Sun, May 25, 2025
Whatsapp

Shimla 'ਚ ਟ੍ਰੈਫਿਕ ਜਾਮ ਤੋਂ ਪਰੇਸ਼ਾਨ ਲੋਕ, ਪੈਦਲ ਚੱਲਣ ਲਈ ਮਜ਼ਬੂਰ

ਰਾਜਧਾਨੀ ਸ਼ਿਮਲਾ 'ਚ ਸਵੇਰੇ-ਸ਼ਾਮ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਲੋਕ ਪ੍ਰੇਸ਼ਾਨ ਹਨ। ਬਲੂੰਗਾਜ ਤੋਂ ਬੱਸ ਸਟੈਂਡ, 103 ਤੋਂ ਵਿਧਾਨ ਸਭਾ, ਲੱਕੜਬਾਜ਼ਾਰ ਤੋਂ ਵਿਕਟਰੀ ਟਨਲ, ਛਾਬੜਾ ਤੋਂ ਢੱਲੀ, ਸੰਜੌਲੀ ਤੋਂ ਛੋਟਾ ਸ਼ਿਮਲਾ ਤੱਕ ਪੀਕ ਸਮੇਂ ਦੌਰਾਨ ਲੋਕ ਟ੍ਰੈਫਿਕ ਜਾਮ ਤੋਂ ਤੰਗ ਆ ਚੁੱਕੇ ਹਨ। ਮੀਡੀਆ ਰਿਪੋਰਟ ਅਨੁਸਾਰ ਵੀਰਵਾਰ ਸਵੇਰੇ ਵੀ ਜਾਮ 'ਚ ਲੋਕ ਪ੍ਰੇਸ਼ਾਨ ਦੇਖੇ ਗਏ। ਕਰਾਸਿੰਗ ਤੋਂ ਲੈ ਕੇ ਵਿਧਾਨ ਸਭਾ ਤੱਕ ਸਭ ਤੋਂ ਵੱਧ ਟ੍ਰੈਫਿਕ ਜਾਮ ਰਿਹਾ।

Reported by:  PTC News Desk  Edited by:  Ramandeep Kaur -- April 07th 2023 04:41 PM
Shimla  'ਚ ਟ੍ਰੈਫਿਕ ਜਾਮ ਤੋਂ ਪਰੇਸ਼ਾਨ ਲੋਕ, ਪੈਦਲ ਚੱਲਣ ਲਈ ਮਜ਼ਬੂਰ

Shimla 'ਚ ਟ੍ਰੈਫਿਕ ਜਾਮ ਤੋਂ ਪਰੇਸ਼ਾਨ ਲੋਕ, ਪੈਦਲ ਚੱਲਣ ਲਈ ਮਜ਼ਬੂਰ

ਸ਼ਿਮਲਾ: ਰਾਜਧਾਨੀ ਸ਼ਿਮਲਾ 'ਚ ਸਵੇਰੇ-ਸ਼ਾਮ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਲੋਕ ਪ੍ਰੇਸ਼ਾਨ ਹਨ। ਬਲੂੰਗਾਜ ਤੋਂ ਬੱਸ ਸਟੈਂਡ, 103 ਤੋਂ ਵਿਧਾਨ ਸਭਾ, ਲੱਕੜਬਾਜ਼ਾਰ ਤੋਂ ਵਿਕਟਰੀ ਟਨਲ, ਛਾਬੜਾ ਤੋਂ ਢੱਲੀ, ਸੰਜੌਲੀ ਤੋਂ ਛੋਟਾ ਸ਼ਿਮਲਾ ਤੱਕ ਪੀਕ ਸਮੇਂ ਦੌਰਾਨ ਲੋਕ ਟ੍ਰੈਫਿਕ ਜਾਮ ਤੋਂ ਤੰਗ ਆ ਚੁੱਕੇ ਹਨ। ਮੀਡੀਆ ਰਿਪੋਰਟ ਅਨੁਸਾਰ ਵੀਰਵਾਰ ਸਵੇਰੇ ਵੀ ਜਾਮ 'ਚ ਲੋਕ ਪ੍ਰੇਸ਼ਾਨ ਦੇਖੇ ਗਏ। ਕਰਾਸਿੰਗ ਤੋਂ ਲੈ ਕੇ ਵਿਧਾਨ ਸਭਾ ਤੱਕ ਸਭ ਤੋਂ ਵੱਧ ਟ੍ਰੈਫਿਕ ਜਾਮ ਰਿਹਾ। 

