Paris Olympic 2024 : ਵਿਨੇਸ਼ ਫੋਗਾਟ ਨੇ ਜਿੱਤ ਪਿੱਛੋਂ ਮਾਂ ਨਾਲ ਕੀਤਾ ਵਾਅਦਾ...ਭਾਵੁਕ ਕਰ ਦੇਣ ਵਾਲੀ ਵੀਡੀਓ
Paris Olympic 2024 : ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਕੁਆਟਰ ਫਾਈਨਲ ਮੈਚ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ ਅਤੇ ਨਾਲ ਹੀ ਭਾਰਤ ਲਈ ਇੱਕ ਹੋਰ ਤਮਗਾ ਪੱਕਾ ਕਰ ਦਿੱਤਾ ਹੈ। ਹਰ ਭਾਰਤੀ ਦੇ ਨਾਲ-ਨਾਲ ਉਸ ਦੇ ਮੈਚ ਜਿੱਤਣ ਦੀ ਖੁਸ਼ੀ ਉਸ ਦੇ ਮਾਤਾ-ਪਿਤਾ ਨੂੰ ਵੀ ਬਹੁਤ ਹੈ, ਜਿਸ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਗੱਲਬਾਤ ਕਰਦੇ ਹੋਏ ਆਪਣੀ ਮਾਤਾ ਨਾਲ ਇੱਕ ਵਾਅਦਾ ਕਰਦੀ ਵਿਖਾਈ ਦੇ ਰਹੇ ਹਨ। ਵੀਡੀਓ ਬਹੁਤ ਹੀ ਭਾਵੁਕ ਕਰ ਦੇਣ ਵਾਲੀ ਹੈ, ਜੋ ਕਿ ਸ਼ੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕ ਉਸ ਨੂੰ ਫਾਈਨਲ 'ਚ ਜਿੱਤ ਦਰਜ ਕਰਨ ਲਈ ਹੌਸਲਾ ਅਫਜਾਈ ਵੀ ਕਰ ਰਹੇ ਹਨ।
ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ ਦੇ 50 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇੱਕ ਦਿਨ ਵਿੱਚ ਤਿੰਨ ਮੈਚ ਜਿੱਤੇ। ਉਸਨੇ ਪਹਿਲਾਂ ਟੋਕੀਓ ਓਲੰਪਿਕ ਦੇ ਚੈਂਪੀਅਨ ਨੂੰ ਹਰਾਇਆ ਅਤੇ ਫਿਰ ਯੂਰਪੀਅਨ ਚੈਂਪੀਅਨ ਨੂੰ ਹਰਾਇਆ। ਇਸ ਤੋਂ ਬਾਅਦ ਪੈਨ ਅਮਰੀਕਾ ਚੈਂਪੀਅਨ ਨੂੰ ਵੀ ਭਾਰਤੀ ਖਿਡਾਰਣ ਨੇ ਹਰਾ ਕੇ ਮੈਚ ਜਿੱਤ ਲਿਆ।
ਵਿਨੇਸ਼ ਫੋਗਾਟ ਨੇ ਵੀਡੀਓ ਕਾਲ 'ਤੇ ਆਪਣੀ ਮਾਂ ਅਤੇ ਪਰਿਵਾਰ ਨਾਲ ਗੱਲ ਕੀਤੀ। ਵਿਨੇਸ਼ ਫੋਗਾਟ ਨੇ ਹੱਥ ਜੋੜ ਕੇ ਆਪਣੀ ਮਾਂ ਨੂੰ ਨਮਸਕਾਰ ਕੀਤੀ। ਜਵਾਬ ਵਿੱਚ ਉਸ ਦੀ ਮਾਂ ਅਤੇ ਪਰਿਵਾਰ ਨੇ ਵੀ ਧੀ ਨੂੰ ਹੱਥ ਜੋੜ ਕੇ ਆਸ਼ੀਰਵਾਦ ਦਿੱਤਾ। ਇਸ ਦੌਰਾਨ ਵਿਨੇਸ਼ ਫੋਗਾਟ ਨੇ ਆਪਣੀ ਮਾਂ ਨਾਲ ਵਾਅਦਾ ਕੀਤਾ ਕਿ ਉਹ ਫਾਈਨਲ ਵਿੱਚ ਗੋਲਡ ਜਿੱਤੇਗੀ। ਵੀਡੀਓ 'ਚ ਵਿਨੇਸ਼ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ 'ਗੋਲਡ ਲਿਆਉਣਾ ਹੈ... ਗੋਲਡ।'It takes a village - Vinesh PHOGAT ???????? talking to her mother after becoming the first Indian to reach Olympic final in women’s wrestling#uww #wrestling #wrestleparis #olympics #paris2024 pic.twitter.com/Kh5SDCVR3T — United World Wrestling (@wrestling) August 6, 2024
ਫਾਈਨਲ 'ਚ ਅਮਰੀਕਾ ਦੀ ਸਾਰਾਹ ਨੂੰ ਟੱਕਰੇਗੀ ਵਿਨੇਸ਼
ਵਿਨੇਸ਼ ਫੋਗਾਟ ਫਾਈਨਲ ਵਿੱਚ ਅਮਰੀਕਾ ਦੀ ਸਾਰਾਹ ਐਨ ਹਿਲਡੇਬ੍ਰੈਂਡ ਨਾਲ ਭਿੜੇਗੀ। ਸਾਰਾ ਨੇ ਟੋਕੀਓ ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਿਆ ਹੈ। ਉਸਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਦੋ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਵੀ ਜਿੱਤੇ ਹਨ। ਇਹ ਮੈਚ ਬੁੱਧਵਾਰ ਰਾਤ 12.30 (8 ਅਗਸਤ) ਨੂੰ ਖੇਡਿਆ ਜਾਵੇਗਾ।
- PTC NEWS