨੇ ਜਾਂ ਅਗਲੇ ਮਹੀਨੇ ਦੀ ਸ਼ੁਰੂਆਤ 'ਚ ਹੋ ਸਕਦੀ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਤਾਰੀਕ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਨਹੀਂ ਹੈ ਪਰ ਇਹ ਸੱਚ ਹੈ ਕਿ ਦੋਵੇਂ ਆਪਣੇ ਪਰਿਵਾਰ ਨਾਲ ਰਿਸ਼ਤੇ ਨੂੰ ਲੈ ਕੇ ਯੋਜਨਾ ਬਣਾ ਰਹੇ ਹਨ। ਉਥੇ ਹੀ ਰਾਘਵ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਅਦਾਕਾਰਾ ਦੇ ਵੱਲੋਂ ਕੋਈ ਅਧਿਕਾਰਿਤ ਬਿਆਨ ਸਾਹਮਣੇ ਨਹੀਂ ਆਇਆ ਹੈ।
ਇਹ ਵੀ ਪੜ੍ਹੋ: Search Operation In Hoshiarpur: ਅੰਮ੍ਰਿਤਪਾਲ ਦੀ ਪਹਿਲੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਰਣਾਇਆ ਪਿੰਡ ਸੀਲ
- PTC NEWS