Tue, Jun 17, 2025
Whatsapp

Raghav and Parineeti Marriage: ਰਾਘਵ ਚੱਢਾ ਮੁੜ ਪਰਿਣੀਤੀ ਚੋਪੜਾ ਨਾਲ ਆਏ ਨਜ਼ਰ, ਵਿਆਹ ਦੀਆਂ ਖ਼ਬਰਾਂ ਹੋਈਆਂ ਤੇਜ਼ !

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਮੁੰਬਈ ਏਅਰਪੋਰਟ ’ਤੇ ਇੱਕਠੇ ਦੇਖਿਆ ਗਿਆ ਹੈ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਦੋਹਾਂ ਦੇ ਵਿਆਹ ਦੀ ਚਰਚਾ ਹੋਰ ਵੀ ਤੇਜ਼ ਹੋ ਗਈ ਹੈ।

Reported by:  PTC News Desk  Edited by:  Aarti -- April 02nd 2023 04:11 PM
Raghav and Parineeti Marriage: ਰਾਘਵ ਚੱਢਾ ਮੁੜ ਪਰਿਣੀਤੀ ਚੋਪੜਾ ਨਾਲ ਆਏ ਨਜ਼ਰ, ਵਿਆਹ ਦੀਆਂ ਖ਼ਬਰਾਂ ਹੋਈਆਂ ਤੇਜ਼ !

Raghav and Parineeti Marriage: ਰਾਘਵ ਚੱਢਾ ਮੁੜ ਪਰਿਣੀਤੀ ਚੋਪੜਾ ਨਾਲ ਆਏ ਨਜ਼ਰ, ਵਿਆਹ ਦੀਆਂ ਖ਼ਬਰਾਂ ਹੋਈਆਂ ਤੇਜ਼ !

Raghav and Parineeti Marriage: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਵਿਆਹ ਦੀਆਂ ਖਬਰਾਂ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਸੇ ਵਿਚਾਲੇ ਦੋਹਾਂ ਨੂੰ ਇੱਕ ਵਾਰ ਫਿਰ ਤੋਂ ਇੱਕਠੇ ਦੇਖਿਆ ਗਿਆ। ਦੱਸ ਦਈਏ ਕਿ ਦੋਹਾਂ ਨੂੰ ਮੁੰਬਈ ਏਅਰਪੋਰਟ ’ਤੇ ਇੱਕਠੇ ਦੇਖਿਆ ਗਿਆ ਹੈ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਦੋਹਾਂ ਦੇ ਵਿਆਹ ਦੀ ਚਰਚਾ ਹੋਰ ਵੀ ਤੇਜ਼ ਹੋ ਗਈ ਹੈ। 


ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਵਿਚਕਾਰ ਪ੍ਰਿਯੰਕਾ ਚੋਪੜਾ ਪੂਰੇ ਪਰਿਵਾਰ ਨਾਲ ਮੁੰਬਈ ਪਹੁੰਚੀ ਹੋਈ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਬਹੁਤ ਜਲਦੀ ਹੀ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦਾ ਰੋਕਾ ਹੋ ਸਕਦਾ ਹੈ। ਜਿਸ ਵਿੱਚ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਵੀ ਸ਼ਾਮਲ ਹੋ ਸਕਦੇ ਹਨ। 

ਕਾਬਿਲੇਗੌਰ ਹੈ ਕਿ ਬਾਲੀਵੁੱਡ ਤੋਂ ਗਲੋਬਲ ਅਭਿਨੇਤਰੀ ਬਣ ਚੁੱਕੀ ਪ੍ਰਿਯੰਕਾ ਚੋਪੜਾ ਆਪਣੀ ਬੇਟੀ ਮਾਲਤੀ ਨੂੰ ਪਹਿਲੀ ਵਾਰ 31 ਮਾਰਚ ਨੂੰ ਭਾਰਤ ਲੈ ਕੇ ਆਈ ਹੈ। ਪ੍ਰਿਅੰਕਾ ਅਤੇ ਉਸ ਦੇ ਪਤੀ ਨਿਕ ਜੋਨਸ ਦੇ ਭਾਰਤ ਆਉਣ ਤੋਂ ਬਾਅਦ ਤੋਂ ਹੀ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਆਪਣੇ ਪਰਿਵਾਰ ਨਾਲ ਸਿਰਫ ਆਪਣੀ ਚਚੇਰੀ ਭੈਣ ਪਰਿਣੀਤੀ ਚੋਪੜਾ ਦੇ ਵਿਆਹ 'ਚ ਸ਼ਾਮਲ ਹੋਣ ਲਈ ਦੇਸ਼ ਪਰਤੀ ਹੈ। ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਦੇ ਗੱਲਾਂ ਦੇ ਪਿੱਛੇ ਕੀ ਸੱਚਾਈ ਹੈ। ਹਾਲਾਂਕਿ ਦੋਹਾਂ ਨੇ ਅਜੇ ਤੱਕ ਇਸ ਸਬੰਧ ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਸੋਸ਼ਲ ਮੀਡੀਆ ’ਤੇ ਦੋਹਾਂ ਦੇ ਵਿਆਹ ਕਰਨ ਦੀਆਂ ਖਬਰਾਂ ਫੈਲ ਰਹੀਆਂ ਹਨ। 

ਇਹ ਵੀ ਪੜ੍ਹੋ: Reena Rai in Amritsar: ਦੀਪ ਸਿੱਧੂ ਦਾ ਅੱਜ ਜਨਮਦਿਨ, ਕੇਸਰੀ ਦਸਤਾਰ ਸਜਾ ਕੇ ਸ੍ਰੀ ਦਰਬਾਰ ਸਾਹਿਬ ਪਹੁੰਚੀ ਰੀਨਾ ਰਾਏ

- PTC NEWS

Top News view more...

Latest News view more...

PTC NETWORK