Paris Olympics 2024 : ਬੈਡਮਿੰਟਨ 'ਚ ਲਕਸ਼ਸੇਨ ਨੇ ਬੈਲਜ਼ੀਅਮ ਦੇ ਜੂਲੀਅਨ ਨੂੰ ਹਰਾ ਕੇ ਜਿੱਤ ਕੀਤੀ ਦਰਜ
Paris Olympic 2024 : ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਅਤੇ ਵਿਸ਼ਵ ਦੇ 18ਵੇਂ ਨੰਬਰ ਦੇ ਖਿਡਾਰੀ ਲਕਸ਼ਯ ਸੇਨ ਪੈਰਿਸ ਓਲੰਪਿਕ ਵਿੱਚ ਪੁਰਸ਼ ਸਿੰਗਲ ਬੈਡਮਿੰਟਨ ਗਰੁੱਪ ਮੈਚ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਰਹੇ ਸਨ। ਲਕਸ਼ਯ ਸੇਨ ਦੇ ਸਾਹਮਣੇ ਬੈਲਜੀਅਮ ਦੇ ਖਿਡਾਰੀ ਜੂਲੀਅਨ ਕੈਰਾਗੀ ਦੀ ਚੁਣੌਤੀ ਸੀ, ਜਿਸ ਨੂੰ ਉਸ ਨੇ ਆਪਣੇ ਪਹਿਲੇ ਦੋਵੇਂ ਮੈਚ ਜਿੱਤ ਕੇ ਪਾਰ ਕਰ ਲਿਆ।
ਪਹਿਲੀ ਗੇਮ ਦੀ ਸ਼ੁਰੂਆਤ 'ਚ ਜੂਲੀਅਨ ਦੇ ਸਾਹਮਣੇ ਸੇਨ ਫਿੱਕੇ ਨਜ਼ਰ ਆਏ। ਪਰ ਫਿਰ ਅਚਾਨਕ ਉਸ ਨੇ ਵਾਪਸੀ ਕੀਤੀ ਅਤੇ ਪਹਿਲਾ ਮੈਚ ਜਿੱਤ ਲਿਆ। ਇਸ ਤੋਂ ਬਾਅਦ ਲਕਸ਼ਯ ਨੇ ਦੂਜੀ ਗੇਮ ਵਿੱਚ ਵੀ ਸ਼ਾਨਦਾਰ ਜਿੱਤ ਦਰਜ ਕੀਤੀ। ਲਕਸ਼ਯ ਸੇਨ 21-14 ਨਾਲ ਅੱਗੇ ਸੀ ਅਤੇ ਦੂਜੀ ਗੇਮ ਆਸਾਨੀ ਨਾਲ ਜਿੱਤ ਗਈ।
ਇਸਤੋਂ ਪਹਿਲਾਂ ਜੂਲੀਅਨ ਕੈਰਾਗੀ ਚੰਗੀ ਫਾਰਮ 'ਚ ਨਜ਼ਰ ਆ ਰਹੇ ਸਨ। ਪਰ ਦੋਵਾਂ ਖਿਡਾਰੀਆਂ ਦੇ ਅੰਕਾਂ ਵਿੱਚ ਬਹੁਤਾ ਫਰਕ ਨਹੀਂ ਸੀ। ਲਕਸ਼ਯ ਸੇਨ ਨੇ ਵਾਪਸੀ ਕਰਦੇ ਹੋਏ ਪਹਿਲੇ ਗੇਮ ਵਿੱਚ ਸਕੋਰ 21-19 ਕਰ ਲਿਆ ਸੀ ਅਤੇ ਪਹਿਲੀ ਗੇਮ ਜਿੱਤੀ।
ਲਕਸ਼ਯ ਸੇਨ ਦੀ ਇਸ ਜਿੱਤ ਨਾਲ ਉਸ ਕੋਲੋਂ ਭਾਰਤੀਆਂ ਨੂੰ ਹੁਣ ਤਮਗੇ ਦੀ ਉਮੀਦ ਹੈ। ਪਹਿਲੇ ਗਰੁੱਪ ਮੈਚ ਵਿੱਚ ਲਕਸ਼ਯ ਦਾ ਸਾਹਮਣਾ ਗੁਆਟੇਮਾਲਾ ਦੇ ਕੇਵਿਨ ਕੋਰਡੇਨ ਨਾਲ ਸੀ। ਉਨ੍ਹਾਂ ਨੇ ਇਸ ਨੂੰ 21-8 ਨਾਲ ਜਿੱਤ ਲਿਆ। ਹਾਲਾਂਕਿ, ਇਸ ਨਤੀਜੇ ਨੂੰ ਅਯੋਗ ਮੰਨਿਆ ਗਿਆ ਸੀ। ਕਿਉਂਕਿ ਕੇਵਿਨ ਨੇ ਸੱਟ ਕਾਰਨ ਆਪਣਾ ਨਾਂ ਵਾਪਸ ਲੈ ਲਿਆ ਸੀ। ਇਸ ਕਾਰਨ ਮੈਚ ਦਾ ਨਤੀਜਾ ਕੱਟ ਦਿੱਤਾ ਗਿਆ ਸੀ।
ਹੁਣ ਪੁਰਸ਼ ਸਿੰਗਲਜ਼ ਵਿੱਚ ਲਕਸ਼ਯ ਦਾ ਅਗਲਾ ਮੁਕਾਬਲਾ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨਾਲ ਹੋਵੇਗਾ, ਜੋ ਕਿ 31 ਜੁਲਾਈ ਨੂੰ ਖੇਡਿਆ ਜਾਵੇਗਾ। ਦੋਵੇਂ ਖਿਡਾਰੀ ਦੁਪਹਿਰ 1:40 ਵਜੇ ਆਹਮੋ-ਸਾਹਮਣੇ ਹੋਣਗੇ।
- PTC NEWS