Paris Olympics Wrestling : ਅਮਨ ਸਹਿਰਾਵਤ ਨੇ ਜਗਾਈ ਤਗਮੇ ਦੀ ਉਮੀਦ, ਸੈਮੀਫਾਈਨਲ 'ਚ ਪਹੁੰਚੇ, ਅੰਸ਼ੂ ਮਲਿਕ ਹੋਈ ਹਾਰ
Paris Olympics 2024 Wrestling : ਭਾਰਤੀ ਪਹਿਲਵਾਨ ਅਮਨ ਸਹਿਰਾਵਤ ਨੇ ਪੈਰਿਸ ਓਲੰਪਿਕ 2024 ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਉਸ ਨੇ ਵੀਰਵਾਰ ਨੂੰ 57 ਕਿਲੋ ਵਰਗ ਦੇ ਕੁਆਰਟਰ ਫਾਈਨਲ ਵਿੱਚ ਅਲਬਾਨੀਆ ਦੇ ਜ਼ੇਲਿਮਖਾਨ ਅਬਕਾਰੋਵ ਨੂੰ ਹਰਾਇਆ। ਸੈਮੀਫਾਈਨਲ 'ਚ ਉਸ ਦਾ ਸਾਹਮਣਾ ਜਾਪਾਨ ਦੇ ਚੋਟੀ ਦਾ ਦਰਜਾ ਪ੍ਰਾਪਤ ਪਹਿਲਵਾਨ ਹਿਗੁਆਚੀ ਰੇਈ ਨਾਲ ਹੋਵੇਗਾ। ਭਾਰਤ ਦੇ ਅੰਸ਼ੂ ਮਲਿਕ ਨੇ ਵੀ ਵੀਰਵਾਰ ਨੂੰ ਹੀ ਮੁਕਾਬਲਾ ਕੀਤਾ। ਪਰ ਉਸ ਨੂੰ ਆਪਣੇ ਪਹਿਲੇ ਹੀ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਅੰਸ਼ੂ ਮਲਿਕ ਨੂੰ ਅਮਰੀਕਾ ਦੀ ਹੈਲਨ ਮੇਰੋਲਿਸ ਨੇ ਹਰਾਇਆ।
ਇਸਤੋਂ ਪਹਿਲਾਂ ਮੈਚ ਵਿੱਚ ਭਾਰਤੀ ਪਹਿਲਵਾਨ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਵਲਾਦੀਮੀਰ ਇਗੋਰੋਵ ਨੂੰ ਹਰਾਇਆ ਸੀ ਅਤੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ। ਭਾਰਤੀ ਪਹਿਲਵਾਨ ਅਮਨ ਸਹਿਰਾਵਤ ਨੇ 57 ਕਿਲੋ ਕੁਸ਼ਤੀ ਵਰਗ ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ। ਉਸ ਦੇ ਸਾਹਮਣੇ ਮੈਸੇਡੋਨੀਆ ਦਾ ਵਲਾਦੀਮੀਰ ਈਗੋਰੋਵ ਸੀ। ਮੈਚ 'ਚ ਸਖ਼ਤ ਮੁਕਾਬਲੇ ਦੀ ਉਮੀਦ ਸੀ। ਪਰ ਭਾਰਤੀ ਪਹਿਲਵਾਨ ਦੇ ਇਰਾਦੇ ਵੱਖਰੇ ਸਨ।
ਅਮਨ ਸਹਿਰਾਵਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬਹੁਤ ਤੇਜ਼ੀ ਨਾਲ ਅੰਕ ਹਾਸਲ ਕੀਤੇ ਅਤੇ 10-0 ਦੀ ਬੜ੍ਹਤ ਬਣਾ ਲਈ। ਬੜ੍ਹਤ 10-0 ਹੁੰਦੇ ਹੀ ਰੈਫਰੀ ਨੇ ਮੈਚ ਰੋਕ ਦਿੱਤਾ ਅਤੇ ਅਮਨ ਸਹਿਰਾਵਤ ਨੂੰ ਜੇਤੂ ਐਲਾਨ ਦਿੱਤਾ। ਦੱਸ ਦੇਈਏ ਕਿ ਕੁਸ਼ਤੀ ਵਿੱਚ ਜੇਕਰ ਕੋਈ ਪਹਿਲਵਾਨ 10-0 ਦੀ ਲੀਡ ਲੈ ਲੈਂਦਾ ਹੈ ਤਾਂ ਉਸ ਨੂੰ ਤਕਨੀਕੀ ਉੱਤਮਤਾ ਦੇ ਤਹਿਤ ਜੇਤੂ ਐਲਾਨਿਆ ਜਾਂਦਾ ਹੈ।
ਮਹਿਲਾ ਕੁਸ਼ਤੀ 'ਚ ਅੰਸ਼ੂ ਮਲਿਕ ਦੀ ਹਾਰ
ਅੰਸ਼ੂ ਮਲਿਕ (Anshu Malik) ਨੂੰ ਪੈਰਿਸ ਓਲੰਪਿਕ 2024 ਵਿੱਚ ਮਹਿਲਾਵਾਂ ਦੀ 57 ਕਿਲੋਗ੍ਰਾਮ ਕੁਸ਼ਤੀ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅੰਸ਼ੂ ਨੇ ਅਮਰੀਕਾ ਦੀ ਹੈਲਨ ਲੁਈਸ ਮਾਰੋਲਿਸ ਨਾਲ ਮੁਕਾਬਲਾ ਕੀਤਾ। ਹੈਲਨ ਨੇ ਅੰਸ਼ੂ ਨੂੰ 7-2 ਨਾਲ ਹਰਾਇਆ। ਅੰਸ਼ੂ ਹੁਣ ਰੇਪੇਚੇਜ ਰਾਊਂਡ ਰਾਹੀਂ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਸਕਦੀ ਹੈ।
ਅਮਰੀਕਾ ਦੀ ਹੈਲਨ ਲੁਈਸ ਮਾਰੋਲਿਸ ਨੇ ਪਹਿਲੇ ਮਿੰਟ ਦੌਰਾਨ 2 ਅੰਕ ਦਰਜ ਕੀਤੇ। ਅੰਸ਼ੂ ਪਿੱਛੇ ਚੱਲ ਰਹੀ ਸੀ। ਅੰਸ਼ੂ ਦੀ ਕੋਸ਼ਿਸ਼ ਪਹਿਲੇ ਦੌਰ 'ਚ ਅਸਫਲ ਰਹੀ। ਉਹ ਇੱਕ ਵੀ ਅੰਕ ਦਰਜ ਨਹੀਂ ਕਰ ਸਕੀ। ਜਦੋਂ ਦੂਜਾ ਦੌਰ ਸ਼ੁਰੂ ਹੋਇਆ ਤਾਂ ਅਮਰੀਕੀ ਪਹਿਲਵਾਨ ਅੰਸ਼ੂ ਨੂੰ ਪਛਾੜਦੇ ਨਜ਼ਰ ਆਈ।
ਜਿਵੇਂ ਹੀ ਦੂਜਾ ਦੌਰ ਸ਼ੁਰੂ ਹੋਇਆ, ਹੇਲੇਨਾ ਨੇ ਅੰਸ਼ੂ 'ਤੇ ਲਗਾਤਾਰ ਹਮਲਾ ਕਰਨ ਲਈ 2 ਅੰਕ ਦਰਜ ਕੀਤੇ। ਇਸ ਤੋਂ ਬਾਅਦ ਫਿਰ ਉਸ ਨੇ 2 ਅੰਕ ਹਾਸਲ ਕੀਤੇ। ਜਦੋਂ ਇੱਕ ਮਿੰਟ ਬਾਕੀ ਸੀ ਤਾਂ ਸਕੋਰ 6-0 ਸੀ। ਪਰ ਅੰਤ ਵਿੱਚ ਅੰਸ਼ੂ ਨੇ 2 ਅੰਕ ਦਰਜ ਕੀਤੇ। ਇਸ ਤੋਂ ਬਾਅਦ ਹੇਲੇਨਾ ਨੇ ਵੀ ਅੰਸ਼ੂ ਨੂੰ ਹਰਾ ਕੇ 1 ਅੰਕ ਹਾਸਲ ਕੀਤਾ। ਮੈਚ ਖਤਮ ਹੋਇਆ ਅਤੇ ਅਮਰੀਕਾ ਦੀ ਹੈਲਨ 7-2 ਨਾਲ ਅੱਗੇ ਸੀ।
- PTC NEWS