Sun, Dec 14, 2025
Whatsapp

ਮਾਂ ਬਣਨ ਵਾਲੀ ਹੈ ਅਦਾਕਾਰਾ ਪਰਿਣੀਤੀ ਚੋਪੜਾ! MP ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਨੇ ਇੰਸਟਾਗ੍ਰਾਮ ਪੋਸਟ ਕੀਤੀ ਸਾਂਝੀ

Parineeti Chopra Pregnancy News : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਉਨ੍ਹਾਂ ਦੇ ਪਤੀ ਰਾਜ ਸਭਾ ਮੈਂਬਰ ਰਾਘਵ ਚੱਢਾ ਜਲਦੀ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਇਸ ਜੋੜੇ ਨੇ ਸੋਸ਼ਲ ਮੀਡੀਆ 'ਤੇ ਇੱਕ ਖੂਬਸੂਰਤ ਪੋਸਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ।

Reported by:  PTC News Desk  Edited by:  KRISHAN KUMAR SHARMA -- August 25th 2025 01:06 PM -- Updated: August 25th 2025 01:20 PM
ਮਾਂ ਬਣਨ ਵਾਲੀ ਹੈ ਅਦਾਕਾਰਾ ਪਰਿਣੀਤੀ ਚੋਪੜਾ! MP ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਨੇ ਇੰਸਟਾਗ੍ਰਾਮ ਪੋਸਟ ਕੀਤੀ ਸਾਂਝੀ

ਮਾਂ ਬਣਨ ਵਾਲੀ ਹੈ ਅਦਾਕਾਰਾ ਪਰਿਣੀਤੀ ਚੋਪੜਾ! MP ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਨੇ ਇੰਸਟਾਗ੍ਰਾਮ ਪੋਸਟ ਕੀਤੀ ਸਾਂਝੀ

Parineeti Chopra Pregnancy News : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਉਨ੍ਹਾਂ ਦੇ ਪਤੀ ਰਾਜ ਸਭਾ ਮੈਂਬਰ ਰਾਘਵ ਚੱਢਾ ਜਲਦੀ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਇਸ ਜੋੜੇ ਨੇ ਸੋਸ਼ਲ ਮੀਡੀਆ 'ਤੇ ਇੱਕ ਖੂਬਸੂਰਤ ਪੋਸਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਜੋੜੇ ਨੇ ਇੰਸਟਾਗ੍ਰਾਮ ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ

ਸੋਮਵਾਰ ਨੂੰ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਇੰਸਟਾਗ੍ਰਾਮ 'ਤੇ ਇੱਕ ਸਾਂਝੀ ਪੋਸਟ ਰਾਹੀਂ ਗਰਭ ਅਵਸਥਾ ਦੀ ਖੁਸ਼ਖਬਰੀ ਸਾਂਝੀ ਕੀਤੀ। ਉਨ੍ਹਾਂ ਨੇ ਇੱਕ ਪਿਆਰੀ ਤਸਵੀਰ ਸਾਂਝੀ ਕੀਤੀ, ਜਿਸ 'ਤੇ ਨਵਜੰਮੇ ਬੱਚੇ ਦੇ ਛੋਟੇ-ਛੋਟੇ ਪੈਰਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ ਅਤੇ ਇਸ 'ਤੇ 1 1 = 3 ਲਿਖਿਆ ਹੈ, ਜਿਸਦਾ ਮਤਲਬ ਹੈ ਕਿ ਹੁਣ ਪਰਿਵਾਰ ਵਧਣ ਵਾਲਾ ਹੈ। ਇਸ ਦੇ ਨਾਲ ਹੀ, ਜੋੜੇ ਨੇ ਕੈਪਸ਼ਨ ਵਿੱਚ ਲਿਖਿਆ, 'ਸਾਡੀ ਛੋਟੀ ਜਿਹੀ ਦੁਨੀਆ, ਜਲਦੀ ਆ ਰਹੀ ਹੈ।'

ਸੋਸ਼ਲ ਮੀਡੀਆ 'ਤੇ ਮਿਲ ਰਹੀਆਂ ਵਧਾਈਆਂ

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਨਾ ਸਿਰਫ਼ ਯੂਜ਼ਰਸ ਸਗੋਂ ਸਿਤਾਰੇ ਵੀ ਇਸ 'ਤੇ ਟਿੱਪਣੀ ਕਰਕੇ ਇਸ ਜੋੜੇ ਨੂੰ ਵਧਾਈ ਦੇ ਰਹੇ ਹਨ। ਸੋਨਮ ਕਪੂਰ, ਹੁਮਾ ਕੁਰੈਸ਼ੀ, ਟੀਨਾ ਦੱਤਾ, ਨਿਮਰਤ ਕੌਰ ਅਤੇ ਭੂਮੀ ਪੇਡਨੇਕਰ ਸਮੇਤ ਕਈ ਸਿਤਾਰਿਆਂ ਨੇ ਇਸ ਪੋਸਟ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਦੱਸ ਦੇਈਏ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵਿਆਹ 24 ਸਤੰਬਰ 2023 ਨੂੰ ਹੋਇਆ ਸੀ। ਉਨ੍ਹਾਂ ਦਾ ਵਿਆਹ ਬਹੁਤ ਸੁਰਖੀਆਂ ਵਿੱਚ ਰਿਹਾ ਸੀ।

- PTC NEWS

Top News view more...

Latest News view more...

PTC NETWORK
PTC NETWORK