ਸਕੂਲ-ਕਾਲਜ ਜਾਣ ਵਾਲੇ ਵਿਦਿਆਰਥੀਆਂ ਨੂੰ ਬੱਸਾਂ ਤੋਂ ਉਤਰ ਕੇ ਪੈਦਲ ਜਾਣਾ ਪਿਆ। ਦੂਜੇ ਪਾਸੇ ਦਫ਼ਤਰ ਜਾਣ ਵਾਲੇ ਮੁਲਾਜ਼ਮ ਵੀ ਕਾਫੀ ਦੇਰ ਤੱਕ ਟਰੈਫਿਕ ਜਾਮ ਖੁੱਲ੍ਹਣ ਦਾ ਇੰਤਜ਼ਾਰ ਕਰਦੇ ਰਹੇ ਪਰ ਜਦੋਂ ਸੜਕਾਂ 'ਤੇ ਰੁਕੇ ਵਾਹਨਾਂ ਦੇ ਪਹੀਏ ਨਾ ਚੱਲੇ ਤਾਂ ਮੁਲਾਜ਼ਮਾਂ ਨੂੰ ਵੀ ਪੈਦਲ ਚੱਲਣ ਲਈ ਮਜ਼ਬੂਰ ਹੋਣਾ ਪਿਆ। ਹਰ ਰੋਜ਼ ਲੱਗਣ ਵਾਲੇ ਟ੍ਰੈਫਿਕ ਜਾਮ ਬਾਰੇ ਲੋਕਾਂ ਨੇ ਕਿਹਾ ਕਿ ਇਹ ਕੋਈ ਗੱਲ ਨਹੀਂ, ਰੋਜ਼ਾਨਾ ਦੀ ਗੱਲ ਹੋ ਗਈ ਹੈ, ਪੁਲਿਸ ਕੁਝ ਨਹੀਂ ਕਰ ਸਕਦੀ।


ਦੱਸ ਦਈਏ ਕਿ ਸ਼ਿਮਲਾ 'ਚ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਵਾਹਨਾਂ ਦੀ ਜ਼ਿਆਦਾ ਆਵਾਜਾਈ ਰਹਿੰਦੀ ਹੈ। ਇਸ ਕਾਰਨ ਟ੍ਰੈਫਿਕ ਜਾਮ ਹੁੰਦਾ ਹੈ। ਖਾਸ ਕਰਕੇ ਬਲੂੰਗਾਜ ਤੋਂ ਬੱਸ ਸਟੈਂਡ, ਛਾਬੜਾ ਤੋਂ ਢੱਲੀ, ਸੰਜੌਲੀ ਤੋਂ ਛੋਟਾ ਸ਼ਿਮਲਾ ਅਤੇ 103 ਵਿਧਾਨ ਸਭਾ ਤੱਕ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਹੈ। 

ਭਾਵੇਂ ਸ਼ਿਮਲਾ ਪੁਲਿਸ ਦੇ ਟ੍ਰੈਫਿਕ ਕਰਮਚਾਰੀ ਟ੍ਰੈਫਿਕ ਵਿਵਸਥਾ ਬਣਾਈ ਰੱਖਣ ਲਈ ਸਾਰਾ ਦਿਨ ਫੀਲਡ 'ਚ ਡਿਊਟੀ 'ਤੇ ਲੱਗੇ ਰਹਿੰਦੇ ਹਨ ਪਰ ਲੋਕਾਂ ਨੂੰ 10 ਮਿੰਟ ਦਾ ਸਫਰ ਕਰਨ 'ਚ 1.5 ਤੋਂ 2 ਘੰਟੇ ਦਾ ਸਮਾਂ ਲੱਗ ਰਿਹਾ ਹੈ। ਵੱਖ-ਵੱਖ ਥਾਵਾਂ 'ਤੇ 106 ਪੁਲਿਸ ਮੁਲਾਜ਼ਮ ਤਾਇਨਾਤ ਹਨ, ਜੋ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਯਤਨਸ਼ੀਲ ਹਨ। 

ਦੂਜੇ ਪਾਸੇ ਇਸ ਮਾਮਲੇ ਵਿੱਚ ਡੀਐਸਪੀ ਟਰੈਫਿਕ ਅਜੈ ਭਾਰਦਵਾਜ ਦਾ ਕਹਿਣਾ ਹੈ ਕਿ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਵਿਧਾਨ ਸਭਾ ਹੋਣ ਕਾਰਨ 103 ਤੋਂ ਵਿਧਾਨ ਸਭਾ ਵੱਲ ਵਾਹਨ ਰੁਕ-ਰੁਕ ਕੇ ਚੱਲ ਰਹੇ ਹਨ ਪਰ ਲੋਕਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਨਾ ਹੋਣ ਦੇਣ ਲਈ ਫੀਲਡ ਵਿੱਚ ਜਵਾਨ ਤਾਇਨਾਤ ਹਨ।

ਇਹ ਵੀ ਪੜ੍ਹੋ: ਨੌਕਰੀ ਦੇ ਨਾਂ 'ਤੇ 100 ਤੋਂ ਵੱਧ ਲੋਕਾਂ ਨਾਲ ਠੱਗੀ ਮਾਰਨ ਵਾਲੇ ਤਿੰਨ ਗ੍ਰਿਫਤਾਰ

- PTC NEWS

Top News view more...

Latest News view more...

PTC NETWORK