Mon, Apr 29, 2024
Whatsapp

ਪੰਜਾਬੀਆਂ ਲਈ ਅਹਿਮ ਖ਼ਬਰ, ਪੰਜਾਬ ਦੇ ਇਸ ਜ਼ਿਲੇ ਨੂੰ ਮਿਲਿਆ ਵੰਦੇ ਭਾਰਤ ਦਾ ਸਟਾਪੇਜ

Written by  Aarti -- March 07th 2024 02:22 PM
ਪੰਜਾਬੀਆਂ ਲਈ ਅਹਿਮ ਖ਼ਬਰ, ਪੰਜਾਬ ਦੇ ਇਸ ਜ਼ਿਲੇ ਨੂੰ ਮਿਲਿਆ ਵੰਦੇ ਭਾਰਤ ਦਾ ਸਟਾਪੇਜ

ਪੰਜਾਬੀਆਂ ਲਈ ਅਹਿਮ ਖ਼ਬਰ, ਪੰਜਾਬ ਦੇ ਇਸ ਜ਼ਿਲੇ ਨੂੰ ਮਿਲਿਆ ਵੰਦੇ ਭਾਰਤ ਦਾ ਸਟਾਪੇਜ

Vande Bharat Train Pathankot To Delhi: ਦਿੱਲੀ ਤੋਂ ਕਟੜਾ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਹੁਣ ਪਠਾਨਕੋਟ ਵਿਖੇ ਵੀ ਰੁਕੇਗੀ। ਦਰਅਸਲ, ਉੱਤਰੀ ਰੇਲਵੇ ਨੇ ਪਠਾਨਕੋਟ ਰੇਲਵੇ ਸਟੇਸ਼ਨ 'ਤੇ ਵੀ ਆਪਣਾ ਇੱਕ ਸਟਾਪ ਬਣਾਇਆ ਹੋਇਆ ਹੈ। ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ ਰੇਲ ਗੱਡੀ ਨੰਬਰ 22440 ਸ਼੍ਰੀਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹੁਣ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ 'ਤੇ ਰੋਕਿਆ ਜਾਵੇਗਾ। 

ਇਸ ਕਾਰਨ ਲਿਆ ਗਿਆ ਫੈਸਲਾ 

ਮਿਲੀ ਜਾਣਕਾਰੀ ਮੁਤਾਬਿਕ ਇਹ ਵਿਰਾਮ ਪ੍ਰਯੋਗਿਕ ਤੌਰ 'ਤੇ ਕੀਤਾ ਗਿਆ ਹੈ. ਇਹ ਟਰੇਨ ਸਵੇਰੇ 5:30 ਵਜੇ ਪਠਾਨਕੋਟ ਰੇਲਵੇ ਸਟੇਸ਼ਨ 'ਤੇ ਪਹੁੰਚੇਗੀ, ਜਦਕਿ ਵਾਪਸੀ 'ਚ ਇਹ ਟਰੇਨ ਸਵੇਰੇ 11:10 'ਤੇ ਪਠਾਨਕੋਟ ਸਟੇਸ਼ਨ 'ਤੇ ਰੁਕੇਗੀ। ਟਰੇਨ ਦਾ ਸਟਾਪੇਜ ਦੋਵਾਂ ਪਾਸਿਆਂ ਤੋਂ ਦੋ ਮਿੰਟ ਦਾ ਹੋਵੇਗਾ।


2 ਮਿੰਟਾਂ ਦਾ ਹੋਵੇਗਾ ਸਟਾਪੇਜ

ਦੱਸ ਦਈਏ ਕਿ ਵੰਦੇ ਭਾਰਤ ਟਰੇਨ 2 ਮਿੰਟਾਂ ਦੇ ਲਈ ਪਠਾਨਕੋਟ ਕੈਂਟ ਸਟੇਸ਼ਨ ’ਤੇ ਆਰਜ਼ੀ ਤੌਰ ’ਤੇ ਰੁਕੇਗੀ। ਦਿੱਲੀ ਤੋਂ ਚੱਲ ਕੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਜਾਣ ਵਾਲੀ ਟ੍ਰੇਨ ਸ਼ਾਮ 5:30 ਵਜੇ ਪਠਾਨਕੋਟ ਰੁਕੇਗੀ। ਮਾਤਾ ਵੈਸ਼ਨੋ ਦੇਵੀ ਤੋਂ ਵਾਪਸੀ ਵੇਲੇ ਸਵੇਰੇ 11:10 ਵਜੇ ਸਟਾਪੇਜ ਹੋਵੇਗਾ। ਪਹਿਲਾਂ ਇਸ ਟਰੇਨ ਦਾ ਰੂਟ ਦਿੱਲੀ, ਅੰਬਾਲਾ, ਲੁਧਿਆਣਾ, ਜੰਮੂ ਤਵੀ ਅਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਸੀ। 

ਇਨ੍ਹਾਂ ਸਟਾਪੇਜ ’ਤੇ ਰੁਕੇਗੀ ਟਰੇਨ 

ਖੈਰ ਹੁਣ ਕੁੱਲ ਮਿਲਾ ਕੇ ਵੰਦੇ ਭਾਰਤ 22440 ਟਰੇਨ ਦੇ ਹੁਣ 6 ਸਟਾਪੇਜ ਹੋਣਗੇ। ਇਨ੍ਹਾਂ ਵਿੱਚੋਂ ਪਹਿਲਾ ਦਿੱਲੀ, ਦੂਜਾ ਅੰਬਾਲਾ ਕੈਂਟ, ਤੀਜਾ ਲੁਧਿਆਣਾ, ਚੌਥਾ ਪਠਾਨਕੋਟ, ਫਿਰ ਪੰਜਵਾਂ ਜੰਮੂ ਤਵੀ ਅਤੇ ਫਿਰ ਆਖਰੀ ਤੇ ਛੇਵਾਂ ਸਟੇਸ਼ਨ ਮਾਤਾ ਵੈਸ਼ਨੋ ਦੇਵੀ ਕਟੜਾ ਹੈ।

ਕਾਬਿਲੇਗੌਰ ਹੈ ਕਿ ਦਿੱਲੀ-ਕਟੜਾ ਵਿਚਕਾਰ ਪਹਿਲਾ ਵੰਦੇ ਭਾਰਤ ਸਾਲ 2019 ਵਿੱਚ ਸ਼ੁਰੂ ਹੋਇਆ ਸੀ। ਖਾਸ ਗੱਲ ਇਹ ਹੈ ਕਿ 'ਵੰਦੇ ਭਾਰਤ' 'ਚ ਦਿੱਲੀ ਤੋਂ ਕਟੜਾ ਤੱਕ ਦੇ ਸਫਰ ਦਾ ਸਮਾਂ ਚਾਰ ਘੰਟੇ ਘਟਾਇਆ ਗਿਆ ਹੈ। ਇਹ ਟਰੇਨ ਮੰਗਲਵਾਰ ਨੂੰ ਛੱਡ ਕੇ ਸਾਰੇ ਦਿਨ ਚੱਲਦੀ ਹੈ।

ਇਹ ਵੀ ਪੜ੍ਹੋ: ਪੰਜਾਬ ’ਚ ਖੋਲ੍ਹੇ ਜਾਣ ਅਫੀਮ ਦੇ ਠੇਕੇ, ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਕੀਤੀ ਮੰਗ

-

Top News view more...

Latest News view more...