Operation Amritpal: ਪੰਜਾਬ ਪੁਲਿਸ ਵੱਲੋਂ ਲਗਤਾਰਾ ਅੰਮ੍ਰਿਤਪਾਲ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ। ਇਸੇ ਦੇ ਚੱਲਦੇ ਕਈ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਰਹੀਆਂ ਹਨ। ਬੀਤੇ ਇਹ ਜਾਣਕਾਰੀ ਹਾਸਿਲ ਹੋਈ ਕਿ ਪੰਜਾਬ ਤੋਂ ਨਿਕਲ ਕੇ ਅੰਮ੍ਰਿਤਪਾਲ ਹਰਿਆਣਾ ’ਚ ਦੋ ਦਿਨ ਦੇ ਲਈ ਰੁਕਿਆ ਸੀ। ਇਸ ਤੋਂ ਪਹਿਲਾਂ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ’ਚ ਅੰਮ੍ਰਿਤਪਾਲ ਇੱਕ ਜੁਗਾੜ ਰੇਹੜੀ ’ਤੇ ਬੈਠਿਆ ਹੋਇਆ ਦਿਖਾਈ ਦਿੱਤਾ ਸੀ। ਦੱਸ ਦਈਏ ਕਿ ਜਿਸ ਜੁਗਾੜ ਰੇਹੜੀ ’ਤੇ ਬੈਠ ਕੇ ਅੰਮ੍ਰਿਤਪਾਲ ਫਰਾਰ ਹੋਇਆ ਸੀ ਉਸਦਾ ਡਰਾਈਵਰ ਸਾਹਮਣੇ ਆਇਆ ਹੈ। ਡਰਾਈਵਰ ਨੇ ਦੱਸਿਆ ਹੈ ਕਿ ਦੋ ਲੜਕਿਆਂ ਨੇ ਉਸ ਨੂੰ ਰੋਕ ਕੇ ਪੰਚਰ ਵਾਲੀ ਦੁਕਾਨ ਤੱਕ ਛੱਡਣ ਲਈ ਲਿਫਟ ਮੰਗੀ ਸੀ।ਉਨ੍ਹਾਂ ਦੀ ਬਾਈਕ ਵੀ ਆਪਣੀ ਰੇਹੜੀ ’ਤੇ ਰੱਖ ਕੇ ਮੇਹਤਪੁਰ ਪੰਚਰ ਵਾਲੀ ਦੁਕਾਨ ’ਤੇ ਛੱਡ ਕੇ ਉਹ ਨਿਕਲ ਗਿਆ ਸੀ। ਡਰਾਈਵਰ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਸੀ ਕਿ ਉਸਦੀ ਰੇਹੜੀ ’ਤੇ ਅੰਮ੍ਰਿਤਪਾਲ ਬੈਠਿਆ ਹੈ। ਜਦੋ ਤਸਵੀਰ ਵਾਇਰਲ ਹੋਈ ਤਾਂ ਉਸ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਉਹ ਅੰਮ੍ਰਿਤਪਾਲ ਸੀ। ਡਰਾਈਵਰ ਨੇ ਦੱਸਿਆ ਕਿ ਉਸ ਨੂੰ ਪੰਚਰ ਵਾਲੀ ਦੁਕਾਨ ’ਤੇ ਛੱਡਣ ਤੋਂ ਬਾਅਦ ਉਸ ਨੂੰ 100 ਰੁਪਏ ਦਿੱਤੇ ਗਏ ਸੀ। ਇਹ ਵੀ ਪੜ੍ਹੋ: Operation Amritpal: ਕੇਂਦਰ ਸਰਕਾਰ ਨੇ BSF ਨੂੰ ਜਾਰੀ ਕੀਤੀਆਂ ਅੰਮ੍ਰਿਤਪਾਲ ਦੀਆਂ ਤਸਵੀਰਾਂ, ਕੀਤਾ ਅਲਰਟ